02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕੋਟਸ਼ਮੀਰ ਦੀਆਂ ਅਨਾਜ ਮੰਡੀਆਂ ਸਹੂਲਤਾਂ ਤੋਂ ਸੱਖਣੀਆਂ <br/>

ਅਜੀਤ ਡੈਸਕ 19-04-2026
ਕੋਟਫੱਤਾ, 18 ਅਪ੍ਰੈਲ (ਰਣਜੀਤ ਸਿੰਘ ਬੁੱਟਰ)- ਭਾਵੇਂ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਇਕ ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਪਰ 15 ਅਪ੍ਰੈਲ ਬੀਤਣ ਦੇ ਬਾਵਜੂਦ ਵੀ ਮੰਡੀਆਂ ਚ ਕਣਕ ਲੈ ਕੇ ਪਹੁੰਚੇ ਕਿਸਾਨਾਂ ਨੂੰ ਕੋਈ ਸਰਕਾਰੀ ਸਹੂਲਤ ਨਹੀਂ ਮਿਲੀ¢ ਕਿਸਾਨ ਯੂਨੀਅਨ ਸਿੱਧੂਪੁਰ ਦੇ ਪਿੰਡ ਇਕਾਈ ਪ੍ਰਧਾਨ ਬਹਾਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀ ਚ ਆਇਆ ਅੱਜ ਤੋਂ 10 ਤੋਂ 12 ਦਿਨ ਬੀਤ ਚੁੱਕੇ ਹਨ ਪਰ ਨਾਂ ਤਾਂ ਕੋਈ ਖ਼ਰੀਦ ਏਜੰਸੀ ਤੇ ਨਾਂ ਹੀ ਕੋਈ ਬਾਰਦਾਨਾਂ ਮੰਡੀਆਂ ਤੱਕ ਪੁੱਜਿਆ ਹੈ¢ਕਿਸਾਨਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਦੋਸ਼ ਲਗਾਏ ਕਿ ਕਿਸਾਨਾਂ ਦੀ ਸਹੂਲਤ ਲਈ ਨਾਂ ਪਾਣੀ ਨਾਂ ਛਾਂ ਤੇ ਨਾ ਹੀ ਟੁਆਲਿਟਾਂ ਦਾ ਪ੍ਰਬੰਧ ਹੈ¢ ਕਣਕ ਦੇ ਮੰਡੀਆਂ ਵਿੱਚ ਅੰਬਾਰ ਲੱਗ ਚੁੱਕੇ ਹਨ ਤੇ ਲਿਫ਼ਟਿੰਗ ਦਾ ਵੀ ਪ੍ਰਬੰਧ ਨਾਂ ਹੋਣ ਕਾਰਨ ਕਿਸਾਨਾਂ ਨੂੰ ਫ਼ਸਲ ਉਤਾਰਨ ਲਈ ਮੰਡੀਆਂ ਵਿੱਚ ਥਾਂ ਨਹੀਂ ਮਿਲ ਰਹੀ¢ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਬੇਮÏਸਮੀ ਬਾਰਸ਼ ਕਾਰਨ ਸਿੱਲ੍ਹੀ ਹੋਈ ਕਣਕ ਦੀ ਫ਼ਸਲ ਨੂੰ ਨਮੀਂ ਦੀ ਮਾਤਰਾ ਚ ਛੋਟ ਦਿੱਤੀ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਵਿਹਲੇ ਹੋ ਕੇ ਆਪਣੀ ਅਗਲੀ ਫ਼ਸਲ ਦੀ ਬਿਜਾਈ ਕਰ ਸਕਣ¢ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟਸ਼ਮੀਰ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਜਿਨਸ ਵੇਚਣ ਵੇਲੇ ਮਾਰਕੀਟ ਕਮੇਟੀ ਵੱਲੋਂ ਕੋਈ ਸਹੂਲਤ ਨਾਂ ਦੇਣਾ ਸਰਾਸਰ ਕਿਸਾਨਾਂ ਨਾਲ ਨਾਇਨਸਾਫ਼ੀ ਹੈ¢ ਉਨ੍ਹਾਂ ਕਿਹਾ ਕਿ ਜਲਦੀ ਮੰਡੀਆਂ ਵਿੱਚ ਬਾਰਦਾਨਾਂ ਭੇਜ ਕੇ ਕਣਕ ਦੀ ਫ਼ਸਲ ਚੁਕਵਾਈ ਜਾਵੇ ਤਾਂ ਜੋ ਮੰਡੀ ਵਿੱਚ ਕਿਸਾਨ ਦੀ ਹੋ ਰਹੀ ਖੱਜਲਖੁਆਰੀ ਬੰਦ ਹੋ ਸਕੇ¢

ਪਿਛਲੀ ਖ਼ਬਰ ਇਮਾਨਦਾਰ ਜੇਈ ਵਿਰੁੱਧ ਕਾਰਵਾਈ, ਭਿ੍ਸ਼ਟ ਮੰਤਰੀਆਂ 'ਤੇ ਚੁੱਪ ਕਿਉਂ? - <br/> ਅਗਲੀ ਖ਼ਬਰ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਬੱਲ੍ਹੋ-ਬਦਿਆਲਾ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।