16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਮਾਜ ਸੇਵੀ ਸੰਸਥਾ ਨੇ ਗੰਭੀਰ ਹਾਲਤ 'ਚ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ <br/>

ਅਜੀਤ ਡੈਸਕ 17-04-2026
ਬਠਿੰਡਾ, 16 ਅਪ੍ਰੈਲ (ਅਵਤਾਰ ਸਿੰਘ ਕੈਂਥ)-ਸਥਾਨਕ ਸਿਰਕੀ ਬਾਜ਼ਾਰ ਵਿਚ ਇਕ ਨੌਜਵਾਨ ਗੰਭੀਰ ਹਾਲਤ ਵਿਚ ਪਿਆ ਹੋਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ, ਵਿੱਕੀ ਕੁਮਾਰ, ਆਪਣੀ ਐਂਬੂਲੈਂਸ ਟੀਮ ਨਾਲ ਸਿਰਕੀ ਬਾਜ਼ਾਰ ਘਟਨਾ ਸਥਾਨ ਮੌਕੇ 'ਤੇ ਪਹੁੰਚੀ | ਇਕ ਨੌਜਵਾਨ ਗੰਭੀਰ ਹਾਲਤ ਵਿਚ ਬੇਹੋਸ਼ ਪਿਆ ਸੀ | ਸਹਾਰਾ ਟੀਮ ਨੇ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ | ਐਮਰਜੈਂਸੀ ਡਿਊਟੀ ਡਾਕਟਰ ਦੀ ਕੋਸ਼ਿਸ਼ ਤੋਂ ਬਾਅਦ ਇਕ ਘੰਟੇ ਬਾਅਦ ਨੌਜਵਾਨ ਨੂੰ ਹੋਸ਼ ਆਇਆ | ਹੋਸ਼ ਆਉਣ 'ਤੇ ਨੌਜਵਾਨ ਨੇ ਸਹਾਰਾ ਟੀਮ ਨੂੰ ਦੱਸਿਆ ਕਿ ਉਸਨੇ ਚਾਰ ਕੈਪਸੂਲ ਖਾ ਲਏ ਸਨ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ | ਨੌਜਵਾਨ ਅਰਮਾਨ ਵਾਸੀ ਮਹਿਣਾ ਚੌਕ ਦਾ ਰਹਿਣ ਵਾਲਾ ਹੈ | ਸਹਾਰਾ ਟੀਮ ਨੇ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ |

ਪਿਛਲੀ ਖ਼ਬਰ 11ਵਾਂ ਸਾਲਾਨਾ 'ਮੇਲਾ ਪੀਰਾਂ ਦਾ' 23 ਅਪ੍ਰੈਲ ਨੂੰ ਅਗਲੀ ਖ਼ਬਰ 97 ਸਾਲ ਦੇ ਆਜ਼ਾਦੀ ਘੁਲਾਟੀਏ ਚਿਮਨ ਲਾਲ ਮਿੱਤਲ ਦਾ ਦਿਹਾਂਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।