16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ਼ੱਕੀ ਹਾਲਤ ਗਊਆਂ ਦਾ ਭਰਿਆ ਟਰੱਕ ਫੜਿਆ

ਅਜੀਤ ਡੈਸਕ 03-03-2026
ਭਗਤਾ ਭਾਈਕਾ, 2 ਮਾਰਚ (ਸੁਖਪਾਲ ਸਿੰਘ ਸੋਨੀ)-ਇੱਥੋਂ ਨੇੜਲੇ ਪਿੰਡ ਰਾਮੂੰਵਾਲਾ ਵਿਖੇ ਪਿੰਡ ਦੇ ਹੀ ਲੋਕਾਂ ਵਲੋਂ ਇਕ ਗਊਆਂ ਦਾ ਭਰਿਆ ਹੋਇਆ ਟਰੱਕ ਸ਼ੱਕੀ ਹਲਾਤ ਵਿਚ ਫੜਿ੍ਹਆ ਗਿਆ ਹੈ¢ ਮਾਮਲੇ ਸਬੰਧੀ ਸਥਾਨਕ ਪੁਲਿਸ ਵਲੋਂ ਚਾਰ ਕਥਿਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ¢ ਦੋ ਟਰੱਕ ਸਵਾਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਵੀ ਹਾਸਲ ਕੀਤੀ ਹੈ¢ ਉਕਤ ਮਾਮਲੇ ਸਬੰਧੀ ਗਊ ਸੁਰੱਕਸ਼ਾ ਸੇਵਾ ਦਲ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਟਰੱਕ ਨੰਬਰੀ ਐਮ.ਪੀ.-19.ਐਚ.ਏ.-7767 (ਮਾਰਕਾ ਅਸ਼ੋਕਾ ਲੇਲੇਂਡ) 16 ਚੱਕੀ ਦੇ ਵਿਚ ਸ਼ੱਕੀ ਹਾਲਤ ਵਿਚ ਗਊਆ ਭਰੀਆਂ ਹਨ¢ ਟਰੱਕ ਨੂੰ ਤਰਪਾਲ ਨਾਲ ਢੱਕ ਕੇ ਇਥੋਂ ਲਿਜਾਇਆ ਜਾ ਰਿਹਾ ਸੀ¢ ਪਿੰਡ ਦੇ ਲੋਕਾਂ ਅਤੇ ਸੰਸਥਾ ਦੇ ਮੈਂਬਰਾਂ ਵਲੋਂ ਟਰੱਕ ਨੂੰ ਘੇਰ ਕੇ ਉਸ ਵਿਚ ਸਵਾਰ ਗਊਆਂ ਸਮੇਤ 2 ਟਰੱਕ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ¢ ਘਟਨਾ ਸਬੰਧੀ ਸੂਚਨਾ ਮਿਲਣ 'ਤੇ ਤੁਰੰਤ ਥਾਣਾ ਭਗਤਾ ਭਾਈਕਾ ਦੀ ਪੁਲਿਸ ਪਾਰਟੀ ਨੇ ਮੌਕੇ ਉਪਰ ਪਹੁੰਚ ਕੇ ਜਾਂਚ ਪੜਤਾਲ ਅਤੇ ਕਾਰਵਾਈ ਅਰੰਭ ਕਰ ਦਿੱਤੀ ਗਈ¢ ਪੁਲਿਸ ਪਾਰਟੀ ਨੇ ਟਰੱਕ ਸਮੇਤ ਕਾਬੂ ਵਿਅਕਤੀਆਂ ਨੂੰ ਆਪਣੀ ਗਿ੍ਫ਼ਤ ਵਿਚ ਲੈ ਲਿਆ¢ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਲੋਕਾਂ ਦੇ ਸਹਿਯੋਗ ਨਾਲ ਤੜਫ਼ ਰਹੀਆਂ ਗਊਆਂ ਨੂੰ ਸ੍ਰੀ ਸ੍ਰੀ ਸੰਤ ਮਹੇਸ ਮੁਨੀ ਜੀ ਬੋਰੇ ਵਾਲੇ ਗਊਸ਼ਾਲਾ ਭਗਤਾ ਭਾਈਕਾ ਵਿਚ ਲਿਆ ਕੇ ਉਤਾਰਿਆ ਗਿਆ¢ ਸੂਤਰਾਂ ਅਨੁਸਾਰ ਸਥਾਨਕ ਪੁਲਿਸ ਸਟੇਸ਼ਨ ਵਿਖੇ ਕਥਿਤ ਦੋਸ਼ੀਆਨ ਬਾਲਮੀਕ ਚੌਧਰੀ, ਵਿਪਨ ਯਾਦਵ, ਨਿਰਭੈ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ¢ ਪੁਲਿਸ ਨੇ 2 ਕਥਿਤ ਦੋਸ਼ੀ ਮੌਕੇ ਉੱਪਰ ਹੀ ਗਿ੍ਫ਼ਤਾਰ ਕਰ ਲਏ ਸਨ, ਜਦੋਂਕਿ ਦੂਜਿਆਂ ਦੀ ਭਾਲ ਵਿਚ ਪੁਲਿਸ ਜੁਟ ਗਈ ਹੈ¢ ਟਰੱਕ ਵਿਚੋਂ ਉਤਾਰੀਆਂ ਗਈਆਂ 16 ਗਊਆਂ ਦੀ ਸਥਾਨਕ ਗਊਸ਼ਾਲਾ ਵਿਖੇ ਸੇਵਾਦਾਰਾਂ ਵਲੋਂ ਸੁਚੱਜੇ ਢੰਗ ਨਾਲ ਦੇਖਭਾਲ ਕੀਤੀ ਜਾ ਰਹੀ ਹੈ¢ ਇਸ ਮੌਕੇ ਦਲ ਦੇ ਪੰਜਾਬ ਪ੍ਰੈਸ ਸਕੱਤਰ ਸੁਖਦੇਵ ਸਿੰਘ ਕਾਲਾ, ਸੁਖਚੈਨ ਸਿੰਘ ਸੁੱਖਾ, ਯਸ਼ਪਾਲ ਸਹਿ ਸੰਯੋਜਕ ਬਜਰੰਗ ਦਲ, ਸੁਖਪ੍ਰੀਤ ਸਿੰਘ ਸੁੱਖਾ, ਲਵਪ੍ਰੀਤ ਸਿੰਘ ਗੋਗੀ ਰਾਮੂੰਵਾਲਾ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਖ਼ਜ਼ਾਨੇ ਦੀ ਦੁਰਵਰਤੋਂ ਨਾਲ ਪੰਜਾਬ ਸਿਰ ਚੜਿ੍ਹਆ 4.50 ਲੱਖ ਕਰੋੜ ਦਾ ਕਰਜ਼ਾ-ਹਰਸਿਮਰਤ ਕੌਰ ਬਾਦਲ ਅਗਲੀ ਖ਼ਬਰ ਲੋਕ ਮੋਰਚਾ ਪੰਜਾਬ ਵਲੋਂ ਰਣਜੀਤ ਸਿੰਘ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।