21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੂਬੇ ਦੇ ਸਿਆਸੀ ਸਮੀਕਰਨ ਬਦਲੇਗੀ ਮੋਗਾ ਰੈਲੀ-ਪਰਮਪਾਲ ਕੌਰ ਸਿੱਧੂ <br/>

ਅਜੀਤ ਡੈਸਕ 01-03-2026
ਰਾਮਾਂ ਮੰਡੀ, 28 ਫਰਵਰੀ (ਤਰਸੇਮ ਸਿੰਗਲਾ)- ਭਾਜਪਾ ਵਲੋਂ ਮਿਸ਼ਨ ਪੰਜਾਬ 2027 ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ 14 ਮਾਰਚ ਨੂੰ ਮੋਗਾ ਸ਼ਹਿਰ ਵਿਖੇ ਕੀਤੀ ਜਾਣ ਵਾਲੀ ਭਰਵੀਂ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਲੋਕ ਸਭਾ ਹਲਕਾ ਬਠਿੰਡਾ ਦੇ ਕਨਵੀਨਰ ਪਰਮਪਾਲ ਕÏਰ ਸਿੱਧੂ ਵਲੋਂ ਅੱਜ ਰਾਮਾਂ ਮੰਡੀ ਵਿਖੇ ਤੇਲੂ ਰਾਮ ਬਾਂਸਲ ਨੌਰੰਗ ਦੇ ਵਪਾਰਕ ਅਦਾਰੇ ਤੇ ਪਾਰਟੀ ਵਰਕਰਾਂ ਨਾਲ ਇਕ ਮੀਟਿੰਗ ਕੀਤੀ ਗਈ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਬਠਿੰਡਾ ਦੇ ਕਨਵੀਨਰ ਪਰਮਪਾਲ ਕÏਰ ਸਿੱਧੂ ਨੇ ਕਿਹਾ ਕਿ 14 ਮਾਰਚ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਇਕੱਠ ਪੱਖੋਂ ਇਤਿਹਾਸਿਕ ਹੋਵੇਗੀ¢ ਜਿਸ ਤੋਂ ਬਾਅਦ ਸੂਬੇ ਦੀ ਸਿਆਸੀ ਫ਼ਿਜ਼ਾ ਤੇ ਸਮੀਕਰਨ ਤਬਦੀਲ ਹੋ ਜਾਣਗੇ¢ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਦਿਹਾਤੀ ਬਠਿੰਡਾ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ 'ਚ ਵੱਖ ਸਰਕਲਾਂ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ¢ ਰਾਮਪੁਰਾ ਲਈ ਸੁਨੀਲ ਸਿੰਗਲਾ ਅਤੇ ਮੇਜਰ ਸਿੰਘ ਬਰਾੜ ਮੌੜ ਮੰਡੀ ਲਈ ਗੁਰਪ੍ਰੀਤ ਸਿੰਘ ਮਲੂਕਾ ਖ਼ੁਦ ਅਤੇ ਦਿਆਲ ਸੋਢੀ, ਤਲਵੰਡੀ ਸਾਬੋ ਰਾਮਾਂ ਪੱਕਾ ਕਲਾਂ ਲਈ ਖ਼ੁਦ ਮੇਰੇ ਵਲੋਂ ਰੈਲੀ ਦੀਆਂ ਤਿਆਰੀਆਂ ਲਈ ਪ੍ਰਬੰਧ ਕੀਤਾ ਜਾਵੇਗਾ¢ ਪਰਮਪਾਲ ਕÏਰ ਸਿੱਧੂ ਭਾਜਪਾ ਆਗੂ ਨੇ ਕਿਹਾ ਕਿ ਲੋਕਾਂ 'ਚ ਅਮਿਤ ਸ਼ਾਹ ਦੀ ਰੈਲੀ ਅਤੇ ਪੰਜਾਬ ਫੇਰੀ ਨੂੰ ਲੈ ਕੇ ਭਾਰੀ ਉਤਸ਼ਾਹ ਹੈ¢ ਪਾਰਟੀ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੋਂ ਇਲਾਵਾ ਵਰਕਰ ਆਪਣੇ ਪੱਧਰ ਤੇ ਵੀ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕਰ ਰਹੇ ਹਨ¢ ਉਨ੍ਹਾਂ ਕਿਹਾ ਕਿ ਮੀਟਿੰਗਾਂ ਦÏਰਾਨ ਪਾਰਟੀ ਆਗੂ ਅਤੇ ਵਰਕਰ ਹਰ ਹਲਕੇ, ਸਰਕਲ ਅਤੇ ਪਿੰਡਾਂ 'ਚੋਂ ਵੱਡੀ ਗਿਣਤੀ ਵਿਚ ਇਕੱਠੇ ਕਰਨ ਦਾ ਭਰੋਸਾ ਦਿਵਾ ਰਹੇ ਹਨ¢ ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ ਵੱਖ ਸੂਬਿਆਂ 'ਚ ਵੀ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਆਉਣ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਰੈਲੀਆਂ ਨੇ ਹਮੇਸ਼ਾ ਹਵਾ ਦਾ ਰੁੱਖ ਬਦਲਿਆ ਹੈ, ਮੋਗਾ ਰੈਲੀ ਤੋਂ ਬਾਅਦ ਪੰਜਾਬ 'ਚ ਵੀ ਸਿਆਸੀ ਸਮੀਕਰਨ ਬਦਲੇ ਹੋਏ ਦੇਖਣ ਨੂੰ ਮਿਲਣਗੇ¢ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਭਾਜਪਾ ਵਿੱਚ ਭਰੋਸਾ ਹੋਰ ਵੀ ਮਜ਼ਬੂਤ ਹੋਵੇਗਾ¢ ਮੋਗਾ ਰੈਲੀ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰੇਗੀ¢ ਮੀਟਿੰਗ ਵਿਚ ਜ਼ਿਲ੍ਹਾ ਸਕੱਤਰ ਦਿਹਾਤੀ ਅਮਨ ਚੱਠਾ, ਤੇਲੂ ਰਾਮ ਬਾਂਸਲ ਨੌਰੰਗ, ਰਾਕੇਸ਼ ਮਹਾਜਨ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ, ਰੀਸ਼ੂ ਗਰਗ ਸੂਬਾ ਮੈਂਬਰ ਭਾਜਯੂਮੋ, ਗਗਨ ਸੈਣੀ, ਨਿਰਮਲ ਸ਼ਰਮਾ, ਗÏਰਵ ਵਰਮਾ, ਸੁਭਾਸ਼ ਗਿਆਨਾ, ਡਾ.ਸੋਹਨ ਲਾਲ, ਸੁਰੇਸ਼ ਕਾਂਸਲ, ਸੂਰਜ ਰਤਨ, ਦਵਿੰਦਰ ਕੁਮਾਰ ਬਾਂਸਲ ਅਤੇ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਆਦਿ ਹਾਜਰ ਸਨ¢

ਪਿਛਲੀ ਖ਼ਬਰ ਭਾਜਪਾ ਦੀ ਮੋਗਾ ਰੈਲੀ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਵਰਦਾਨ ਸਾਬਤ ਹੋਵੇਗੀ-ਦਿਆਲ ਸੋਢੀ ਅਗਲੀ ਖ਼ਬਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ 6 ਮਾਰਚ ਦੇ ਕਿਸਾਨੀ ਅੰਦੋਲਨ ਦੀ ਹਮਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।