16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਬ ਡਵੀਜ਼ਨਲ ਸਿਵਲ ਹਸਪਤਾਲ ਵਿਖੇ ਹੱਡੀਆਂ ਦੇ ਮਾਹਿਰ ਡਾਕਟਰ ਦੀ ਪੱਕੀ ਤਾਇਨਾਤੀ ਕਰਨ ਦੀ ਮੰਗ

ਅਜੀਤ ਡੈਸਕ 19-05-2026
ਤਲਵੰਡੀ ਸਾਬੋ, 18 ਮਈ (ਰਣਜੀਤ ਸਿੰਘ ਰਾਜੂ)- ਸ਼ਹੀਦ ਬਾਬਾ ਦੀਪ ਸਿੰਘ ਸਬ ਡਵੀਜ਼ਨਲ ਸਿਵਲ ਹਸਪਤਾਲ 'ਚ ਪਿਛਲੇ ਕੁਝ ਸਮੇਂ ਤੋਂ ਜਿੱਥੇ ਮਰੀਜਾਂ ਉਪਲਬਧ ਕਰਵਾਈਆਂ ਆਧੁੁਨਿਕ ਕਿਸਮ ਦੀਆਂ ਸਹੂਲਤਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ ਉੇਥੇ ਹੀ ਹੱਡੀਆਂ ਦੇ ਮਾਹਿਰ ਡਾਕਟਰ ਦੀ ਕਮੀ ਹੋਣ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭਾਂਵੇ ਕਿ ਸਿਵਲ ਹਸਪਤਾਲ ਵਿਚ ਹੱਡੀਆਂ ਦੇ ਦੋ ਡਾਕਟਰ ਤੈਨਾਤ ਹਨ, ਪਰ ਇਕ ਡਾਕਟਰ ਦੀ 5 ਦਿਨ ਡਿਊਟੀ ਬਠਿੰਡਾ ਵਿਖੇ ਲਗਾਈ ਹੋਣ ਕਰਕੇ ਆਮ ਲੋਕਾਂ ਨੂੰ ਮੁਸ਼ਕਿਲ ਆਉਂਦੀ ਹੈ ਤੇ ਲੋਕਾਂ ਨੇ ਦੋਵਾਂ ਡਾਕਟਰਾਂ ਦੀ ਪੱਕੀ ਡਿਊਟੀ ਤਲਵੰਡੀ ਸਾਬੋ ਹਸਪਤਾਲ 'ਚ ਲਾਉਣ ਦੀ ਮੰਗ ਰੱਖੀ ਹੈ | ਦੱਸਣਾ ਬਣਦਾ ਹੈ ਕਿ ਸਥਾਨਕ ਸਿਵਲ ਹਸਪਤਾਲ ਵਿਖੇ ਪਿਛਲੇ ਕਰੀਬ ਸਵਾ ਸਾਲ ਤੋਂ ਤੈਨਾਤ ਸੀਨੀਅਰ ਮੈਡੀਕਲ ਅਫਸਰ ਡਾ.ਰਵੀਕਾਂਤ ਦੀ ਅਗਵਾਈ ਵਿਚ ਹਸਪਤਾਲ ਵਿਚ ਇਨਕਲਾਬੀ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ | ਐੱਸ.ਐੱਮ.ਓ ਦੀਆਂ ਕੋਸ਼ਿਸਾਂ ਸਦਕਾ ਹੀ ਸਿਵਲ ਹਸਪਤਾਲ ਵਿਚ ਪਿਛਲੇ ਸਮਿਆਂ 'ਚ ਗੋਡਿਆਂ ਦੇ ਉਪਰੇਸ਼ਨ ਸ਼ੁਰੂ ਕੀਤੇ ਗਏ ਹਨ, ਜਿਸ ਦਾ ਲੋਕਾਂ ਨੂੰ ਵੱਡਾ ਫਾਇਦਾ ਮਿਲਿਆ | ਅਜਿਹੇ ਵਿਚ ਸਿਵਲ ਹਸਪਤਾਲ 'ਚ ਹੱਡੀਆਂ ਦੇ ਦੋ ਮਾਹਿਰ ਡਾਕਟਰ ਹੋਣ ਦੇ ਬਾਵਜੂਦ ਵੀ ਮਰੀਜਾਂ ਨੂੰ ਪੂਰੀ ਸਹੂਲਤ ਨਹੀਂ ਮਿਲ ਰਹੀ, ਕਿਉਂਕਿ ਮਿਲੀ ਜਾਣਕਾਰੀ ਅਨੁਸਾਰ ਦੋ ਡਾਕਟਰਾਂ ਵਿਚੋਂ ਇਕ ਡਾਕਟਰ ਦੀ ਤੈਨਾਤੀ ਭਾਂਵੇ ਉਕਤ ਹਸਪਤਾਲ 'ਚ ਹੈ, ਪਰ ਉਸ ਦਾ ਡੈਪੂਟੇਸ਼ਨ ਬਠਿੰਡਾ ਕੀਤਾ ਹੋਇਆ ਹੈ, ਜਿਸ ਕਰਕੇ ਉਹ ਇਕ ਦਿਨ ਹੀ ਤਲਵੰਡੀ ਸਾਬੋ ਵਿਖੇ ਬੈਠਦੇ ਹਨ ਜਦੋਂਕਿ ਦੂਜੇ ਹੱਡੀਆਂ ਦੇ ਮਾਹਿਰ ਡਾਕਟਰ ਸਿਰਫ਼ ਤਿੰਨ ਦਿਨ ਓ.ਪੀ.ਡੀ. ਕਰਦੇ ਹਨ ਤੇ ਬਾਕੀ ਦਿਨ ਉਪਰੇਸ਼ਨ | ਮਾਮਲੇ ਸਬੰਧੀ ਸਿਵਲ ਸਰਜਨ ਬਠਿੰਡਾ ਡਾ.ਤਪਿੰਦਰ ਜੋਤ ਨੇ ਕਿਹਾ ਕਿ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਨਾਲ ਗੱਲਬਾਤ ਕਰਕੇ ਜਲਦੀ ਮਾਮਲਾ ਹੱਲ ਕਰਾਂਗੇ |
ਪਿਛਲੀ ਖ਼ਬਰ ਜਗਤਾਰ ਸਿੰਘ ਬਾਹੀਆ ਵਾਰਡ ਨੰਬਰ-30 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ <br/> ਅਗਲੀ ਖ਼ਬਰ ਨਾਮਜ਼ਦਗੀਆਂ ਦੀ ਪੜਤਾਲ ਮਗਰੋਂ ਚੋਣ ਮੈਦਾਨ ਭਖਿਆ, ਗਲੀ-ਗਲੀ ਗੂੰਜਣ ਲੱਗੇ ਨਾਅਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।