ਬਠਿੰਡਾ, 18 ਮਈ (ਵੀਰਪਾਲ ਸਿੰਘ)- ਝੋਨੇ ਦੀ ਪਨੀਰੀ ਬੀਜਣ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਝੋਨੇ ਦੀ ਫ਼ਸਲ ਦੇ ਵੱਧ ਝਾੜ ਦੇਣ ਵਾਲੀਆਂ ਝੋਨੇ ਦੇ ਬੀਜ ਦੀ ਅਨੇਕਾਂ ਕਿਸਮਾਂ ਦਾ ਵੱਡੀ ਗਿਣਤੀ ਗੈਰ ਮਾਨਤਾ ਪ੍ਰਾਪਤ ਬੀਜ ਵਿਕਰੇਤਾ ਵਲੋਂ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਨ ਦਾ ਦੌਰ ਪੂਰੇ ਜੋਬਨ 'ਤੇ ਚੱਲ ਰਿਹਾ¢ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਪ੍ਰਚਾਰ ਵਿਚ ਪਰਮਲ ਅਤੇ ਹਾਈਬਿ੍ਡ ਝੋਨੇ ਦੀ ਕੋਈ ਕਿਸਮਾਂ ਦਾ ਝਾੜ 35 ਤੋਂ 40 ਕੁਇੰਟਲ ਪ੍ਰਤੀ ਏਕੜ ਨਿਕਲਣ ਦੇ ਸੁਪਨੇ ਦਿਖਾ ਕੇ ਕਿਸਾਨਾਂ ਨੂੰ ਮਹਿੰਗੇ ਝੋਨੇ ਦੇ ਬੀਜ ਦਾ ਸਿਲਸਿਲਾ ਲਗਾਤਾਰ ਜਾਰੀ ਹੈ¢ ਇਸੇ ਤਰ੍ਹਾਂ ਬਾਸਪਤੀ ਦੀਆਂ ਕਈ ਕਿਸਮਾਂ ਦਾ ਝਾੜ 25 ਤੋਂ 28 ਕੁਇੰਟਲ ਪ੍ਰਤੀ ਏਕੜ ਝੜਨ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਲੁਭਾਊ ਤਰੀਕੇ ਨਾਲ ਪੇਸ਼ ਕਰਕੇ ਕਿਸਾਨਾਂ ਨੂੰ ਮਹਿੰਗੇ ਭਾਅ ਵੇਚੇ ਜਾ ਰਿਹੇ ਹਨ | ਇਸ ਮਾਮਲੇ ਵਿਚ ਕਿਸਾਨ ਯੂਨੀਅਨ ਆਗੂ ਸਰੂਪ ਸਿੰਘ ਰਾਮਾਂ, ਕਾਬਲ ਸਿੰਘ ਬਰਾੜ ਰੋੜੀਕਪੂਰਾ, ਹੈਪੀ ਸਰਪੰਚ ਬੰਗੀ, ਨੱਥਾ ਸਿੰਘ ਬਰਾੜ, ਕਰਮਜੀਤ ਸਿੰਘ ਚੈਨਾ ਵਲੋਂ 'ਅਜੀਤ' ਨਾਲ ਗੱਲ ਕਰਦੇ ਹੋਏ ਕਿਹਾ ਕਿ ਝੋਨੇ ਦੀ ਪਨੀਰੀ ਦੀ ਬਿਜਾਈ ਸੀਜ਼ਨ ਨੂੰ ਦੇਖਦਿਆਂ ਹੋਇਆ ਅਨੇਕਾਂ ਬੀਜ ਵਿਕਰੇਤਾ ਬਿਨਾਂ ਲਾਇਸੰਸ ਬੀਜ ਵੇਚਣ ਦਾ ਕਾਰੋਬਾਰ ਕਰ ਰਹੇ ਹਨ ਜੋ ਬੀਜ ਦੇ ਸਾਫ਼ ਸੁਥਰਾ ਕਾਰੋਬਾਰ ਕਰਨ ਵਾਲੇ ਬੀਜ ਵਿਕਰੇਤਾ ਦੇ ਕਾਰੋਬਾਰ ਨੂੰ ਚੂਨਾ ਲਗਾ ਕਿਸਾਨਾਂ ਦੀ ਲੁੱਟ ਕਰਕੇ ਝੋਨੇ ਦੇ ਬੀਜਾਂ ਦੀ ਕਾਲਾ ਬਾਜ਼ਾਰੀ ਕਰਕੇ ਖੇਤੀਬਾੜੀ ਵਿਭਾਗ ਦੀ ਅੱਖਾਂ ਵਿਚ ਘੱਟਾ ਪਾ ਕੇ ਕਿਸਾਨ ਝੋਨੇ ਝਾੜ ਪ੍ਰਤੀ ਵੱਡੇ ਸੁਪਨੇ ਦਿਖਾ ਕੇ ਕਿਸਾਨਾਂ ਨੂੰ ਮਹਿੰਗੇ ਭਾਅ ਦੇ ਝੋਨੇ ਦੇ ਬੀਜ ਵੇਚ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ ਵਿਭਾਗ ਕਿਸਾਨਾਂ ਦੀ ਹੋ ਰਹੀ ਲੁੱਟ ਤੇ ਬੇਖ਼ਬਰ ਜਾਪ ਰਿਹਾ ਹੈ¢