11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨਹਿਰੀ ਪਾਣੀ ਛੱਡਦਿਆਂ ਹੀ ਰਜਬਾਹੇ 'ਚ ਦੋ ਜਗ੍ਹਾ ਪਿਆ ਪਾੜ <br/>

ਅਜੀਤ ਡੈਸਕ 14-06-2026
ਤਲਵੰਡੀ ਸਾਬੋ, 13 ਜੂਨ (ਰਣਜੀਤ ਸਿੰਘ ਰਾਜੂ)- ਪਾਣੀ ਦੀ ਬੰਦੀ ਖ਼ਤਮ ਹੋਣ 'ਤੇ ਸਥਾਨਕ ਰਜਬਾਹੇ 'ਚ ਨਹਿਰੀ ਪਾਣੀ ਛੱਡਦਿਆਂ ਹੀ ਬੀਤੀ ਰਾਤ ਦੋ ਜਗ੍ਹਾ 'ਤੇ ਵੱਡੇ ਪਾੜ ਪੈ ਜਾਣ ਕਾਰਣ ਜਿੱਥੇ 150 ਏਕੜ ਰਕਬੇ 'ਚ ਪਾਣੀ ਭਰਨ ਨਾਲ ਫ਼ਸਲਾਂ ਦੇ ਖ਼ਰਾਬੇ ਦਾ ਖਦਸ਼ਾ ਹੈ, ਉੱਥੇ ਹੀ ਰਜਬਾਹੇ ਨੇੜਲੇ ਕੁਝ ਆਬਾਦੀ ਵਾਲੇ ਹਿੱਸਿਆਂ 'ਚ ਪਾਣੀ ਭਰਨ ਨਾਲ ਲੋਕਾਂ ਦੇ ਘਰਾਂ 'ਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਰਕੇ ਮਾਹੌਲ ਚਿੰਤਾ ਵਾਲਾ ਬਣ ਗਿਆ ਹੈ | ਦੱਸਣਯੋਗ ਹੈ ਕਿ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਉਡੀਕਦੇ ਕਿਸਾਨਾਂ ਦੇ ਚਿਹਰਿਆਂ 'ਤੇ ਬੀਤੀ ਰਾਤ ਉਦੋਂ ਰੌਣਕ ਆਈ, ਜਦੋਂ ਨਹਿਰੀ ਪਾਣੀ ਛੱਡਣ ਦੀ ਸੂਚਨਾ ਮਿਲੀ, ਪਰ ਖ਼ੁਸ਼ੀ ਉਸ ਵੇਲੇ ਕਾਫੂਰ ਹੋ ਗਈ ਜਦੋਂ ਤਲਵੰਡੀ ਸਾਬੋ ਰਜਬਾਹੇ 'ਚ ਨਹਿੰਗਾਂ ਸਿੰਘਾਂ ਦੀ ਛਾਉਣੀ ਲਾਗੇ ਇਕ ਪਾੜ ਪੈ ਗਿਆ | ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਬੁੱਢਾ ਦਲ ਅਤੇ ਚੌਧਰੀਆਂ ਦੇ ਬਾਗ ਵਿਚੋਂ ਹੁੰਦਾ ਹੋਇਆ ਪਾਣੀ ਪਟਵਾਰੀ ਕਾਲੋਨੀ ਲਾਗਲੇ ਕੁਝ ਹਿੱਸਿਆਂ 'ਚ ਲੋਕਾਂ ਦੇ ਘਰਾਂ 'ਚ ਵੜ ਗਿਆ | ਲੋਕਾਂ 'ਚ ਹੜਕੰਪ ਮਚ ਗਿਆ ਤੇ ਰਾਤ ਸਮਾੇ ਹੀ ਪਾਣੀ ਨੂੰ ਪਿੱਛੇ ਤੋਂ ਬੰਨ੍ਹ ਲਗਾ ਕੇ ਬੰਦ ਕੀਤਾ ਗਿਆ | ਸ਼ਹੀਦ ਭਗਤ ਸਿੰਘ ਨਗਰ ਦੇ ਗੁਰਸੇਵਕ ਸਿੰਘ ਅਨੁਸਾਰ ਰਾਤ ਸਮੇਂ ਕੁਝ ਲੋਕ ਪਾਣੀ ਦੀ ਚੋਰੀ ਦੇ ਮੰਤਵ ਨਾਲ ਗਲਤ ਤਰੀਕੇ ਨਾਲ ਰਜਬਾਹੇ 'ਚ ਪਾਈਪ ਲਾਈਨ ਪਾ ਰਹੇ ਸਨ, ਉਸੇ ਕਰਕੇ ਰਜਵਾਹੇ ਵਿਚ ਪਾੜ ਪਿਆ | ਧਰਮਪਾਲ ਸਿੰਘ ਨੇ ਦੱਸਿਆ ਕਿ ਘਰਾਂ ਤੱਕ ਪਾਣੀ ਦੇ ਮਾਰ ਕਰਨ ਨਾਲ ਉਨ੍ਹਾਂ ਦੇ ਘਰ 'ਚ ਤਰੇੜਾਂ ਆ ਗਈਆਂ ਹਨ |
