ਨਥਾਣਾ, 28 ਫਰਵਰੀ (ਗੁਰਦਰਸ਼ਨ ਲੁੱਧੜ)-ਪੰਜਾਬ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੀ ਬਲਾਕ ਨਥਾਣਾ ਇਕਾਈ ਨੇ ਜਥੇਬੰਦੀ ਦੀ ਸੂਬਾ ਇਕਾਈ ਅਤੇ ਜ਼ਿਲ੍ਹਾ ਇਕਾਈ ਨਾਲੋਂ ਨਾਤਾ ਤੋੜ ਲਿਆ ਹੈ ਅਤੇ ਆਪਣੀ ਆਜ਼ਾਦ ਜਥੇਬੰਦਕ ਹੈਸੀਅਤ ਅਨੁਸਾਰ ਸਮਾਜ ਸੇਵਾ ਦੇ ਕੰਮ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ | ਬਲਾਕ ਇਕਾਈ ਦੇ ਪ੍ਰੈਸ ਸਕੱਤਰ ਹਰਬੰਸ ਸਿੰਘ ਗੰਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਲਾਕ ਇਕਾਈ ਵੱਲੋਂ ਉਕਤ ਫੈਸਲਾ ਬਲਾਕ ਨਥਾਣਾ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਕੁਲਵੰਤ ਸਿੰਘ ਬੀਬੀਵਾਲਾ, ਹਰਜੀਤ ਸਿੰਘ ਪੂਹਲਾ, ਦਰਸ਼ਨ ਸਿੰਘ ਗੋਬਿੰਦਪੁਰਾ, ਜਗਦੀਸ਼ ਸਿੰਘ, ਜਗਸੀਰ ਸਿੰਘ ਨਥਾਣਾ, ਰਣਜੀਤ ਸਿੰਘ, ਜਗਤਾਰ ਸਿੰਘ ਕਰਾੜਵਾਲਾ, ਸੁਖਰਾਜ ਸਿੰਘ ਗੋਬਿੰਦਪੁਰਾ, ਸ਼ਿਵਜੰਟ ਸਿੰਘ ਪੂਹਲਾ, ਪਰਮਜੀਤ ਸਿੰਘ ਪੂਹਲੀ, ਅੰਗਰੇਜ਼ ਸਿੰਘ ਢੇਲਵਾਂ, ਗੁਰਤੇਜ ਸਿੰਘ ਕਲਿਆਣ, ਬਲਜਿੰਦਰ ਸਿੰਘ ਪੂਹਲੀ, ਮਨਜੀਤ ਸਿੰਘ ਕਲਿਆਣ ਅਤੇ ਰਣਜੀਤ ਸਿੰਘ ਨਥਾਣਾ ਵਲੋਂ ਬਲਾਕ ਇਕਾਈ ਦੇ ਸਮੂਹ ਮੈਬਰਾਂ ਦੀਆਂ ਭਾਵਨਾਵਾਂ ਅਨੁਸਾਰ ਸਰਬਸੰਮਤੀ ਨਾਲ ਲਿਆ ਗਿਆ ਹੈ |