23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਿਲਵਰ ਓਕਸ ਸਕੂਲ ਲਹਿਰਾ ਬੇਗਾ 'ਚ ਦੋ ਰੋਜ਼ਾ ਸਪੋਰਟਸ ਮੀਟ ਸਮਾਪਤ

ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਿਖੇ ਦੋ ਰੋਜ਼ਾ ਸਪੋਰਟਸ ਮੀਟ ਦੌਰਾਨ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਤੇ ਉਨ੍ਹਾਂ ਨਾਲ ਸਕੂਲ ਸਟਾਫ਼ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ | ਤਸਵੀਰ: ਸੁਖਪਾਲ ਸਿੰਘ ਸੁੱਖੀ <br/> 22-02-2026
ਲਹਿਰਾ ਮੁਹੱਬਤ, 21 ਫਰਵਰੀ (ਸੁਖਪਾਲ ਸਿੰਘ ਸੁੱਖੀ)- ਸਿਲਵਰ ਓਕਸ ਸਕੂਲ ਲਹਿਰਾ ਬੇਗਾ (ਰਾਮਪੁਰਾ ਰੋਡ ਬਠਿੰਡਾ) ਵਲੋਂ ਦੋ ਰੋਜ਼ਾ ਸਪੋਰਟਸ ਮੀਟ ਕਰਵਾਈ ਗਈ | ਇਸ ਸਮਾਰੋਹ ਵਿੱਚ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਜੋਸ਼ ਨਾਲ ਭਾਗ ਲਿਆ | ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀਮਤੀ ਪ੍ਰੀਤਕਮਲ ਬਰਾੜ, ਇੰਦਰਜੀਤ ਸਿੰਘ ਬਰਾੜ ਚੇਅਰਮੈਨ ਸਿਲਵਰ ਓਕਸ ਗਰੁੱਪ ਆਫ਼ ਸਕੂਲਜ਼, ਸਕੂਲ ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ, ਡਾਇਰੈਕਟਰ ਸਿਲਵਰ ਓਕਸ ਸਪੋਰਟਸ ਅਕੈਡਮੀ ਨਵਦੀਪ ਸਿੰਘ, ਪਿ੍ੰਸੀਪਲ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ, ਸ੍ਰੀਮਤੀ ਰਵਿੰਦਰ ਸਰਾਂ ਪਿ੍ੰਸੀਪਲ ਸਿਲਵਰ ਓਕਸ ਸਕੂਲ, ਸੁਸ਼ਾਂਤ ਸਿਟੀ ਸ਼੍ਰੀਮਤੀ ਨੀਤੂ ਅਰੋੜਾ ਅਤੇ ਗਿਆਨਮੰਥਨ ਤੋਂ ਜਤਿੰਦਰ ਸਿੰਘ ਸ਼ਾਮਿਲ ਸਨ | ਇਸ ਦੌਰਾਨ ਸਕੂਲ ਪਿ੍ੰਸੀਪਲ ਸ੍ਰੀਮਤੀ ਛਾਇਆ ਵਿਨੋਚਾ ਨੇ ਸਾਰੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ | ਸਕੂਲ ਵਲੋਂ ਵਿਸ਼ੇਸ਼ ਤੌਰ 'ਤੇ ਸੱਦੇ ਗਏ ਮਾਪਿਆਂ ਦਾ ਵੀ ਸਵਾਗਤ ਕੀਤਾ | ਸਮਾਗਮ ਦੀ ਸ਼ੁਰੂਆਤ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਜੋਤੀ ਪ੍ਰਕਾਸ਼ਨ ਨਾਲ ਕੀਤੀ ਗਈ | ਸਪੋਰਟਸ ਮੀਟ ਦੀ ਸ਼ੁਰੂਆਤ ਸਕੂਲ ਦੇ ਸਪੋਰਟਸ ਕੈਪਟਨ ਮਾ. ਜਸਕਰਨ ਸਿੰਘ ਦੀ ਅਗਵਾਈ ਹੇਠ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ | ਪਹਿਲੇ ਦਿਨ ਨਰਸਰੀ ਤੋਂ ਕਲਾਸ ਦੂਸਰੀ ਤੱਕ ਦੇ ਵਿਦਿਆਰਥੀਆਂ ਲਈ ਸਮਰਪਿਤ ਰਿਹਾ | ਬੱਚਿਆਂ ਨੇ ਫ੍ਰਾਗ ਜੰਪ, ਬੈਕ ਰੇਸ, ਫ਼ਰੰਟ ਰੋਲ ਅਤੇ ਹੋਰ ਮਨੋਰੰਜਕ ਖੇਡਾਂ ਵਿੱਚ ਖ਼ੁਸ਼ੀ-ਖ਼ੁਸ਼ੀ ਭਾਗ ਲਿਆ | ਦੂਜਾ ਦਿਨ ਕਲਾਸ ਤੀਜੀ ਤੋਂ ਅੱਠਵੀਂ ਦੇ ਵਿਦਿਆਰਥੀਆਂ ਲਈ ਰੋਮਾਂਚਕ ਮੁਕਾਬਲਿਆਂ ਨਾਲ ਭਰਪੂਰ ਰਿਹਾ, ਜਿਨ੍ਹਾਂ ਵਿਚ ਰਿਲੇਅ ਰੇਸ ਅਤੇ 100 ਮੀਟਰ ਦੌੜ ਸ਼ਾਮਿਲ ਸਨ | ਇਸ ਦਿਨ ਦੇ ਮੁੱਖ ਆਕਰਸ਼ਣ ਘੋੜ ਸਵਾਰੀ, ਰਗਬੀ ਅਤੇ ਸ਼ੂਟਿੰਗ ਦੇ ਸ਼ਾਨਦਾਰ ਪ੍ਰਦਰਸ਼ਨ ਰਹੇ | ਰਗਬੀ ਮੈਚ ਵਿੱਚ ਤਾਕਤ, ਰਣਨੀਤੀ ਅਤੇ ਟੀਮ ਸਪਿਰਟ ਦਾ ਉਤਮ ਪ੍ਰਦਰਸ਼ਨ ਹੋਇਆ ਜਦਕਿ ਸ਼ੂਟਿੰਗ ਮੁਕਾਬਲੇ ਨੇ ਨਿਸ਼ਾਨੇਬਾਜ਼ੀ ਅਤੇ ਅਨੁਸ਼ਾਸਨ ਨੂੰ ਦਰਸਾਇਆ | ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਖੇਡਾਂ ਚਰਿੱਤਰ ਨਿਰਮਾਣ ਅਤੇ ਆਤਮਵਿਸ਼ਵਾਸ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਅਤੇ ਸਰਗਰਮ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਖੇਡਾਂ ਵਿੱਚ ਮੁਹਾਰਤ ਅਨੁਸ਼ਾਸਨ ਅਤੇ ਦਿ੍ੜਤਾ ਨਾਲ ਹੀ ਮਿਲਦੀ ਹੈ | ਸਕੂਲ ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਨੇ ਵੀ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਅਤੇ ਖੇਡਾਂ ਵਿਚ ਸੰਤੁਲਨ ਬਹੁਤ ਜ਼ਰੂਰੀ ਹੈ, ਕਿਉਂਕਿ ਰੋਜ਼ਾਨਾ ਸਰੀਰਕ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਸਹਿਣਸ਼ੀਲਤਾ, ਟੀਮ ਵਰਕ ਅਤੇ ਲੀਡਰਸ਼ਿਪ ਗੁਣਾਂ ਨੂੰ ਵਿਕਸਿਤ ਕਰਦੀਆਂ ਹਨ | ਅੰਤ ਵਿਚ ਇਨਾਮ ਵੰਡ ਦੌਰਾਨ ਜੇਤੂਆਂ ਨੂੰ ਤਗਮੇ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਅਤੇ ਕਾਨੰੂਨੀ ਸੇਵਾਵਾਂ ਸੰਬੰਧੀ ਲਗਾਇਆ ਜਾਗਿ੍ਤੀ ਸੈਮੀਨਾਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁਲਾਰਾ, 19 ਪਰਿਵਾਰਾਂ ਨੇ 'ਆਪ' ਨੂੰ ਕਿਹਾ ਅਲਵਿਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।