03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਨਸ਼ੀਲੇ ਕੈਪਸੂਲ ਤੇ ਗੋਲੀਆਂ ਦੀ ਵੱਡੀ ਖੇਪ ਫੜੀ, ਮੈਡੀਕਲ ਸਟੋਰ ਮਾਲਕ ਸਮੇਤ ਦੋ ਗਿ੍ਫ਼ਤਾਰ

ਅਜੀਤ ਡੈਸਕ 04-03-2026

ਬਠਿੰਡਾ, 3 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਪੁਲਿਸ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇਕ ਮੈਡੀਕਲ ਸਟੋਰ ਮਾਲਕ ਸਮੇਤ ਦੋ ਜਣਿਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 8,27,600 ਪਰੇਗਾਬਾਲਨ ਕੈਪਸੂਲ ਆਈ.ਪੀ 300 ਐਮ.ਜੀ ਅਤੇ 20,000 ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਹਨ¢ ਪੁਲਿਸ ਨੇ ਇਕ ਸਕੂਟਰੀ ਵੀ ਜ਼ਬਤ ਕੀਤੀ ਹੈ¢ ਇਸ ਸੰਬੰਧੀ ਬਠਿੰਡਾ ਦੇ ਥਾਣਾ ਕੈਨਾਲ ਕਾਲੋਨੀ ਵਿਚ ਧਾਰਾ 223 ਬੀ.ਐਨ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ¢ ਇਸ ਸੰਬੰਧੀ ਨਰਿੰਦਰ ਸਿੰਘ ਪੀ.ਪੀ.ਐਸ. ਐੱਸ.ਪੀ. ਸਿਟੀ ਬਠਿੰਡਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਲੰਘੇ ਦਿਨ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਪਰਸਰਾਮ ਨਗਰ ਨੇੜੇ ਸ਼ਿਵ ਮੰਦਰ ਕੋਲ ਇਕ ਐਕਟੀਵਾ ਸਕੂਟਰੀ ਸਵਾਰ ਵਿਅਕਤੀ ਨੂੰ ਰੋਕਿਆ, ਜਿਸ ਕੋਲ ਬੰਦ ਤਿੰਨ ਡੱਬੇ ਸਨ¢ ਪੁੱਛ-ਗਿੱਛ ਦੌਰਾਨ ਸਕੂਟਰੀ ਸਵਾਰ ਨੇ ਆਪਣੀ ਪਹਿਚਾਣ ਸੰਜੀਵ ਕੁਮਾਰ ਉਰਫ਼ ਸੰਦੀਪ ਵਾਸੀ ਬੀੜ ਰੋਡ, ਬਠਿੰਡਾ ਵਜੋਂ ਦੱਸੀ¢ ਸ਼ੱਕ ਦੇ ਚੱਲਦਿਆਂ ਡੱਬਿਆਂ ਦੀ ਤਲਾਸ਼ੀ ਦੌਰਾਨ ਬਿਨ੍ਹਾਂ ਲਾਇਸੰਸ ਤੋਂ 90,000 ਪਰੇਗਾਬਾਲਨ ਕੈਪਸੂਲ ਆਈ.ਪੀ 300 ਐਮ.ਜੀ ਬਰਾਮਦ ਹੋਏ¢ ਜਿਸ ਮਗਰੋਂ ਪੁਲਿਸ ਨੇ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਸਕੂਟਰੀ ਨੰਬਰ ਪੀ.ਬੀ-07ਬੀਕਿਉ-2334 ਸਮੇਤ ਕੈਪਸੂਲ ਕਬਜ਼ੇ ਵਿਚ ਲੈ ਲਏ¢ ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਸੰਜੀਵ ਕੁਮਾਰ ਦੀ ਨਿਸ਼ਾਨਦੇਹੀ 'ਤੇ ਸੰਦੀਪ ਸਿੰਘ ਭਾਈ ਡੀ.ਐਸ.ਪੀ. ਇੰਨਵੈਸਟੀਗੇਸ਼ਨ ਅਤੇ ਹਰਜੋਤ ਸਿੰਘ ਐਸ.ਐਸ.ਓ ਥਾਣਾ ਕੈਨਾਲ ਕਾਲੋਨੀ ਸਮੇਤ ਪੁਲਿਸ ਅਤੇ ਡਰੱਗ ਇੰਸਪੈਕਟਰ ਸਮੇਤ ਟੀਮ ਨੇ ਬਾਲਾ ਜੀ ਮੈਡੀਕਲ, ਮਹੇਸ਼ਵਰੀ ਚੌਂਕ ਬਠਿੰਡਾ ਦੇ ਗਡਾਊਨ 'ਤੇ ਛਾਪਾ ਮਾਰਿਆ¢ ਇੱਥੋਂ 7,37,600 ਪਰੇਗਾਬਾਲਨ ਕੈਪਸੂਲ ਆਈ.ਪੀ 300 ਐਮ.ਜੀ ਅਤੇ 20,000 ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ¢ ਇਸ ਸੰਬੰਧੀ ਬਾਲਾ ਜੀ ਮੈਡੀਕਲ ਦੇ ਮਾਲਕ ਰੀਦਾਸ਼ੂ ਵਾਸੀ ਮੇਰਠ ਹਾਲ ਆਬਾਦ ਪੀ.ਜੀ. ਮਹੇਸ਼ਵਰੀ ਚੌਂਕ ਬਠਿੰਡਾ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ¢ ਐੱਸ.ਪੀ.ਸਿਟੀ ਨੇ ਦੱਸਿਆ ਕਿ ਦੋਵੇਂ ਜਣਿਆਂ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਮਿਲਿਆ, ਪਰ ਇਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਉਕਤ ਕੈਪਸੂਲ ਵੇਚਦੇ ਸਨ | ਮਾਮਲੇ ਦੀ ਹੋਰ ਜਾਂਚ ਜਾਰੀ ਹੈ¢

ਪਿਛਲੀ ਖ਼ਬਰ ਸੜਕ ਘਟਨਾ 'ਚ 3 ਨੌਜਵਾਨ ਗੰਭੀਰ ਜ਼ਖਮੀ ਅਗਲੀ ਖ਼ਬਰ ਫ਼ੀਲਡ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਮੰਡਲ ਦਫ਼ਤਰਾਂ ਅੱਗੇ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।