08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸੜਕ ਕਿਨਾਰੇ ਪਏ ਲਾਵਾਰਸ ਬੈਗ 'ਚੋਂ 625 ਗ੍ਰਾਮ ਚਿੱਟਾ ਬਰਾਮਦ

ਅਜੀਤ ਡੈਸਕ 21-02-2026
ਗੋਨਿਆਣਾ, 20 ਫਰਵਰੀ (ਲਛਮਣ ਦਾਸ ਗਰਗ)- ਪਿੰਡ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਪਿੰਡ ਆਕਲੀਆ ਕਲਾਂ ਦੇ ਟੀ-ਪੁਆਇੰਟ ਨੇੜੇ ਸੜਕ ਕਿਨਾਰੇ ਪਏ ਇਕ ਕਾਲੇ ਰੰਗ ਦੇ ਲਾਵਾਰਸ ਬੈਗ ਵਿਚੋਂ 625 ਗ੍ਰਾਮ ਚਿੱਟੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ¢ ਇਸ ਸੰਬੰਧੀ ਥਾਣਾ ਨੇਹੀਂਆ ਵਾਲਾ ਦੇ ਮੁੱਖ ਅਫ਼ਸਰ ਦਿਲਬਾਗ ਸਿੰਘ ਨੇ ਦੱਸਿਆ ਹੈ ਕਿ ਜਿਓਾ ਹੀ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਨਸ਼ੀਲੇ ਪਦਾਰਥ ਵਾਲੇ ਬੈਗ ਨੂੰ ਕਬਜ਼ੇ ਵਿਚ ਲਿਆ¢ ਪ੍ਰਾਰੰਭਿਕ ਜਾਣਕਾਰੀ ਮੁਤਾਬਿਕ ਇਹ ਬੈਗ ਸ਼ੱਕੀ ਹਾਲਾਤਾਂ ਵਿਚ ਪਿਆ ਮਿਲਿਆ, ਜਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਵਲੋਂ ਥਾਂ 'ਤੇ ਛੱਡਿਆ ਗਿਆ ਹੋ ਸਕਦਾ ਹੈ¢ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ¢ ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ, ਸੂਤਰਾਂ ਅਤੇ ਤਕਨੀਕੀ ਸਹਾਇਤਾ ਨਾਲ ਦੋਸ਼ੀਆਂ ਤੱਕ ਜਲਦ ਪਹੁੰਚਿਆ ਜਾਵੇਗਾ¢
ਪਿਛਲੀ ਖ਼ਬਰ ਗੋਨਿਆਣਾ ਨੇੜੇ ਦੋ ਵੱਖ-ਵੱਖ ਭਿਆਨਕ ਸੜਕ ਹਾਦਸੇ-ਇਕ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਵਰਕਰਜ਼ ਯੂਨੀਅਨ ਦੀ ਸ਼ਾਖਾ ਸੀਵਰੇਜ ਬੋਰਡ ਵਲੋਂ ਨਗਰ ਕੌਂਸਲ ਭੁੱਚੋ ਖ਼ਿਲਾਫ਼ ਧਰਨਾ ਅਤੇ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।