03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਨੇ ਸੰਭਾਲਿਆ ਚਾਰਜ <br/>

ਅਜੀਤ ਡੈਸਕ 19-04-2026
ਬਾਲਿਆਂਵਾਲੀ, 18 ਮਾਰਚ (ਕੁਲਦੀਪ ਮਤਵਾਲਾ)- ਸਬ ਤਹਿਸੀਲ ਬਾਲਿਆਂਵਾਲੀ ਵਿਖੇ ਨਵੇਂ ਆਏ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ¢ ਇਸ ਮÏਕੇ ਸਮਾਜ ਸੇਵਾ ਸੁਖਬੀਰ ਸਿੰਘ ਮਾਨ ਬਾਲਿਆਂਵਾਲੀ (ਕੈਨੇਡਾ ਵਾਲੇ) ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕਰਦਿਆਂ ਯਾਦਗਾਰੀ ਚਿੰਨ੍ਹਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਇਸ ਮÏਕੇ ਸੁਖਬੀਰ ਸਿੰਘ ਮਾਨ ਕਿਹਾ ਕਿ ਪਿਛਲੇ ਕਈ ਹਫ਼ਤਿਆਂ ਤੋਂ ਨਾਇਬ ਤਹਿਸੀਲਦਾਰ ਦੀ ਪੋਸਟ ਖਾਲੀ ਹੋਣ ਕਰਕੇ ਸਬ ਤਹਿਸੀਲ ਬਾਲਿਆਂਵਾਲੀ ਨਾਲ ਸਬੰਧਿਤ ਲੋਕਾਂ ਨੂੰ ਰਜਿਸਟਰੀਆਂ ਤੋਂ ਇਲਾਵਾ ਰੋਜਮਰਾ ਦੇ ਕੰਮਾਂ ਲਈ ਅਤੇ ਗੜੇਮਾਰੀ ਦੀ ਲਪੇਟ 'ਚ ਆਏ ਕਿਸਾਨਾਂ ਨੂੰ ਵੀ ਖੱਜਲ ਖ਼ੁਆਰ ਹੋਣਾ ਪੈ ਰਿਹਾ ਸੀ ਪ੍ਰੰਤੂ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਦੇ ਬਾਲਿਆਂਵਾਲੀ ਤਹਿਸੀਲ ਚ ਤਾਇਨਾਤ ਹੋਣ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਤੋਂ ਰਾਹਤ ਮਿਲੇਗੀ ਅਤੇ ਉਮੀਦ ਕਰਦੇ ਹਾਂ ਕਿ ਨਾਇਬ ਤਹਿਸੀਲਦਾਰ ਵਧੀਆ ਸੇਵਾਵਾਂ ਨਿਭਾਉਣਗੇ¢ ਇਸ ਮÏਕੇ ਨਵੇਂ ਆਏ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਨੇ ਕਿਹਾ ਕਿ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਹਿਸੀਲ ਚ ਆਉਣ ਵਾਲੇ ਹਰ ਵਿਅਕਤੀ ਦਾ ਕੰਮ ਇਮਾਨਦਾਰੀ ਕਰੀਏ ਅਤੇ ਪਰਿਵਾਰਕ ਮੈਂਬਰਾਂ ਵਾਂਗ ਹਮਦਰਦੀ ਨਾਲ ਗੱਲਬਾਤ ਦਾ ਸਲੀਕਾ ਵਰਤੀਏ ਤਾਂ ਜੋ ਇੱਥੇ ਆਉਣ ਵਾਲਾ ਹਰ ਵਿਅਕਤੀ ਸੰਤੁਸ਼ਟ ਹੋ ਕੇ ਜਾਵੇ¢ਇਸ ਮÏਕੇ ਰੀਡਰ ਗੁਰਪਿਆਰ ਸਿੰਘ, ਕਾਨੂੰਗੋ ਰਮਨਦੀਪ ਸਿੰਘ ਸਰਕਲ ਮੌੜ, ਕਾਨੂੰਗੋ ਮਨਿੰਦਰਜੀਤ ਸਿੰਘ ਸਰਕਲ ਬਾਲਿਆਂਵਾਲੀ, ਪ੍ਰਦੀਪ ਕੁਮਾਰ ਪਟਵਾਰੀ ਹਲਕਾ ਬਾਲਿਆਂਵਾਲੀ, ਗਗਨਦੀਪ ਸਿੰਘ ਸਹਾਇਕ ਕਾਨੂੰਗੋ, ਸਿਮਰਨਜੀਤ ਸਿੰਘ ਡਾਟਾ ਅਪ੍ਰੇਟਰ, ਏ.ਐੱਸ.ਐਮ. ਕੁਲਦੀਪ ਸਿੰਘ ਤੇ ਸਮੂਹ ਸਟਾਫ਼ ਫ਼ਰਦ ਕੇਂਦਰ ਬਾਲਿਆਂਵਾਲੀ ਅਤੇ ਕਾਲਾ ਸਿੰਘ ਚੌਕੀਦਾਰ ਤੋਂ ਇਲਾਵਾ ਸਮਾਜ ਸੇਵੀ ਨੰਬਰਦਾਰ ਅਮਨਦੀਪ ਸਿੰਘ ਅਮਨਾ, ਸਮਾਜ ਸੇਵੀ ਨੰਬਰਦਾਰ ਰਣਜੀਤ ਸਿੰਘ ਦੰਦੀਵਾਲ ਆਦਿ ਸਮੇਤ ਕਈ ਨੰਬਰਦਾਰ ਤੇ ਪਤਵੰਤੇ ਸੱਜਣ ਹਾਜ਼ਰ ਸਨ¢

ਪਿਛਲੀ ਖ਼ਬਰ ਰਾਜਪਾਲ ਵਲੋਂ ਐੱਸ.ਐੱਸ.ਡੀ. ਗਰਲਜ਼ ਕਾਲਜ ਦੀ ਸਹਾਇਕ ਪ੍ਰੋ. ਡਾ. ਸ਼ਿਖਾ ਨੂੰ ਪੀ.ਐੱਚ.ਡੀ ਦੀ ਡਿਗਰੀ ਪ੍ਰਦਾਨ <br/> ਅਗਲੀ ਖ਼ਬਰ ਇਮਾਨਦਾਰ ਜੇਈ ਵਿਰੁੱਧ ਕਾਰਵਾਈ, ਭਿ੍ਸ਼ਟ ਮੰਤਰੀਆਂ 'ਤੇ ਚੁੱਪ ਕਿਉਂ? - <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।