12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਜੂਆ ਖੇਡਦੇ ਤੇ ਲਾਟਰੀ ਲਗਾਉਣ ਵਾਲੇ 9 ਗਿ੍ਫ਼ਤਾਰ

ਅਜੀਤ ਡੈਸਕ 23-02-2026
ਬਠਿੰਡਾ, 22 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਜੂਆ ਅਤੇ ਗ਼ੈਰ-ਕਾਨੰੂਨੀ ਲਾਟਰੀ ਖੇਡਣ ਦੇ ਮਾਮਲੇ 'ਚ ਥਾਣਾ ਕੋਤਵਾਲੀ ਪੁਲਿਸ ਨੇ 9 ਲੋਕਾਂ ਨੂੰ ਇਕ ਲੱਖ 10 ਹਜਾਰ ਰੁਪਏ ਦੀ ਨਕਦੀ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ, ਦੇ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਦੇ ਐਸ.ਐਚ.ਓ. ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ, ਕਿ ਮਾਲ ਰੋਡ ਸਥਿਤ ਗੋਲ ਡਿੱਗੀ ਕੋਲ ਕੁਝ ਲੋਕ ਵੱਡੇ ਪੱਧਰ 'ਤੇ ਲਾਟਰੀ ਦੇ ਨਾਲ ਜੂਆ ਖੇਡਣ ਦਾ ਧੰਦਾ ਚਲਾ ਰਹੇ ਹਨ | ਪੁਲਿਸ ਨੇ ਮੌਕੇ ਉਪਰ ਛਾਪੇਮਾਰੀ ਕਰਦੇ ਹੋਏ ਮੁਲਜ਼ਮ ਰਾਜ ਕੁਮਾਰ ਵਾਸੀ ਪਿੰਡ ਰੁਪਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਅਜੇ ਕੁਮਾਰ ਵਾਸੀ ਕਲਕੱਤੇ ਵਾਲੀ ਗਲੀ, ਪਿ੍ੰਸ ਕੁਮਾਰ ਵਾਸੀ ਬੀਬੀ ਵਾਲਾ ਚੌਕ, ਦੇਵ ਬਹਾਦਰ ਵਾਸੀ ਜਨਤਾ ਨਗਰ, ਅਮਿਤ ਵਾਸੀ ਚੰਦਸਰ ਬਸਤੀ, ਗੁਰਪ੍ਰੀਤ ਸਿੰਘ, ਅਜੀਤ ਪਾਲ ਸਿੰਘ ਵਾਸੀ ਗੁਰੂ ਨਾਨਕ ਪੁਰਾ, ਸੋਨੂੰ ਸਿੰਘ ਵਾਸੀ ਮਾਨਸਾ, ਸਾਗਰ ਵਾਸੀ ਪ੍ਰਤਾਪ ਨਗਰ ਬਠਿੰਡਾ ਨੂੰ ਮੌਕੇ ਤੋਂ ਗਿ੍ਫ਼ਤਾਰ ਕਰਦੇ ਹੋਏ ਉਕਤ ਮੁਲਜ਼ਮਾਂ ਕੋਲੋਂ 1 ਲੱਖ 10 ਹਜਾਰ ਰੁਪਏ ਦੀ ਨਕਦੀ, ਇਕ ਲਾਟਰੀ ਦੀ ਪਰਚੀ ਤੇ ਤਾਸ਼ ਬਰਾਮਦ ਕੀਤੀ ਗਈ ਹੈ | ਗਿ੍ਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਕੈਬਨਿਟ ਮੰਤਰੀ ਦਾ ਘਿਰਾਓ 1 ਨੂੰ <br/> ਅਗਲੀ ਖ਼ਬਰ ਜਗ੍ਹਾ ਰਾਮ ਤੀਰਥ ਵਿਖੇ ਲੱਖਦਾਤਾ ਪੀਰ ਦਾ ਜੋੜ ਮੇਲਾ 26 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।