12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੁਖਬੀਰ ਨੇ ਬਠਿੰਡਾ 'ਚ ਦੋ ਗਰੁੱਪਾਂ ਦਰਮਿਆਨ ਹੋਈ ਲੜਾਈ 'ਤੇ ਘੇਰੀ ਸਰਕਾਰ <br/>

ਅਜੀਤ ਡੈਸਕ 23-02-2026
ਬਠਿੰਡਾ, 22 ਫਰਵਰੀ (ਵਲ੍ਹਾਣ)- ਬੀਤੇ ਕੱਲ੍ਹ ਬਠਿੰਡਾ 'ਚ ਦੋ ਗਰੁੱਪਾਂ ਦਰਮਿਆਨ ਹੋਈ ਲੜਾਈ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ 'ਆਪ' ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ | ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਗੈਂਗਸਟਰਵਾਦ ਅਤੇ ਨਸ਼ਾ ਤਸਕਰਾਂ ਦਾ ਆਪਸ ਵਿਚ ਡੂੰਘਾ ਸਬੰਧ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਿਧਾਇਕਾਂ ਵਲੋਂ ਇਨ੍ਹਾਂ ਨੂੰ ਪੂਰੀ ਸ਼ਹਿ ਅਤੇ ਖੁੱਲ੍ਹ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਨਸ਼ਾ ਤਸਕਰਾਂ ਵਿਚਾਲੇ ਆਪਣੇ ਨਸ਼ਾ ਵੇਚਣ ਦੇ ਮਾਲਕੀ ਖੇਤਰ ਨੂੰ ਲੈ ਕੇ ਹੋਈ ਸ਼ਰੇਆਮ ਗੈਂਗਵਾਰ ਇਹ ਸਾਬਤ ਕਰਦੀ ਹੈ ਕਿ ਕਿ ਭਗਵੰਤ ਮਾਨ ਦਾ ਯੁੱਧ ਨਸ਼ਿਆਂ ਵਿਰੁੱਧ ਇਕ ਕੋਰਾ ਮਜ਼ਾਕ ਅਤੇ ਡਰਾਮਾ ਹੈ ਜੋ ਸਿਰਫ਼ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਤਿਆਰ ਕੀਤਾ ਗਿਆ ਹੈ | ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਤਾੜਨਾ ਕਰਦਿਆਂ ਕਿਹਾ ਕਿ ਤੂੰ ਪੰਜਾਬ ਨੂੰ ਪੂਰੀ ਤਰਾਂ ਬਰਬਾਦ ਕਰ ਦਿੱਤਾ ਹੈ | ਮੇਰੀ ਗੱਲ ਧਿਆਨ ਨਾਲ ਸਮਝ ਲੈ, ਆਉਣ ਵਾਲੇ ਸਮੇਂ ਵਿਚ ਪੰਜਾਬੀ ਤੈਨੂੰ ਇਸ ਦੀ ਸਜ਼ਾ ਜ਼ਰੂਰ ਦੇਣਗੇ |

ਪਿਛਲੀ ਖ਼ਬਰ ਪੰਜਾਬ ਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਬਠਿੰਡਾ ਲਈ ਬਲਜੀਤ ਮਛਾਣਾ ਨੇ ਜਿੱਤੇ 2 ਤਗਮੇ ਅਗਲੀ ਖ਼ਬਰ ਲੇਖਕ ਪਾਠਕ ਮੰਚ ਢੁੱਡੀਕੇ ਵਲੋਂ ਮਾਂ ਬੋਲੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।