04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਿੰਡ ਕੋਠਾ ਗੁਰੂ ਵਿਖੇ ਸੀ. ਐੱਮ ਦੀ ਯੋਗਸ਼ਾਲਾ ਦਾ ਆਗਾਜ਼ <br/>

ਅਜੀਤ ਡੈਸਕ 04-03-2026
ਭਗਤਾ ਭਾਈਕਾ, 3 ਮਾਰਚ (ਸੁਖਪਾਲ ਸਿੰਘ ਸੋਨੀ): ਸੂਬੇ ਦੇ ਲੋਕਾਂ ਨੂੰ ਨਿਰੋਗ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਅਰੰਭ ਕੀਤੀ ਗਈ ਸੀ.ਐਮ ਯੋਗਸ਼ਾਲਾ ਦਾ ਪਿੰਡ ਕੋਠਾ ਗੁਰੂ ਵਿਖੇ ਆਗਾਜ਼ ਕੀਤਾ ਗਿਆ ਹੈ | ਪਿੰਡ ਕੋਠਾ ਗੁਰੂ ਵਿਖੇ ਤਾਇਨਾਤ ਸੀ.ਐਮ ਦੀ ਯੋਗਸ਼ਾਲਾ ਦੇ ਇੰਚਾਰਜ ਮੈਡਮ ਕਿਰਨਜੀਤ ਕੌਰ ਵਲੋਂ ਪਿੰਡ ਦੇ ਮੁੱਖ ਬਾਜ਼ਾਰ ਵਿਚ ਯੋਗ ਆਸਣ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੌਰਾਨ ਵੱਡੀ ਗਿਣਤੀ ਵਿਚ ਮਹਿਲਾਵਾਂ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ | ਯੋਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਚਾਰਜ ਕਿਰਨਜੀਤ ਕੌਰ ਨੇ ਦੱਸਿਆਂ ਕਿ ਯੋਗਾ ਕਰਨ ਨਾਲ ਜਿੱਥੇ ਸਰੀਰ ਨਿਰੋਗ ਰਹਿੰਦਾ ਹੈ, ਉੱਥੇ ਸਰੀਰ ਵਿਚ ਹਮੇਸ਼ਾ ਫੁਰਤੀ ਵੀ ਰਹਿੰਦੀ ਹੈ | ਯੋਗਾ ਨਾਲ ਮਨੁੱਖੀ ਸਰੀਰ ਦਾ ਤਣਾਅ ਘਟਦਾ ਹੈ ਅਤੇ ਸਰੀਰ ਦਿਨ ਭਰ ਫੁੱਲਾਂ ਵਾਂਗ ਖਿੜਿਆਂ, ਚੁਸਤ ਅਤੇ ਫੁਰਤੀਲਾ ਨਜ਼ਰ ਆਉਂਦਾ ਹੈ | ਉਨ੍ਹਾਂ ਕਿਹਾ ਕਿ ਲਗਾਤਾਰ ਯੋਗਾ ਕਰਨ ਵਾਲੇ ਅਨੇਕਾਂ ਲੋਕਾਂ ਨੇ ਬਿਮਾਰੀਆਂ ਤੋਂ ਰਾਹਤ ਪਾਈ ਹੈ | ਇੰਚਾਰਜ ਕਿਰਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਭਰ ਦੇ ਪਿੰਡਾਂ ਸ਼ਹਿਰਾਂ ਅੰਦਰ ਖੋਲ੍ਹੇ ਸੀ.ਐਮ ਦੀ ਯੋਗਸ਼ਾਲਾ ਵਿਚ ਮਾਹਿਰ ਯੋਗਾ ਟ੍ਰੇਨਰਾਂ ਵਲੋਂ ਬਿਲਕੁਲ ਮੁਫ਼ਤ ਯੋਗ ਆਸਣ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਯੋਗਾ ਕਰਨ ਉਪਰੰਤ ਉਨ੍ਹਾਂ ਨੇ ਅਨੇਕਾਂ ਸਰੀਰਕ ਸਮੱਸਿਆਵਾਂ ਤੋਂ ਨਿਜਾਤ ਪਾਈ ਹੈ | ਉਨ੍ਹਾਂ ਪਿੰਡ ਕੋਠਾ ਗੁਰੂ ਦੇ ਲੋਕਾਂ ਨੂੰ ਯੋਗਸ਼ਾਲਾ ਵਿਚ ਪਹੁੰਚ ਕੇ ਯੋਗ ਦਾ ਲਾਭ ਲੈਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਕੁਦਰਤੀ ਖੇਤੀ ਪੱਧਤੀ ਸਿਖਲਾਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਲਹਿਰਾ ਮੁਹੱਬਤ ਕਬੱਡੀ ਖੇਡ ਮੇਲੇ ਦੇ ਓਪਨ ਮੁਕਾਬਲੇ 'ਚ ਸੂਰੇਵਾਲਾ ਦੀ ਟੀਮ ਪਹਿਲੇ ਤੇ ਕੌਲੋਕੇ ਦੂਜੇ ਸਥਾਨ 'ਤੇ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।