ਰਾਮਪੁਰਾ ਫੂਲ, 28 ਫਰਵਰੀ (ਹੇਮੰਤ ਕੁਮਾਰ ਸ਼ਰਮਾ)-ਸ਼੍ਰੀ ਮਹੰਤ ਰਾਮ ਨਰਾਇਣ ਗਿਰੀ ਤਿ੍ਵੈਣੀ ਗਿਰੀ ਆਸ਼ਰਮ ਦੇ ਆਸ਼ੀਰਵਾਦ ਨਾਲ ਪੁਨਰਜੋਤੀ ਆਈ-ਡੋਨੇਸ਼ਨ ਸੁਸਾਇਟੀ ਰਾਮਪੁਰਾ ਫੂਲ ਵਲੋਂ ਅੱਖਾਂ ਦਾ ਮੁਫ਼ਤ 145ਵਾਂ ਜਾਂਚ ਅਤੇ ਆਪ੍ਰੇਸ਼ਨ (ਲੈਂਜ਼) ਕੈਂਪ ਲਗਾਇਆ ਗਿਆ ਜਿਸ ਵਿਚ ਮਾਹਿਰ ਡਾਕਟਰਾਂ ਵਲੋਂ 350 ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ 275 ਮਰੀਜ਼ਾਂ ਦੇ ਲੈਂਜ ਪਾਏ ਗਏ | ਸੁਸਾਇਟੀ ਪ੍ਰਧਾਨ ਰਾਕੇਸ਼ ਤਾਇਲ ਨੇ ਦੱਸਿਆ ਕਿ ਹਰ ਮਹੀਨੇ ਲੋੜਵੰਦ ਮਰੀਜ਼ਾਂ ਲਈ ਲੱਗਦੇ ਸਮਾਜ ਸੇਵਾ ਦੀ ਮਿਸਾਲ ਬਣੇ ਇਸ ਕੈਂਪ ਵਿਚ ਅੱਖਾਂ ਦੇ ਆਪ੍ਰੇਸ਼ਨ (ਲੈਂਜ਼) ਅਤੇ ਦਵਾਈਆਂ ਪੂਰੀ ਤਰ੍ਹਾਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੇਰਜੰਗ ਬੌਬੀ, ਫ਼ਕੀਰ ਚੰਦ, ਸੁਨੀਲ ਕੁਮਾਰ ਸੰਨੀ, ਸੰਜੀਵ ਕੁਮਾਰ ਕਾਲਾ, ਦਵਿੰਦਰ ਡਿੱਕੀ, ਪਰਸ਼ੋਤਮ ਦਾਸ ਬੌਬੀ, ਸ਼ਾਮ ਲਾਲ, ਸੁਰਿੰਦਰ ਭਾਟੀਆ, ਤਰਸੇਮ ਚੰਦ, ਮੁਨੀਸ਼ ਕੁਮਾਰ, ਪ੍ਰੀਤਮ ਸਿੰਘ ਆਰਟਿਸਟ, ਪਵਨ ਮਹਿਤਾ, ਅੰਕੁਸ਼ ਗੋਇਲ, ਰਾਜੀਵ ਕੁਮਾਰ, ਅਭਿਨਾਸ਼ ਕੁਮਾਰ, ਪਵਨ ਸਟੈਨੋ, ਮੋਹਿਤ ਬਾਂਸਲ ਆਦਿ ਹਾਜ਼ਰ ਸਨ |