03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੰਜਾਬ ਬਚਾਓ ਰੈਲੀ ਦੇ ਹੱਕ 'ਚ ਨੁੱਕੜ ਮੀਟਿੰਗਾਂ <br/>

ਪਿੰਡ ਮਹਿਮਾ ਸਰਜਾ ਵਿਖੇ ਪੰਜਾਬ ਬਚਾਓ ਰੈਲੀ 'ਚ ਮੀਟਿੰਗ ਕਰਦੇ ਹੋਏ | ਤਸਵੀਰ: ਬਲਦੇਵ ਸੰਧੂ<br/> 04-03-2026

ਮਹਿਮਾ ਸਰਜਾ, 3 ਮਾਰਚ (ਬਲਦੇਵ ਸੰਧੂ)-ਸੁਖਬੀਰ ਸਿੰਘ ਬਾਦਲ ਵਲੋਂ ਅਨਾਜ ਮੰਡੀ ਗੋਨਿਆਣਾ ਵਿਖੇ 7 ਮਾਰਚ ਨੂੰ ਸੂਬੇ ਦੇ ਹਿੱਤਾਂ ਵਿਚ ਪੰਜਾਬ ਬਚਾਓ ਰੈਲੀ ਕਰਨ ਜਾ ਰਹੇ ਹਨ | ਜਿਸ ਨੂੰ ਲੈ ਕੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਅੱਜ ਪਿੰਡ ਮਹਿਮਾ ਸਰਜਾ ਅਤੇ ਸਿਵੀਆਂ ਵਿਖੇ ਪੰਜਾਬ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਤਤਕਾਲੀ ਹਲਕਾ ਇੰਚਾਰਜ ਮਾਣ ਸਿੰਘ ਗੁਰੂ ਵਲੋਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ | ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ, ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ 7 ਮਾਰਚ ਨੂੰ ਅਨਾਜ ਮੰਡੀ ਗੋਨਿਆਣਾ ਵਿਖੇ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਨਗੇ | ਜਿਸ ਵਿਚ ਪੰਜਾਬ ਦੇ ਵੱਡੇ ਮੁੱਦਿਆਂ ਨੂੰ ਚੁੱਕਿਆ ਜਾਵੇਗਾ | ਉਨ੍ਹਾਂ ਰੈਲੀ ਦੇ ਵੱਡੇ ਇਕੱਠ ਲਈ ਕਾਫ਼ਲੇ ਬੰਨ ਕੇ ਵਰਕਰਾਂ ਨੂੰ ਆਉਣ ਦੀ ਅਪੀਲ ਕੀਤੀ | ਇਸ ਮੌਕੇ ਸਰਪੰਚ ਜਗਜੀਤ ਸਿੰਘ ਬਰਾੜ ਵਲੋਂ ਮਾਨ ਸਿੰਘ ਗੁਰੂ ਅਤੇ ਬਲਕਾਰ ਸਿੰਘ ਬਰਾੜ ਦਾ ਲੱਡੂਆਂ ਨਾਲ ਵੀ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਸਵਰਨ ਸਿੰਘ ਆਕਲੀਆ, ਰਾਜਾ ਸਿੰਘ ਸਾਬਕਾ ਸਰਪੰਚ, ਭਲਵਿੰਦਰ ਸਿੰਘ ਭਿੰਡਰ ਵਲੋਂ ਵੀ ਸੰਬੋਧਨ ਕੀਤਾ ਗਿਆ | ਇਸ ਮੌਕੇ ਸਰਪੰਚ ਜਗਜੀਤ ਸਿੰਘ ਐਡਵੋਕੇਟ, ਜੱਸੀ ਬਰਾੜ, ਟਕਸਾਲੀ ਆਗੂ ਗੁਰਾ ਸਿੰਘ ਬਰਾੜ, ਤੀਰਥ ਸਿੰਘ ਬਰਾੜ, ਬਲਦੇਵ ਸਿੰਘ ਬਰਾੜ, ਬਲਕਰਨ ਸਿੰਘ ਮੈਂਬਰ, ਸੁਖਚੈਨ ਸਿੰਘ ਬਰਾੜ, ਬਲਤੇਜ ਸਿੰਘ ਬਰਾੜ, ਭੂਰਾ ਸਿੰਘ ਬਰਾੜ, ਮਨਪ੍ਰੀਤ ਸਿੰਘ, ਪ੍ਰਗਟ ਸਿੰਘ, ਦਰਸ਼ਨ ਸਿੰਘ ਨੰਬਰਦਾਰ ਮੌਜੂਦ ਸਨ |

ਪਿਛਲੀ ਖ਼ਬਰ ਛਾਪੇਮਾਰੀ ਦੌਰਾਨ ਪੋਸਤ ਦੇ ਹਰੇ ਬੂਟੇ ਬਰਾਮਦ ਅਗਲੀ ਖ਼ਬਰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ਹੋਲੀ ਦਾ ਤਿਉਹਾਰ -ਮਹੇਸ਼ ਬਿੰਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।