04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦੂਜਾ ਵਿਰਸਾ ਸੰਭਾਲ ਗਤਕਾ ਕੱਪ ਪਿੰਡ ਭੁੱਚੋ ਖ਼ੁਰਦ ਵਿਖੇ ਹੋਇਆ

ਅਜੀਤ ਡੈਸਕ 04-03-2026
ਭੁੱਚੋ ਮੰਡੀ/ਬਠਿੰਡਾ, 2 ਮਾਰਚ (ਪਰਵਿੰਦਰ ਸਿੰਘ ਜੌੜਾ/ਪ੍ਰੀਤਪਾਲ ਸਿੰਘ ਰੋਮਾਣਾ)-ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਸ. ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਖ਼ੁਰਦ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਭੁੱਚੋ ਖ਼ੁਰਦ ਵਿਖੇ ਦੂਜਾ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ ਗਿਆ, ਜਿਸ ਵਿਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਬੱਚਿਆਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲੇ ਵਿਚ ਟੀਮ ਪ੍ਰਦਰਸ਼ਨ ਅਤੇ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਲੜਕਿਆਂ ਦੇ ਪ੍ਰਦਰਸ਼ਨ ਵਿਚ ਗੁਰੂ ਕੀ ਫ਼ੌਜ ਬੁੱਢਾ ਦਲ ਗੱਤਕਾ ਅਖਾੜਾ ਛੱਜਾਵਾਲ ਪਹਿਲਾ ਸਥਾਨ, ਮੀਰੀ ਪੀਰੀ ਗੱਤਕਾ ਅਖਾੜਾ ਚਮਿੰਡਾ ਦੂਜਾ ਸਥਾਨ ਅਤੇ ਨਿਰਵੈਰ ਖ਼ਾਲਸਾ ਗੱਤਕਾ ਅਖਾੜਾ ਬੁਰਜ ਕਲਾਰਾ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ | ਲੜਕੀਆਂ ਵਿਚ ਮੀਰੀ ਪੀਰੀ ਗੱਤਕਾ ਅਖਾੜਾ ਗਿੱਲ ਕਲਾਂ ਪਹਿਲਾ, ਮੀਰੀ ਪੀਰੀ ਗੱਤਕਾ ਅਖਾੜਾ ਲਸੋਈ ਦੂਜਾ, ਬਾਬਾ ਦੀਪ ਸਿੰਘ ਗੱਤਕਾ ਅਖਾੜਾ ਕੋਟਕਪੂਰਾ ਤੀਜਾ ਸਥਾਨ ਹਾਸਲ ਕੀਤਾ | ਲੜਕਿਆਂ ਦੇ ਸਿੰਗਲ ਸੋਟੀ ਵਾਈਟ ਮੁਕਾਬਲੇ ਵਿਚ ਗੁਰਸੇਵਕ ਸਿੰਘ ਹੇਰਾਂ ਪਹਿਲਾ ਸਥਾਨ ਹਾਸਲ ਕੀਤਾ, ਜਿਸ ਨੂੰ ਐਲ.ਈ.ਡੀ ਨਾਲ ਸਨਮਾਨ ਕੀਤਾ, ਵਰਿੰਦਰ ਸਿੰਘ ਚਮਿੰਡਾ ਨੇ ਦੂਜਾ ਅਤੇ ਦਿਆ ਸਿੰਘ ਨਾਭਾ ਨੇ ਤੀਜਾ ਸਥਾਨ ਹਾਸਿਲ ਕੀਤਾ | ਲੜਕੀਆਂ 'ਚ ਮਨਪ੍ਰੀਤ ਕੌਰ ਗਰਨਾ ਸਾਹਿਬ, ਸੁਖਵੀਰ ਕੌਰ ਲਸੋਈ, ਸੁਨੇਹਾ ਕੋਟਕਪੂਰਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਜੇਤੂ ਬੱਚਿਆਂ ਨੂੰ ਨਗਦ ਰਾਸ਼ੀ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਇਨ੍ਹਾਂ ਮੁਕਾਬਲਿਆਂ ਵਿਚ ਪਿੰਡ ਦੇ ਪੜ੍ਹਾਈ, ਖੇਡਾਂ ਵਿਚ ਮੱਲ੍ਹਾਂ ਮਾਰਨ ਵਾਲੇ ਬੱਚਿਆਂ ਤੇ ਨੌਜਵਾਨ ਵੀਰਾਂ ਨੂੰ ਸਨਮਾਨਿਤ ਕੀਤਾ ਗਿਆ, ਇਨ੍ਹਾਂ ਬੱਚਿਆਂ ਨੂੰ ਸਨਮਾਨ ਅਤੇ ਆਸ਼ੀਰਵਾਦ ਦੇਣ ਲਈ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪ੍ਰਭਜੀਤ ਸਿੰਘ, ਸਰਪੰਚ ਗੁਰਜਿੰਦਰ ਸਿੰਘ ਸਿੱਧੂ, ਰੁਪਿੰਦਰ ਸਿੰਘ ਸੈਕਟਰੀ ਭੁੱਚੋ, ਸਾਬਕਾ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ, ਅਜੀਤ ਪਾਲ ਸਿੰਘ ਕਾਨੂੰਗੋ, ਸਰਬਜੀਤ ਸਿੰਘ ਮੁੱਖ ਸੇਵਾਦਾਰ ਭਾਈ ਡੱਲ ਸਿੰਘ ਗੱਤਕਾ ਅਕੈਡਮੀ ਅਤੇ ਸਟੱਡ ਫਾਰਮ ਤਲਵੰਡੀ ਸਾਬੋ, ਹਰ ਸਿਮਰਨ ਸਿੰਘ ਚੱਕ ਫਤਿਹ ਸਿੰਘ ਵਾਲਾ, ਚਮਕੌਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ, ਸੁਖਦੀਪ ਸਿੰਘ ਭੁੱਚੋ, ਗੁਰਜੋਰ ਸਿੰਘ ਲਾਡੀ, ਭੁਲਿੰਦਰ ਸਿੰਘ, ਇੰਦਰਜੀਤ ਸਿੰਘ, ਸਤਨਾਮ ਸਿੰਘ ਦਿਆਲਪੁਰਾ, ਕੁਲਦੀਪ ਸਿੰਘ ਢੇਲਵਾ, ਜਗਸੀਰ ਸਿੰਘ ਬੁੱਗਰ, ਚਮਕੌਰ ਸਿੰਘ, ਸਰਦੂਲ ਸਿੰਘ, ਇੰਦਰਜੀਤ ਸਿੰਘ, ਮਨਜੀਤ ਸਿੰਘ, ਜਗਸੀਰ ਸਿੰਘ, ਬਾਬਾ ਬੱਗਾ ਸਿੰਘ, ਬਾਬਾ ਭਗਵਾਨ ਸਿੰਘ, ਕਾਕਾ ਸਿੰਘ, ਬਾਬੂ ਸਿੰਘ, ਦਰਸ਼ਨ ਸਿੰਘ, ਭੁਪਿੰਦਰ ਸਿੰਘ ਬਠਿੰਡਾ, ਹਰਪ੍ਰੀਤ ਸਿੰਘ, ਕਾਲਾ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਬਜਟ ਦੀ ਘਾਟ ਕਾਰਨ ਹਜ਼ਾਰਾਂ ਅਧਿਆਪਕ ਫਰਵਰੀ ਮਹੀਨੇ ਦੀ ਤਨਖ਼ਾਹ ਨੂੰ ਤਰਸੇ <br/> ਅਗਲੀ ਖ਼ਬਰ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਦੀ ਕਾਮਯਾਬੀ ਲਈ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।