29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸਰਦਾਰਨੀ ਸੁਰਿੰਦਰਪਾਲ ਕੌਰ ਢਿੱਲੋਂ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 18-02-2026
ਬਠਿੰਡਾ, 17 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ): ਮੁੱਖ ਅਧਿਆਪਕ ਮਰਹੂਮ ਸ਼ਰਮੇਰ ਸਿੰਘ ਢਿੱਲੋਂ ਦੀ ਧਰਮ-ਪਤਨੀ ਸੁਰਿੰਦਰਪਾਲ ਕੌਰ ਢਿੱਲੋਂ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ, ਪਿੰਡ ਕੋਟਫੱਤਾ, ਜ਼ਿਲ੍ਹਾ ਬਠਿੰਡਾ ਵਿਖੇ ਪਾਏ ਗਏ | ਜਿਸ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿਚ ਪ੍ਰਮੱੁਖ ਸਿਆਸੀ, ਸਮਾਜਿਕ, ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਨੇ ਹਾਜ਼ਰੀ ਭਰ ਕੇ ਉਨ੍ਹਾਂ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ¢ ਇਸ ਦੌਰਾਨ ਸੁਰਿੰਦਰਪਾਲ ਕੌਰ ਦੀ ਦੋਹਤੀ ਅਵਲਨੂਰ ਕੌਰ ਸਿੱਧੂ ਨੇ ਭਾਵੁਕ ਸ਼ਬਦਾਂ ਵਿਚ ਆਪਣੀ ਨਾਨੀ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਿੱਖਿਆ ਸਿਰਫ਼ ਬੋਲਾਂ ਤੱਕ ਸੀਮਿਤ ਨਹੀਂ ਸੀ, ਸਗੋਂ ਉਨ੍ਹਾਂ ਆਪਣੇ ਕਰਮਾਂ ਨਾਲ ਸਾਨੂੰ ਜੀਵਨ ਜਿਊਣ ਦਾ ਸਹੀ ਰਸਤਾ ਦਿਖਾਇਆ¢ ਅਵਲਨੂਰ ਨੇ ਸਭਨਾਂ ਨੂੰ ਆਪਣੇ ਮਾਤਾ-ਪਿਤਾ, ਨਾਨਾ-ਨਾਨੀ ਅਤੇ ਵੱਡਿਆਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ¢ ਸਟੇਜ ਸੰਚਾਲਨ ਕਰਦਿਆਂ ਮਾਸਟਰ ਭੁਪਿੰਦਰ ਸਿੰਘ ਚਨਾਰਥਲ ਨੇ ਢਿੱਲੋਂ ਪਰਿਵਾਰ ਨਾਲ ਆਪਣੀ ਸਾਂਝ ਨੂੰ ਯਾਦ ਕੀਤਾ ਅਤੇ ਸੁਰਿੰਦਰਪਾਲ ਕੌਰ ਦੇ ਅਚਾਨਕ ਤੁਰ ਜਾਣ ਨੂੰ ਪਰਿਵਾਰ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ | ਇਸ ਮੌਕੇ ਸਾਬਕਾ ਵਿਧਾਇਕ ਦਰਸ਼ਨ ਕੋਟਫੱਤਾ ਨੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਪਰਿਵਾਰ ਦੀ ਤਰਫ਼ੋਂ ਸਮਾਗਮ ਵਿਚ ਪਹੁੰਚੇ ਸਭ ਰਿਸ਼ਤੇਦਾਰਾਂ, ਰਾਜਸੀ, ਪ੍ਰਸ਼ਾਸਨਿਕ ਸ਼ਖ਼ਸੀਅਤਾਂ ਅਤੇ ਸਨੇਹੀਆਂ ਦਾ ਧੰਨਵਾਦ ਕੀਤਾ ਗਿਆ¢ ਇਸ ਮੌਕੇ ਜਤਿੰਦਰ ਜੈਨ ਸਪੈਸ਼ਲ ਡੀਜੀਪੀ ਪੀਐਸਪੀਸੀਐਲ, ਸਾਬਕਾ ਐਸਐਸਪੀ ਸੁਖਦੇਵ ਸਿੰਘ ਚਹਿਲ, ਪ੍ਰੋ. ਮੋਹਨ ਪਾਲ ਈਸ਼ਰ ਸੰਸਥਾਪਕ ਵਾਇਸ ਚਾਂਸਲਰ ਐਮਆਰਐਸਪੀਟੀਯੂ, ਵਾਇਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ, ਰਜਿਸਟਰਾਰ ਡਾ. ਗੁਰਿੰਦਰਪਾਲ ਸਿੰਘ ਬਰਾੜ, ਇੰਜੀ. ਹਰਜੋਤ ਸਿੰਘ ਸਿੱਧੂ ਡਾਇਰੈਕਟਰ ਟ੍ਰੇਨਿੰਗ ਤੇ ਪਲੇਸਮੈਂਟ, ਰਾਜਨ ਅਮਰਦੀਪ ਸਿੰਘ ਚੇਅਰਮੈਨ ਕੋਪਰੇਟਿਵ ਬੈਂਕ ਬਠਿੰਡਾ, ਪਰਮਜੀਤ ਸਿੰਘ ਕੋਟਫੱਤਾ ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ, ਸ਼ਿੰਦਰਪਾਲ ਸਿੰਘ ਬਰਾੜ ਸਾਬਕਾ ਐਡਵੋਕੇਟ ਜਨਰਲ, ਪ੍ਰੋ. ਸ਼ੁਭਪ੍ਰੇਮ ਬਰਾੜ ਪਿ੍ੰ. ਗੌਰਮਿੰਟ ਕਾਲਜ ਮੁਕਤਸਰ, ਪ੍ਰੋ. ਗੁਰਜੀਤ ਸਿੰਘ ਮਾਨ, ਲਾਲੀ ਖੜਕ ਸਿੰਘ ਵਾਲਾ ਸਾਬਕਾ ਚੇਅਰਮੈਨ, ਅਮਰਦੀਪ ਸਿੰਘ ਢਿੱਲੋਂ, ਮਲਕੀਤ ਸਿੰਘ ਬਰਾੜ ਰਾਮਪੁਰਾ ਫੂਲ, ਜਥੇਦਾਰ ਹਰਤੇਜ ਸਿੰਘ ਢਿੱਲੋਂ, ਸੀਨੀਅਰ ਪੱਤਰਕਾਰ ਕਮਲਦੀਪ ਸਿੰਘ ਬਰਾੜ, ਅੰਮਿ੍ਤਪਾਲ ਸਿੰਘ, ਭਾਰਤ ਖੰਨਾ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਸੁਰਿੰਦਰਪਾਲ ਕੌਰ ਦੇ ਬੇਟੇ ਸੁਖਪਾਲ ਸਿੰਘ ਢਿੱਲੋਂ, ਬੇਟੀ ਮੋਹਨਜੀਤ ਕੌਰ ਹਾਰਾ ਤੇ ਮਨਪ੍ਰੀਤ ਕੌਰ ਸਿੱਧੂ, ਜਵਾਈ ਹਰਜਿੰਦਰ ਸਿੰਘ ਸਿੱਧੂ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਐਮਐਸਪੀਟੀਯੂ ਆਦਿ ਸਮੇਤ ਸਮੁੱਚੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ¢ ਇਸ ਤੋਂ ਇਲਾਵਾ ਸੰਸਦ ਮੈਂਬਰ ਹਰਸਿਮਰਤ ਕÏਰ ਬਾਦਲ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਇੰਜੀ. ਅਮਿਤ ਰਤਨ ਕੋਟਫੱਤਾ, ਵਿਧਾਇਕ ਜਗਰੂਪ ਸਿੰਘ ਗਿੱਲ, ਬਾਬਾ ਭਾਈ ਰਾਮ ਸਿੰਘ ਯੁਵਕ ਸੇਵਾਵਾਂ ਕਲੱਬ ਕੋਟਫੱਤਾ ਵਲੋਂ ਸ਼ੋਕ ਸੰਦੇਸ਼ ਭੇਜ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ¢

ਪਿਛਲੀ ਖ਼ਬਰ ਮੰਡਲ ਭਗਤਾ ਭਾਈਕਾ ਵਿਖੇ ਪਾਵਰ ਕਾਮ ਦੇ ਮੁਲਾਜ਼ਮਾਂਾ ਅਤੇ ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਗਟ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਦੀਆਂ ਤਿਆਰੀਆਂ ਲਈ ਹਲਕਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।