03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੰਗਤਾਂ ਦੇ ਸਹਿਯੋਗ ਨਾਲ ਸਫਲ ਹੋਇਆ ਧਾਰਮਿਕ ਸਮਾਗਮ- ਬਾਬਾ ਅਜੈਬ ਸਿੰਘ

ਅਜੀਤ ਡੈਸਕ 04-03-2026
ਮਹਿਰਾਜ, 3 ਮਾਰਚ (ਸੁਖਪਾਲ ਮਹਿਰਾਜ)- ਪਿੰਡ ਮਹਿਰਾਜ ਦੀ ਪੱਤੀ ਕਰਮ ਚੰਦ ਵਿਖੇ ਸਥਿਤ ਬਾਬਾ ਗੁਣਗੁਣਾ ਦਾਸ ਜੀ ਦੇ ਡੇਰੇ ਵਿਚ ਸ਼ਰਧਾ ਅਤੇ ਭਾਵਨਾ ਨਾਲ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ¢ ਇਸ ਪਵਿੱਤਰ ਮੌਕੇ 'ਤੇ ਬਾਬਾ ਬਲਕਾਰ ਸਿੰਘ ਬਾਲਿਆਂਵਾਲੀ ਵਾਲੇ ਜਥੇ ਵਲੋਂ ਰਸਭਿੰਨਾ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ¢ ਭੋਗ ਉਪਰੰਤ ਸੰਗਤਾਂ ਲਈ ਜਲੇਬੀਆਂ ਅਤੇ ਪੂਰੀਆਂ-ਛੋਲਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਨਗਰ ਨਿਵਾਸੀਆਂ ਨੇ ਹਾਜ਼ਰੀ ਭਰੀ ਅਤੇ ਲੰਗਰ ਦਾ ਪ੍ਰਸਾਦ ਛਕਿਆ¢ ਅਖੀਰ ਵਿਚ ਬਾਬਾ ਅਜੈਬ ਸਿੰਘ ਜੀ ਨੇ ਸਮੂਹ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਧੰਨਵਾਦ ਕੀਤਾ¢ ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸੰਗਤਾਂ ਦੇ ਪਿਆਰ ਅਤੇ ਸਹਿਯੋਗ ਨਾਲ ਹੀ ਸਫਲ ਹੁੰਦੇ ਹਨ¢ ਨਗਰ ਨਿਵਾਸੀਆਂ ਦੇ ਸਹਿਯੋਗ ਤੋਂ ਬਿਨ੍ਹਾਂ ਇਸ ਤਰ੍ਹਾਂ ਦੇ ਪਵਿੱਤਰ ਕਾਰਜ ਸੰਭਵ ਨਹੀਂ ਅਤੇ ਸੰਗਤਾਂ ਦਾ ਸਾਥ ਹੀ ਸਭ ਤੋਂ ਵੱਡੀ ਤਾਕਤ ਹੈ¢ ਅੰਤ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ¢


ਪਿਛਲੀ ਖ਼ਬਰ ਸਮਾਜ ਸੇਵੀਆਂ ਨੇ 4 ਵਿਅਕਤੀਆਂ ਨੂੰ ਕਰਵਾਇਆ ਹਸਪਤਾਲ ਦਾਖ਼ਲ ਅਗਲੀ ਖ਼ਬਰ ਸੜਕ ਘਟਨਾ 'ਚ 3 ਨੌਜਵਾਨ ਗੰਭੀਰ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।