10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਭਾਕਿਯੂ ਡਕੌਂਦਾ ਨੇ ਵਿਧਾਇਕ ਬਲਕਾਰ ਸਿੱਧੂ ਦੀ ਰਿਹਾਇਸ਼ ਅੱਗੇ ਲਗਾਇਆ ਧਰਨਾ

ਅਜੀਤ ਡੈਸਕ 23-02-2026

ਰਾਮਪੁਰਾ ਫੂਲ, 22 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਫੂਲ ਵਲੋਂ ਆਪ ਦੇ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਕੋਠੀ ਅੱਗੇ ਰੋਸ ਧਰਨਾ ਦਿੱਤਾ ਗਿਆ¢ ਜਿਸ ਦੀ ਅਗਵਾਈ ਕਰਦਿਆਂ ਬਲਾਕ ਫੂਲ ਦੇ ਪ੍ਰਧਾਨ ਗੱਗੀ ਧਾਲੀਵਾਲ ਨੇ ਕਿਹਾ ਕਿ ਆਲੂਆਂ ਦੀ ਫ਼ਸਲ ਦਾ 12 ਰੁਪਏ ਨੂੰ ਕੰਟਰੈਕਟ ਕਰ ਕੰਪਨੀਆਂ ਮੁੱਕਰ ਰਹੀਆਂ ਹਨ ਕਿਸਾਨਾਂ ਨੂੰ ਘੱਟ ਭਾਅ ਦੇ ਕੇ ਲੁੱਟ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨਾਲ ਕੰਟਰੈਕਟ ਕਰਕੇ ਠੱਗੀ ਮਾਰ ਗਈਆਂ ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ¢ ਕਿਸਾਨ ਆਗੂਆਂ ਨੇ ਕੰਟਰੈਕਟ ਖੇਤੀ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਸਾਨਾਂ ਨੂੰ ਇਸ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ¢ ਉਨ੍ਹਾਂ ਅੱਗੇ ਕਿਹਾ ਕੀ ਅਮਰੀਕਾ ਨਾਲ ਕੀਤੇ ਜਾ ਰਹੇ ਟਰੇਡ ਸਮਝÏਤੇ ਵਿੱਚ ਖੇਤੀ ਅਤੇ ਸਹਾਇਕ ਧੰਦਿਆਂ ਨੂੰ ਸ਼ਾਮਿਲ ਕਰਨ ਨੂੰ ਟਰੰਪ ਸਰਕਾਰ ਸਾਹਮਣੇ ਆਤਮ ਸਮਰਪਣ ਕਰਾਰ ਦਿੰਦਿਆਂ ਕੇਂਦਰੀ ਵਣਜ ਮੰਤਰੀ ਪਿਯੂਸ਼ ਗੋਇਲ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਕਿਸਾਨਾਂ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਸਮਝੌਤੇ ਤੇ ਦਸਤਖ਼ਤ ਨਾ ਕਰਨ ਦਾ ਨਿਰਦੇਸ਼ ਜਾਰੀ ਕਰਨ¢ ਕੇਂਦਰ ਅਤੇ ਪੰਜਾਬ ਸਰਕਾਰ ਇਸ ਸਬੰਧੀ ਚੁੱਪ ਵੱਟੀ ਬੈਠੀਆਂ ਹਨ¢ ਇਕ ਪਾਸੇ ਕਾਰਪੋਰੇਟ ਘਰਾਣਿਆਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ ਪਰ ਕਿਸਾਨਾਂ, ਮਜ਼ਦੂਰਾਂ ਨੂੰ ਸੁੱਕਾ ਹੀ ਵਿਸਾਰ ਦਿੱਤਾ ਗਿਆ ਅਤੇ ਬਿਜਲੀ ਸੋਧ ਬਿੱਲ, ਬੀਜ ਬਿੱਲ, ਲੇਬਰ ਕੋਡ, ਜੀ ਰਾਮ ਜੀ ਯੋਜਨਾ ਰੱਦ ਕਰਨ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਤੁਰੰਤ ਜਾਰੀ ਕਰਨ ਦੀ ਮੰਗ ਵੀ ਰੱਖੀ ਗਈ¢ ਇਸ ਮੌਕੇ 'ਤੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਜ਼ਿਲ੍ਹਾ ਮੀਤ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਵਿਸ਼ੇਸ਼ ਤੌਰ 'ਤੇ ਪਹੁੰਚੇ¢ਇਸ ਮÏਕੇ ਸਰਬਜੀਤ ਸਿੰਘ ਤੁੰਗਵਾਲੀ ਪ੍ਰੈੱਸ ਸਕੱਤਰ ਬਲਾਕ ਨਥਾਣਾ, ਪਾਲ ਸਿੰਘ ਖ਼ਜ਼ਾਨਚੀ ਬਲਾਕ ਨਥਾਣਾ, ਜੱਗਾ ਸਿੰਘ ਬੁਰਜ ਗਿੱਲ, ਚਮਕÏਰ ਸਿੰਘ ਸੇਲਬਰਾਹ, ਕੁਲਵੰਤ ਸਿੰਘ ਫੂਲੇਵਾਲਾ, ਬਿੱਕਰ ਸਿੰਘ ਘੰਡਾਬੰਨਾ, ਜੰਟੀ ਢਿਪਾਲੀ, ਜਸਵਿੰਦਰ ਸਿੰਘ ਦਿਆਲਪੁਰਾ, ਜੱਸਾ ਸਿੰਘ ਜਲਾਲ, ਪੁਸ਼ਵਿੰਦਰ ਸਿੰਘ ਆਦਮਪੁਰ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਕਿਸਾਨ ਪਰਿਵਾਰ ਦੀ ਹੋਣਹਾਰ ਧੀ ਨੇ ਕੈਨੇਡਾ ਪੁਲਿਸ 'ਚ ਭਰਤੀ ਹੋ ਕੇ ਚਮਕਾਇਆ ਪਿੰਡ ਸੰਗਤ ਕਲਾਂ ਦਾ ਨਾਂਅ ਅਗਲੀ ਖ਼ਬਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਰੇਹੜੀ ਦੀ ਕੀਤੀ ਤੋੜਫੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।