28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਤਨਖ਼ਾਹਾਂ ਨਾ ਮਿਲਣ ਕਾਰਨ ਜਲ ਸਪਲਾਈ ਕਾਮਿਆਂ ਵਲੋਂ ਐਕਸੀਅਨ ਦੇ ਦਫਤਰ ਮੂਹਰੇ ਪ੍ਰਦਰਸ਼ਨ

ਅਜੀਤ ਡੈਸਕ 09-06-2026

ਬਠਿੰਡਾ, 8 ਜੂਨ (ਸੱਤਪਾਲ ਸਿੰਘ ਸਿਵੀਆਂ)- ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੂੰ ਲੈ ਕੇ ਪੀ. ਡਬਲਿਊ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬਠਿੰਡਾ ਵਲੋਂ ਹਰਨੇਕ ਸਿੰਘ ਗਹਿਰੀ ਦੀ ਪ੍ਰਧਾਨਗੀ ਹੇਠ ਮੰਡਲ ਨੰਬਰ 1 ਦੇ ਐਕਸੀਅਨ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਯੂਨੀਅਨ ਦੇ ਸੂਬਾ ਸੀਨੀਅਰ ਉੱਪ-ਪ੍ਰਧਾਨ ਬਲਰਾਜ ਸਿੰਘ ਮੌੜ, ਪ੍ਰੈਸ ਸਕੱਤਰ ਗੁਰਮੀਤ ਸਿੰਘ ਭੋਡੀਪੁਰਾ ਨੇ ਦੱਸਿਆ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਨੰਬਰ ਇਕ ਵਲੋਂ ਸਮੁੱਚੇ ਸਟਾਫ਼ ਨੂੰ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਉਨ੍ਹਾਂ ਦੇ ਘਰਾਂ ਦਾ ਤਾਣਾ-ਬਾਣਾ ਉਲਝ ਗਿਆ ਹੈ, ਇਸੇ ਤੋਂ ਤੰਗ ਹੋ ਕੇ ਐਕਸੀਅਨ ਦੇ ਦਫਤਰ ਮੂਹਰੇ ਗੱਜਣ ਲਈ ਮਜਬੂਰ ਹੋਏ ਹਨ | ਇਸ ਦੌਰਾਨ ਕਾਮਿਆਂ ਦੇ ਰੋਹ ਨੂੰ ਦੇਖਦਿਆਂ ਮੰਡਲ ਸੁਪਰਡੈਂਟ ਨੇ ਭਰੋਸਾ ਦਿੱਤਾ ਕਿ ਮੁੱਖ ਦਫਤਰ ਨਾਲ ਗੱਲਬਾਤ ਜਾਰੀ ਹੈ ਤੇ ਛੇਤੀ ਤਨਖ਼ਾਹਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ, ਜਿਸ ਬਾਅਦ ਧਰਨਾਕਾਰੀ ਸ਼ਾਂਤ ਹੋਏ ਤੇ ਉਨ੍ਹਾਂ ਧਰਨਾ ਮੁਲਤਵੀ ਕਰਨ ਦੀ ਸਹਿਮਤੀ ਪ੍ਰਗਟ ਕੀਤੀ ਪਰ ਉਨ੍ਹਾਂ ਚਿਤਾਵਨੀ ਦਿੱਤੀ ਕਿ ਵਾਅਦੇ ਅਨੁਸਾਰ ਤਨਖ਼ਾਹਾਂ ਜਾਰੀ ਨਾ ਹੋਈਆਂ ਤਾਂ 17 ਜੂਨ ਨੂੰ ਮੁੜ ਰੋਸ ਰੈਲੀ ਕੀਤੀ ਜਾਵੇਗੀ ਤੇ ਪੱਕਾ ਧਰਨਾ ਲਗਾਇਆ ਜਾਵੇਗਾ | ਇਸ ਦੌਰਾਨ ਜਥੇਬੰਦੀ ਨੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਕੀਤੇ ਲਾਠੀਚਾਰਜ ਅਤੇ ਹੜਤਾਲ 'ਤੇ ਚੱਲ ਰਹੇ ਸੇਵਾ ਕੇਂਦਰ ਕਰਮੀਆਂ ਨੂੰ ਕੱਢਣ ਦੀ ਨਿਖੇਧੀ ਕੀਤੀ | ਇਸ ਮੌਕੇ ਸੁਖਚੈਨ ਸਿੰਘ ਬਠਿੰਡਾ, ਧਰਮ ਸਿੰਘ ਕੋਠਾਗੁਰੂ, ਬਲਵਿੰਦਰ ਸਿੰਘ ਜਗਾ, ਰਾਮਰੱਖਾ ਜੌੜਕੀਆਂ, ਸੁਨੀਲ ਕੁਮਾਰ, ਗੁਰਚਰਨ ਸਿੰਘ ਜੌੜਕੀਆਂ, ਲਖਵੀਰ ਸਿੰਘ ਭਾਗੀਵਾਂਦਰ, ਗੁਰਜੰਟ ਸਿੰਘ ਮੌੜ, ਪਰਮਚੰਦ ਬਠਿੰਡਾ, ਹਰਪ੍ਰੀਤ ਸਿੰਘ ਸੀਵਰੇਜ ਬੋਰਡ, ਜਗਦੀਪ ਸਿੰਘ ਫੂਸ ਸਮੇਤ ਵੱਡੀ ਗਿਣਤੀ 'ਚ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਫੂਲ ਟਾਊਨ ਵਿਖੇ ਕਿਸਾਨਾਂ ਨੇ ਮੋਦੀ ਸਰਕਾਰ ਦੀ ਅਰਥੀ ਫੂਕੀ <br/> ਭਾਕਿਯੂ ਕ੍ਰਾਂਤੀਕਾਰੀ ਨੇ ਵਧ ਰਹੀ ਮਹਿੰਗਾਈ ਸਮੇ... ਅਗਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਦਾ ਮਿੰਨੀ ਸਕੱਤਰੇਤ 'ਚ ਚਲਦਾ ਪੱਕਾ ਮੋਰਚਾ ਕੀਤਾ ਤਾਰਪੀਡੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।