11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਵਰਨਕਾਰ ਸੰਘ ਰਾਮਾਂ ਮੰਡੀ ਵਲੋਂ 18 ਤੋਂ 21 ਜੂਨ ਤੱਕ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ

ਅਜੀਤ ਡੈਸਕ 14-06-2026

ਰਾਮਾਂ ਮੰਡੀ, 13 ਜੂਨ (ਤਰਸੇਮ ਸਿੰਗਲਾ) - ਲਗਾਤਾਰ ਪੈ ਰਹੀ ਭਿਆਨਕ ਗਰਮੀ ਅਤੇ ਵੱਧਦੇ ਤਾਪਮਾਨ ਨੂੰ ਦੇਖਦਿਆਂ ਸਵਰਨਕਾਰ ਸੰਘ ਰਾਮਾਂ ਮੰਡੀ ਵਲੋਂ ਇਕ ਵਿਸ਼ੇਸ਼ ਮੀਟਿੰਗ ਦÏਰਾਨ ਅਹਿਮ ਫ਼ੈਸਲਾ ਲਿਆ ਗਿਆ ¢ ਸੰਘ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ 18 ਜੂਨ ਤੋਂ 21 ਜੂਨ ਤੱਕ ਸ਼ਹਿਰ ਦੀਆਂ ਸਮੂਹ ਗਹਿਣਿਆਂ ਦੀਆਂ ਦੁਕਾਨਾਂ ਬੰਦ ਰੱਖ ਕੇ ਛੁੱਟੀਆਂ ਮਨਾਉਣ ਦਾ ਐਲਾਨ ਕੀਤਾ ਹੈ ¢ ਸੰਘ ਦੇ ਅਹੁਦੇਦਾਰਾਂ ਅਮਰਜੀਤ ਸਿੰਘ ਸਰਪ੍ਰਸਤ ਅਤੇ ਪ੍ਰਧਾਨ ਰਾਮ ਸਿੰਘ ਜÏੜਾ ਨੇ ਦੱਸਿਆ ਕਿ ਇਸ ਸਾਲ ਪੈ ਰਹੀ ਅਸਹਿਣਸ਼ੀਲ ਗਰਮੀ ਕਾਰਨ ਲੋਕਾਂ ਦੇ ਨਾਲ-ਨਾਲ ਵਪਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਲਗਾਤਾਰ ਕੰਮ ਦੇ ਦਬਾਅ ਵਿਚੋਂ ਕੁਝ ਦਿਨਾਂ ਦਾ ਵਿਸ਼ਰਾਮ ਸਰੀਰਕ ਅਤੇ ਮਾਨਸਿਕ ਤÏਰ 'ਤੇ ਤਾਜ਼ਗੀ ਪ੍ਰਦਾਨ ਕਰੇਗਾ ¢ ਸਵਰਨਕਾਰ ਸੰਘ ਦੇ ਇਸ ਫ਼ੈਸਲੇ ਨੂੰ ਸ਼ਹਿਰ ਵਿਚ ਇਕ ਅਨੋਖੀ ਅਤੇ ਮਿਸਾਲੀ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ¢ ਵਪਾਰਕ ਵਰਗਾਂ ਵਿੱਚ ਵੀ ਇਸ ਕਦਮ ਦੀ ਚਰਚਾ ਹੋ ਰਹੀ ਹੈ, ਕਿਉਂਕਿ ਆਮ ਤੌਰ 'ਤੇ ਵਪਾਰੀ ਸੰਸਥਾਵਾਂ ਵੱਲੋਂ ਇਸ ਤਰ੍ਹਾਂ ਸਮੂਹਿਕ ਤÏਰ 'ਤੇ ਛੁੱਟੀਆਂ ਦਾ ਐਲਾਨ ਘੱਟ ਹੀ ਕੀਤਾ ਜਾਂਦਾ ਹੈ¢ ਉਨ੍ਹਾਂ ਕਿਹਾ ਕਿ 22 ਜੂਨ ਤੋਂ ਸਾਰੀਆਂ ਦੁਕਾਨਾਂ ਮੁੜ ਨਿਯਮਤ ਤੌਰ 'ਤੇ ਖੁੱਲ੍ਹ ਜਾਣਗੀਆਂ ਅਤੇ ਗਾਹਕਾਂ ਨੂੰ ਪਹਿਲਾਂ ਵਾਂਗ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ¢ ਇਸ ਮÏਕੇ ਗੁਰਦਾਸ ਸਿੰਘ ਸਰਪ੍ਰਸਤ ਅਤੇ ਰਮਨ ਕੁਮਾਰ ਰਮਨੀ ਸਕੱਤਰ ਵੀ ਮÏਜੂਦ ਰਹੇ¢

ਪਿਛਲੀ ਖ਼ਬਰ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣ- ਭਾਜਪਾ ਆਗੂ ਸਰਾਂ <br/> ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਲੋਂ ਫ਼ੰਡਾਂ 'ਚ ਕੀਤਾ ਵਾਧਾ ਨਿੱਜੀ ਕਾਲਜਾਂ/ਵਿਦਿਆਰਥੀਆਂ 'ਤੇ ਹਮਲਾ- ਚੱਠਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।