11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮੀਂਹ, ਹਨੇਰੀ ਅਤੇ ਝੱਖੜ ਨਾਲ ਸੀਡਜ਼ ਫ਼ੈਕਟਰੀ ਨੂੰ ਕਰੀਬ 10 ਲੱਖ ਰੁਪਏ ਦਾ ਨੁਕਸਾਨ <br/>

ਅਜੀਤ ਡੈਸਕ 14-06-2026
ਰਾਮਾਂ ਮੰਡੀ, 13 ਜੂਨ (ਤਰਸੇਮ ਸਿੰਗਲਾ)- ਬੀਤੀ ਦੇਰ ਰਾਤ ਪਏ ਤੇਜ਼ ਮੀਂਹ, ਹਨੇਰੀ ਅਤੇ ਝੱਖੜ ਨੇ ਇਲਾਕੇ ਵਿਚ ਕਾਫ਼ੀ ਤਬਾਹੀ ਮਚਾਈ ¢ ਇਸ ਕੁਦਰਤੀ ਆਫ਼ਤ ਕਾਰਨ ਜਿੱਥੇ ਕਈ ਥਾਵਾਂ 'ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ, ਉੱਥੇ ਕਮਾਲੂ ਰੋਡ ਸਥਿਤ ਕੇਸ਼ਵ ਸੀਡਜ਼ ਫ਼ੈਕਟਰੀ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ ¢ ਫ਼ੈਕਟਰੀ ਮਾਲਕ ਤੇਲੂ ਰਾਮ ਬਾਂਸਲ ਨੇ ਮੌਕੇ 'ਤੇ ਹੋਏ ਨੁਕਸਾਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ਼ ਝੱਖੜ ਅਤੇ ਮੀਂਹ ਕਾਰਨ ਫ਼ੈਕਟਰੀ ਦੀ ਚਾਰਦੀਵਾਰੀ ਦੀ ਕੰਧ, ਕੰਧ ਨਾਲ ਲੱਗਿਆ ਇਕ ਕਮਰਾ, ਸਟੋਰ ਅਤੇ ਬਾਥਰੂਮ ਪੂਰੀ ਤਰ੍ਹਾਂ ਢਹਿ ਗੲ ੇ¢ ਇਸ ਤੋਂ ਇਲਾਵਾ ਇਮਾਰਤ ਦੇ ਹੋਰ ਹਿੱਸਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ ¢ ਉਨ੍ਹਾਂ ਕਿਹਾ ਕਿ ਮੁਢਲੇ ਅਨੁਮਾਨ ਅਨੁਸਾਰ ਕਰੀਬ 10 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ¢ ਤੇਲੂ ਰਾਮ ਬਾਂਸਲ ਨੇ ਦੱਸਿਆ ਕਿ ਇਹ ਨੁਕਸਾਨ ਅਚਾਨਕ ਆਈ ਕੁਦਰਤੀ ਆਫ਼ਤ ਕਾਰਨ ਹੋਇਆ ਹੈ, ਜਿਸ ਨਾਲ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ ¢ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੌਕੇ ਦਾ ਮੁਆਇਨਾ ਕਰਕੇ ਨੁਕਸਾਨ ਦਾ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ¢

ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਲੋਂ ਫ਼ੰਡਾਂ 'ਚ ਕੀਤਾ ਵਾਧਾ ਨਿੱਜੀ ਕਾਲਜਾਂ/ਵਿਦਿਆਰਥੀਆਂ 'ਤੇ ਹਮਲਾ- ਚੱਠਾ <br/> ਅਗਲੀ ਖ਼ਬਰ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਹੇਠ ਸਰਪੰਚ ਸੁਖਪ੍ਰੀਤ ਕੌਰ ਮੁਅੱਤਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।