10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਸੰਬੰਧੀ ਕਾਮਗਾਰ-ਕਰਮਚਾਰੀ ਕਾਂਗਰਸ ਪੰਜਾਬ ਦੀ ਹੋਈ ਇਕੱਤਰਤਾ

ਅਜੀਤ ਡੈਸਕ 23-02-2026
ਬਠਿੰਡਾ, 22 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪੁਰਾਣੀ ਮਨਰੇਗਾ ਸਕੀਮ ਬਚਾਉਣ ਲਈ ਵਿੱਢੇ ਗਏ ਦੇਸ਼ ਵਿਆਪੀ 'ਮਨਰੇਗਾ ਬਚਾਓ ਸੰਗਰਾਮ' ਤਹਿਤ ਕਾਂਗਰਸ ਦੇ ਕÏਮੀ ਆਗੂ ਰਾਹੁਲ ਗਾਂਧੀ 28 ਫਰਵਰੀ ਨੂੰ ਬਰਨਾਲਾ ਵਿਖੇ ਰੈਲੀ ਕਰਨ ਆ ਰਹੇ ਹਨ, ਜਿਸ ਸਬੰਧੀ ਪਾਰਟੀ ਦੇ ਵਿੰਗ ਕਾਮਗਾਰ-ਕਰਮਚਾਰੀ ਕਾਂਗਰਸ ਪੰਜਾਬ ਦੀ ਵਿਸ਼ੇਸ਼ ਇਕੱਤਰਤਾ ਬਠਿੰਡਾ ਦੇ ਡਾ. ਅੰਬੇਡਕਰ ਭਵਨ ਵਿਖੇ ਹੋਈ | ਇਸ ਮÏਕੇ ਕਾਮਗਾਰ-ਕਰਮਚਾਰੀ ਕਾਂਗਰਸ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਮਨਰੇਗਾ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਤੋਂ ਬਿਨਾਂ ਹੋਰ ਕੋਈ ਪਾਰਟੀ ਮਜ਼ਦੂਰ ਵਰਗ ਦੀ ਲੜਾਈ ਨਹੀਂ ਲੜ ਰਹੀ ਹੈ, ਜਿਸ ਨਾਲ ਉਨ੍ਹਾਂ ਪਾਰਟੀਆਂ ਦਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋਇਆ | ਗਹਿਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਵਿਚ ਕਾਮਗਾਰ-ਕਰਮਚਾਰੀ ਕਾਂਗਰਸ ਪੰਜਾਬ ਦੇ ਹਜ਼ਾਰਾਂ ਵਰਕਰ ਹਿੱਸਾ ਲੈਣਗੇ ਅਤੇ ਮਜ਼ਦੂਰਾਂ ਦੇ ਹਿੱਤਾਂ ਨੂੰ ਬਚਾਉਣ ਲਈ ਹਰ ਲੜਾਈ ਲੜੀ ਜਾਵੇਗੀ | ਇਸ ਮÏਕੇ ਬੋਹੜ ਸਿੰਘ ਘਾਰੂ, ਤਰਸੇਮ ਅਟਵਾਲ ਫ਼ਿਰੋਜ਼ਪੁਰ, ਬਲਦੇਵ ਸਿੰਘ ਪੰਚ, ਮਿੱਠੂ ਸਿੰਘ ਸਰਪੰਚ, ਮਹਿੰਦਰ ਸਿੰਘ ਕੌਰੇਆਣਾ, ਗੁਰਦਾਸ ਸਿੰਘ ਹਰਰਾਏਪੁਰ, ਹਰਦੇਵ ਸਿੰਘ ਬੁਰਜ ਡੱਲਾ, ਛਿੰਦਰ ਸਿੰਘ ਫ਼ੌਜੀ, ਗੁਰਦੀਪ ਸਿੰਘ ਸਿਵੀਆ ਜਸਵਿੰਦਰ ਸਿੰਘ ਐਨ ਐਫ ਐਲ ਰਾਜਾ ਸਿੰਘ ਸਿਵੀਆਂ, ਬਲਵੀਰ ਸਿੰਘ, ਗੁਰਜੰਟ ਸਿੰਘ, ਪ੍ਰਕਾਸ਼ ਸਿੰਘ ਤਿਉਣਾ, ਬਲਦੇਵ ਸਿੰਘ ਮÏਜੀ, ਗੁਰਤੇਜ ਸਿੰਘ ਬੱਲੂਆਣਾ, ਜਗਤਾਰ ਸਿੰਘ ਸਰਪੰਚ, ਲਵਪ੍ਰੀਤ ਸਿੰਘ ਹੁਸਨਰ, ਲਾਲ ਚੰਦ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦਾ ਬਰਸੀ ਸਮਾਗਮ ਮਨਾਇਆ ਅਗਲੀ ਖ਼ਬਰ ਓਮੈਕਸ ਸਿਟੀ ਕਾਲੋਨੀ ਵਿਚ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।