ਬਾਗ ਦੇ ਠੇਕੇਦਾਰ ਕਾਕਾ ਸਿੰਘ ਮੁਤਾਬਿਕ ਪਾਣੀ ਕਾਰਣ ਉਸ ਦੀਆਂ ਲੱਖਾਂ ਰੁਪਏ ਦੀਆਂ ਸਬਜ਼ੀਆਂ ਖ਼ਰਾਬ ਹੋ ਗਈਆਂ | ਉੱਧਰ ਇਸੇ ਰਜਬਾਹੇ 'ਚ ਨੱਤ ਤੋਂ ਲੇਲੇਵਾਲਾ ਨੂੰ ਜਾਂਦੀ ਸੜਕ ਕੋਲ ਦੂਜਾ ਪਾੜ ਪੈ ਗਿਆ ਜੋ ਕਿ ਤਲਵੰਡੀ ਸਾਬੋ ਦੇ ਕਿਸਾਨਾਂ ਦੇ ਖੇਤਾਂ 'ਚ ਟੁੱਟਣ ਕਰਕੇ ਕਰੀਬ 150 ਏਕੜ ਵਿਚ ਪਾਣੀ ਭਰ ਗਿਆ ਜਿਸ ਕਾਰਣ ਕਿਸਾਨਾਂ ਦੀ ਮੂੰਗੀ ਅਤੇ ਮੱਕੀ ਦੀ ਬਿਜਾਂਦ ਪ੍ਰਭਾਵਿਤ ਹੋਈ | ਕਿਸਾਨਾਂ ਅਨੁਸਾਰ ਝੋਨੇ ਦੀ ਬਿਜਾਈ ਲਈ ਤਿਆਰ ਕੀਤੇ ਖੇਤਾਂ 'ਚ ਵੀ ਗਾਰ ਅਤੇ ਪਾਣੀ ਭਰਨ ਕਾਰਨ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ | ਮਾਮਲੇ ਸਬੰਧੀ ਨਹਿਰੀ ਵਿਭਾਗ ਦੇ ਐੱਸ.ਡੀ.ਓ ਫਿਜ਼ੀ ਬਾਂਸਲ ਨੇ ਫੋਨ ਤੇ ਦੱਸਿਆ ਕਿ ਬੀਤੀ ਰਾਤ ਪਾਣੀ ਆਇਆ ਸੀ ਪਰ ਕਈ ਜਗ੍ਹਾ 'ਤੇ ਖੱਡਾਂ ਆਦਿ ਹੋਣ ਕਾਰਨ ਪਾੜ ਪਏ ਹਨ ਫਿਰ ਵੀ ਜਾਂਚ ਕਰ ਰਹੇ ਹਾਂ ਤੇ ਸਮੁੱਚੀ ਸਥਿੱਤੀ ਸੰਭਾਲਣ 'ਚ ਪੰਜ-ਸੱਤ ਦਿਨ ਲੱਗ ਸਕਦੇ ਹਨ | ਦੂਜੇ ਪਾਸੇ ਜਮਹੂਰੀ ਕਿਸਾਨ ਸਭਾ ਦੇ ਆਗੂ ਸੁਖਮੰਦਰ ਸਿੰਘ ਧਾਲੀਵਾਲ ਨੇ ਨੁਕਸਾਨੀਆਂ ਫ਼ਸਲਾਂ ਅਤੇ ਘਰਾਂ ਲਈ ਸਰਕਾਰ ਤੋਂ ਯੋਗ ਮੁਆਵਜ਼ਾ ਮੰਗਿਆ ਹੈ |

ਪਿਛਲੀ ਖ਼ਬਰ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਗਰਮੀ ਕਾਰਨ ਬੇਹੋਸ਼ ਅਗਲੀ ਖ਼ਬਰ ਪਿੰਡ ਸਿਰੀਏਵਾਲਾ 'ਚ ਥਾਪਰ ਮਾਡਲ ਛੱਪੜ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।