11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੇਵਾ ਮੁਕਤ ਐਸ.ਡੀ.ਐਮ ਗੁਰਚਰਨ ਸਿੰਘ ਬਰਾੜ ਨੂੰ ਗਹਿਰਾ ਸਦਮਾ <br/>

ਅਜੀਤ ਡੈਸਕ 11-05-2026
ਮਹਿਮਾ ਸਰਜਾ, 10 ਮਈ (ਬਲਦੇਵ ਸੰਧੂ)- ਸੇਵਾ ਮੁਕਤ ਐਸ.ਡੀ.ਐਮ ਗੁਰਚਰਨ ਸਿੰਘ ਬਰਾੜ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੀ ਭਤੀਜੀ ਅਤੇ ਪ੍ਰਸਿੱਧ ਅਧਿਆਪਕਾ ਸੁਖਵਿੰਦਰ ਕੌਰ ਬਰਾੜ ਦਾ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਸੁਖਵਿੰਦਰ ਕੌਰ ਬਰਾੜ ਕਿਲ੍ਹਾ ਨੌ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਐਸ.ਐਸ. ਮਿਸਟ੍ਰੈਸ ਵਜੋਂ ਸੇਵਾਵਾਂ ਨਿਭਾ ਰਹੇ ਸਨ | ਉਹ ਆਪਣੇ ਨਿਮਰ ਸੁਭਾਅ, ਇਮਾਨਦਾਰੀ ਅਤੇ ਸਿੱਖਿਆ ਪ੍ਰਤੀ ਸਮਰਪਣ ਲਈ ਇਲਾਕੇ ਵਿਚ ਖ਼ਾਸ ਪਛਾਣ ਰੱਖਦੇ ਸਨ | ਉਹ ਮੁਮਾਰਾ ਦੇ ਗੁਰਵਿੰਦਰ ਸਿੰਘ ਬਰਾੜ ਦੀ ਧਰਮ-ਪਤਨੀ ਸਨ | ਇਸ ਦੁਖਦਾਈ ਮੌਕੇ 'ਤੇ ਸੇਵਾ ਮੁਕਤ (ਏ.ਆਈ.ਜੀ.) ਰਤਨ ਸਿੰਘ ਬਰਾੜ, ਮਨਜੀਤ ਸਿੰਘ, ਮਨੋਜ ਸ਼ਰਮਾ, ਪਰਮਪਾਲ ਸਿੰਘ ਬਰਾੜ, ਤੀਰਥ ਸਿੰਘ ਬਰਾੜ ਅਤੇ ਭੂਰਾ ਸਿੰਘ ਬਰਾੜ, ਬਲਦੇਵ ਸਿੰਘ ਸੰਧੂ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ | ਸਭ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣਾ |

ਪਿਛਲੀ ਖ਼ਬਰ 283 ਪ੍ਰਾਣੀਆਂ ਨੇ ਪ੍ਰਾਪਤ ਕੀਤੀ ਅੰਮਿ੍ਤ ਦੀ ਦਾਤ <br/> ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹਫ਼ਤਾਵਾਰੀ ਗੁਰਮਤਿ ਸਮਾ... ਅਗਲੀ ਖ਼ਬਰ ਸਰਕਾਰਾਂ ਵਲੋਂ ਵਪਾਰੀਆਂ ਨੂੰ ਇੰਸਪੈਕਟਰੀ ਰਾਜ ਖ਼ਤਮ ਕਰਨ ਦੇ ਵਾਅਦੇ ਖੋਖਲੇ- ਮਹੇਸ਼ ਬਿੰਦਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।