11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

28 ਨੂੰ ਬਰਨਾਲਾ ਰੈਲੀ ਵਿੱਚ ਹਜ਼ਾਰਾਂ ਵਰਕਰ ਸ਼ਮੂਲੀਅਤ ਕਰਨਗੇ- ਜਗਜੀਤ ਸਿੰਘ ਬਰਾੜ

ਅਜੀਤ ਡੈਸਕ 23-02-2026
ਗੋਨਿਆਣਾ, 22 ਫਰਵਰੀ (ਲਛਮਣ ਦਾਸ ਗਰਗ)- ਕੇਂਦਰ ਦੀ ਮੋਦੀ ਸਰਕਾਰ ਦੇ ਜਬਰ ਜੁਲਮ ਦੇ ਖਿਲਾਫ ਅਤੇ ਮਨਰੇਗਾ ਕਾਮਿਆ 'ਤੇ ਹੋ ਰਹੇ ਅੱਤਿਆਚਾਰ ਅਤੇ ਰੁਜ਼ਗਾਰ ਖੋਹਣ ਵਰਗੀਆਂ ਕੋਝੀਆਂ ਹਰਕਤਾਂ ਦੇ ਵਿਰੋਧ ਵਿਚ ਰੱਖੀ ਗਈ ਪੰਜਾਬ ਕਾਂਗਰਸ ਦੀ 28 ਫਰਵਰੀ ਨੂੰ ਹੋਣ ਵਾਲੀ ਬਰਨਾਲਾ ਰੈਲੀ ਵਿਚ ਪਿ੍ਅੰਕਾ ਗਾਂਧੀ ਸੰਗਠਨ ਦੇ ਵਰਕਰ ਭਰਵੀਂ ਸ਼ਮੂਲੀਅਤ ਕਰਨਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਟੇਟ ਦੇ ਸੰਗਠਨ ਪ੍ਰਧਾਨ ਜਗਜੀਤ ਸਿੰਘ ਬਰਾੜ ਨੇ ਕੀਤਾ | ਉਨ੍ਹਾਂ ਕਿਹਾ ਕਿ ਪਿ੍ਅੰਕਾ ਗਾਂਧੀ ਸੰਗਠਨ ਦਿਨੋਂ-ਦਿਨ ਪੰਜਾਬ ਵਿੱਚ ਮਜ਼ਬੂਤੀ ਵੱਲ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਵਰਗ ਨਾਲ ਧੱਕੇਸ਼ਾਹੀ ਕਰਕੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ | ਕਾਂਗਰਸ ਸਮੇਂ ਦੌਰਾਨ ਚਲਾਈ ਗਈ ਮਨਰੇਗਾ ਸਕੀਮ ਨੂੰ ਬੰਦ ਕਰਕੇ ਕੇਂਦਰ ਦੀ ਸਰਕਾਰ ਨੇ ਮਜ਼ਦੂਰਾਂ ਦੇ ਹੱਕਾਂ 'ਤੇ ਵੱਡਾ ਡਾਕਾ ਮਾਰਿਆ ਹੈ, ਮਹਿੰਗਾਈ ਨਾਲ ਦੋ ਚਾਰ ਹੋ ਰਿਹਾ ਹਰ ਇਨਸਾਨ ਪਹਿਲਾਂ ਹੀ ਕੇਂਦਰ ਦੀਆਂ ਕਰੂਰ ਨੀਤੀਆਂ ਤੋਂ ਤੰਗ ਹੈ | ਉਨ੍ਹਾਂ ਮਨਰੇਗਾ ਕਾਮਿਆਂ ਨੂੰ ਕਿਹਾ ਕਿ ਕੇਂਦਰ ਦੀਆਂ ਮਾਰੂ ਨੀਤੀਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਕਾਂਗਰਸ ਵਲੋਂ 28 ਫਰਵਰੀ ਨੂੰ ਬਰਨਾਲਾ ਵਿਖੇ ਰੱਖੀ ਗਈ ਰੈਲੀ ਜਿਸ ਵਿੱਚ ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਨਾਲ ਪਿ੍ਅੰਕਾ ਗਾਂਧੀ ਸੰਗਠਨ ਦੇ ਨੈਸ਼ਨਲ ਪ੍ਰਧਾਨ ਕਮਲਜੀਤ ਸਿੰਘ, ਕਾਰਜਕਾਰੀ ਪ੍ਰਧਾਨ ਕਿਸ਼ੋਰ, ਨੈਸ਼ਨਲ ਉੱਪ ਚੇਅਰਮੈਨ ਪ੍ਰਵੀਨ ਜੈਨ ਅਤੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ, ਵਿਚ ਸ਼ਾਮਿਲ ਹੋ ਕੇ ਕੇਂਦਰ ਦੇ ਜਬਰ ਜ਼ੁਲਮ ਦਾ ਮੂੰਹ ਤੋੜਵਾਂ ਜਵਾਬ ਦੇਈਏ | ਇਸ ਮੌਕੇ ਮੈਡਮ ਕਾਜਲ ਜ਼ਿਲ੍ਹਾ ਪ੍ਰਧਾਨ ਮਾਨਸਾ ਐਸਸੀ ਵਿੰਗ, ਭਾਗ ਸਿੰਘ ਪੰਜਾਬ ਪ੍ਰਧਾਨ ਐਸ ਸੀ ਵਿੰਗ, ਸਰਬਜੀਤ ਸਿੰਘ ਦਿਹਾਤੀ ਪ੍ਰਧਾਨ ਜ਼ਿਲ੍ਹਾ ਬਠਿੰਡਾ ਐਸ ਸੀ ਵਿੰਗ, ਬਲਾਕ ਪ੍ਰਧਾਨ ਗੁਰਮੀਤ ਸਿੰਘ ਬਾਦਲ ਜਰਨਲ, ਹਰਜੀਤ ਸਿੰਘ ਗਿੱਦੜ ਬਲਾਕ ਪ੍ਰਧਾਨ ਜਰਨਲ, ਕੁਲਵਿੰਦਰ ਸਿੰਘ ਜੌਹਲ, ਸੂਬੇਦਾਰ ਜਗਜੀਤ ਸਿੰਘ, ਚਮਕੌਰ ਸਿੰਘ ਸਾਬਕਾ ਪੰਚ ਅਤੇ ਹੋਰ ਸੰਗਠਨ ਦੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੀ ਆਪਣੇ ਵਰਕਰਾਂ ਦਾ ਪੂਰਾ ਮਾਣ ਸਨਮਾਨ ਕਰਦਾ ਹੈ -ਰਵੀਪ੍ਰੀਤ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।