21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਭਿ੍ਸ਼ਟਾਚਾਰ ਦੀ ਕਿਸੇ ਜਾਂਚ ਦਾ ਹਿੱਸਾ ਬਣਨ ਡਰੋਂ ਤੋਲ ਕਮੇਟੀ 'ਚ ਲਾਈ ਡਿਊਟੀ ਤੋਂ ਲਾਂਭੇ ਹੋਣਾ ਚਾਹੁੰਦੀਆਂ ਹਨ ਲੇਡੀਜ਼ ਅਧਿਕਾਰੀ <br/>

ਅਜੀਤ ਡੈਸਕ 01-03-2026
ਲਹਿਰਾ ਮੁਹੱਬਤ, 28 ਫਰਵਰੀ (ਸੁਖਪਾਲ ਸਿੰਘ ਸੁੱਖੀ)- ਸਰਕਾਰੀ ਖੇਤਰ ਦੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ (ਬਠਿੰਡਾ) ਵਿਖੇ ਕੋਲੇ ਵਿਚ ਬਾਇਓਮਾਸ ਪੈਲੇਟਸ ਨੂੰ ਮਿਲਾ ਕੇ ਵਰਤਣ ਲਈ ਆ ਰਹੇ ਟਿੱਪਰਾਂ ਦੇ ਭਾਰ ਤੋਲਣ 'ਚ ਕੁਝ ਅਧਿਕਾਰੀਆਂ ਵਲੋਂ ਹੋ ਰਹੀ ਹੇਰਾਫੇਰੀ ਕਾਰਨ ਕਿਸੇ ਜਾਂਚ ਦਾ ਹਿੱਸਾ ਬਣਨ ਡਰੋਂ ਲੇਡੀਜ਼ ਅਧਿਕਾਰੀ ਤੋਲ ਕਮੇਟੀ 'ਚ ਲਾਈ ਡਿਊਟੀ ਤੋਂ ਲਾਂਭੇ ਹੋਣਾ ਚਾਹੁੰਦੀਆਂ ਹਨ | ਭਿ੍ਸ਼ਟਾਚਾਰੀ ਸਿਸਟਮ ਤੋਂ ਅੱਕੇ ਅਧਿਕਾਰੀਆਂ ਵਲੋਂ ਆਪਣਾ ਨਾ ਗੁਪਤ ਰੱਖਣ ਦੀ ਸ਼ਰਤ 'ਤੇ ਜਾਣਕਾਰੀ ਦਿੱਤੀ ਕਿ 24 ਮੈਂਬਰੀ ਤੋਲ ਕਮੇਟੀ ਵਿਚੋਂ ਕੁਝ ਅਧਿਕਾਰੀਆਂ ਨੇ ਟਿੱਪਰਾਂ ਦਾ ਭਾਰ ਤੋਲਣ ਵਾਲੇ ਕੰਡੇ 'ਤੇ ਪਾਰਦਰਸ਼ਤਾ ਲਈ ਕਈ ਵਾਰ ਖ਼ੁਫ਼ੀਆ ਕੈਮਰੇ ਲਾਉਣ ਦੀ ਮੰਗ ਰੱਖੀ ਹੈ, ਨੂੰ ਅਣਗੌਲਿਆ ਕੀਤਾ ਹੋਇਆ ਹੈ | ਬੀਤੇ ਦਿਨੀਂ ਇੱਕ ਸ਼ਿਫ਼ਟ ਵਿੱਚ ਭਾਰ ਤੋਲਣ ਵਾਲੇ ਅਧਿਕਾਰੀਆਂ ਵਲੋਂ ਭਾਰ ਤੋਲਣ ਸਮੇਂ ਕੰਡੇ ਵਿਚ ਗੜਬੜੀ ਦਾ ਪਤਾ ਲੱਗਣ 'ਤੇ ਉਸ ਨੂੰ ਠੀਕ ਕਰਨ ਦੀ ਲਿਖਤੀ ਰੂਪ ਵਿੱਚ ਮੰਗ ਵੀ ਉਠਾਈ ਹੈ | ਦੂਜੇ ਪਾਸੇ ਕਿ ਮਾਨਯੋਗ ਸੁਪਰੀਮ ਕੋਰਟ ਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਰਾਜਧਾਨੀ ਤੋਂ 300 ਕਿੱਲੋਮੀਟਰ ਦੇ ਘੇਰੇ ਵਿਚ ਸਹਿ-ਫਾਇਰਿੰਗ ਦਾ ਟੀਚਾ 10 ਫ਼ੀਸਦੀ ਵੱਧਣ ਦੀ ਸੰਭਾਵਨਾ ਹੈ | ਬਾਇਓਮਾਸ ਦੀ ਕੋਲੇ ਵਿਚ 10 ਫੀਸਦ ਹੋਰ ਮਿਲਾਵਟ ਕਰਕੇ ਤਾਪ ਘਰਾਂ ਵਿਚ ਮਨਜ਼ੂਰੀ ਦਿੱਤੀ ਹੈ | ਜਿਸ ਤਹਿਤ ਟਿੱਪਰ 30 ਤੋਂ 40 ਦੀ ਥਾਂ 50 ਤੋਂ 60 ਹੋ ਸਕਦੇ ਹਨ | ਉਨ੍ਹਾਂ ਮੈਨੇਜਮੈਂਟ ਕੋਲੋਂ ਭਾਰ ਤੋਲਣ ਲਈ ਲਿਖਤੀ ਪੱਤਰ ਰਾਹੀਂ ਬਕਾਇਦਾ ਸਟਾਫ਼ ਲਾਉਣ ਦੀ ਮੰਗ ਕੀਤੀ ਹੈ | ਦੂਜੇ ਪਾਸੇ ਬਿਜਲੀ ਖੇਤਰ ਦੇ ਮਾਹਿਰਾਂ ਦਾ ਕਹਿਣ ਹੈ ਕਿ ਪਰਾਲੀ ਨੂੰ ਖ਼ਤਮ ਕਰਨ ਲਈ ਕੋਲ ਬੇਸਡ ਪਲਾਂਟ ਵਿੱਚ ਜਲਾਉਣਾ ਇਥੋਂ ਦੀ ਮਸ਼ੀਨਰੀ ਲਈ ਸਹੀ ਨਹੀਂ ਹੈ | ਇਸ ਲਈ ਬਕਾਇਦਾ ਪਰਾਲੀ ਬੇਸਡ ਪਲਾਂਟ ਲਾਇਆ ਜਾਵੇ | ਇਸ ਮਾਮਲੇ ਸਬੰਧੀ ਪਾਵਰਕਾਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਪੜਤਾਲ ਕਰਵਾ ਲੈਂਦੇ ਹਾਂ |

ਪਿਛਲੀ ਖ਼ਬਰ ਪੰਜਾਬ ਬਚਾਓ ਰੈਲੀ ਲਈ ਮਹਿਰਾਜ ਤੋਂ 4 ਬੱਸਾਂ ਤੇ 88 ਕਾਰਾਂ ਦਾ ਕਾਫ਼ਲਾ ਰਵਾਨਾ <br/> ਅਗਲੀ ਖ਼ਬਰ ਗੈਂਗਸਟਰਾਂ ਦੀ ਦਹਿਸ਼ਤ ਕਾਰਨ ਵਪਾਰੀ ਆਮ ਫੋਨ ਸੁਣਨ ਤੋਂ ਵੀ ਡਰਨ ਲੱਗੇ- ਮੋਹਿਤ ਗੁਪਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।