21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੈਂਗਸਟਰਾਂ ਦੀ ਦਹਿਸ਼ਤ ਕਾਰਨ ਵਪਾਰੀ ਆਮ ਫੋਨ ਸੁਣਨ ਤੋਂ ਵੀ ਡਰਨ ਲੱਗੇ- ਮੋਹਿਤ ਗੁਪਤਾ <br/>

ਅਜੀਤ ਡੈਸਕ 01-03-2026
ਬਠਿੰਡਾ, 28 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪਾਰਟੀ ਦੇ ਵਪਾਰੀ ਵਿੰਗ ਦੇ ਆਗੂ ਮੋਹਿਤ ਗੁਪਤਾ ਨੇ ਪੰਜਾਬ 'ਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿੱਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਗੈਂਗਸਟਰਾਂ ਦਾ ਐਨਾ ਬੋਲਬਾਲਾ ਹੈ ਕਿ ਸੂਬੇ ਦੇ ਵਪਾਰੀ ਹੁਣ ਆਮ ਫੋਨ ਸੁਣਨ ਤੋਂ ਡਰਨ ਲੱਗੇ ਹਨ, ਜਿਸ ਨਾਲ ਉਨ੍ਹਾਂ ਦਾ ਕਾਰੋਬਾਰ ਤਹਿਸ-ਨਹਿਸ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ਿਆਂ ਨਾਲ ਨੌਜਵਾਨ ਮਰ ਰਹੇ, ਗੈਂਗਵਾਰਾਂ ਚੱਲ ਰਹੀਆਂ, ਸ਼ਰੇਆਮ ਕਤਲ ਹੋ ਰਹੇ, ਵਪਾਰੀਆਂ ਤੋਂ ਇਲਾਵਾ ਛੋਟੇ ਕਾਰੋਬਾਰੀਆਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ, ਜਿਸ ਕਰਕੇ ਵਪਾਰੀ ਪੰਜਾਬ 'ਚੋਂ ਇੰਡਸਟਰੀ ਬੰਦ ਕਰਕੇ ਬਾਹਰੀ ਸੂਬਿਆਂ ਵਿਚ ਜਾਣ ਨੂੰ ਮਜਬੂਰ ਹਨ | ਮੋਹਿਤ ਗੁਪਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਦੇ ਵੀ ਅਜਿਹੇ ਹਾਲਤ ਦੇਖਣ ਨੂੰ ਨਹੀਂ ਮਿਲੇ ਸਨ ਤੇ ਅਮਨ ਕਾਨੂੰਨ ਦੇ ਨਾਲ-ਨਾਲ ਭਾਈਚਾਰਕ ਸਾਂਝ ਪੂਰੀ ਮਜਬੂਤ ਸੀ, ਜਿਸ ਲਈ ਪੰਜਾਬ ਨੂੰ ਬਚਾਉਣ ਲਈ ਸੂਬੇ ਦੇ ਸਮੂਹ ਵਪਾਰੀਆਂ, ਸ਼ਹਿਰੀਆਂ, ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਇਕਜੁਟ ਹੋ ਕੇ ਪੰਜਾਬ 'ਚ ਅਗਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਲਈ ਅੱਜ ਤੋਂ ਕਮਰ ਕੱਸਣ ਦੀ ਲੋੜ ਹੈ |

ਪਿਛਲੀ ਖ਼ਬਰ ਗੈਂਗਸਟਰਾਂ ਦੀ ਦਹਿਸ਼ਤ ਕਾਰਨ ਵਪਾਰੀ ਆਮ ਫੋਨ ਸੁਣਨ ਤੋਂ ਵੀ ਡਰਨ ਲੱਗੇ- ਮੋਹਿਤ ਗੁਪਤਾ <br/> ਅਗਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।