11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਦੀਪ ਸਿੱਧੂ ਮੈਮੋਰੀਅਲ ਟਰੱਸਟ ਵਲੋਂ ਅੱਖਾਂ ਦੀ ਮੁਫ਼ਤ ਜਾਂਚ ਸੰਬੰਧੀ ਕੈਂਪ <br/>

ਅਜੀਤ ਡੈਸਕ 14-06-2026
ਲਹਿਰਾ ਮੁਹੱਬਤ, 13 ਜੂਨ (ਸੁਖਪਾਲ ਸਿੰਘ ਸੁੱਖੀ)- ਪਿੰਡ ਲਹਿਰਾ ਮੁਹੱਬਤ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀਪ ਸਿੱਧੂ ਮੈਮੋਰੀਅਲ ਟਰੱਸਟ ਵਲੋਂ ਲੋੜਵੰਦ ਮਰੀਜ਼ਾਂ ਲਈ ਅੱਖਾਂ ਦੀ ਮੁਫ਼ਤ ਜਾਂਚ ਸੰਬੰਧੀ ਕੈਂਪ ਲਾਇਆ ਗਿਆ | ਇਸ ਮੌਕੇ ਕੈਂਪ ਮਨਦੀਪ ਸਿੰਘ ਸਿੱਧੂ ਉਮੀਦਵਾਰ ਹਲਕਾ ਮੌੜ, ਜਗਮੋਹਨ ਸਿੰਘ ਕਾਰਜਕਾਰੀ ਮੈਂਬਰ, ਪ੍ਰਦੀਪ ਸਿੰਘ ਖ਼ਾਲਸਾ ਕਾਰਜਕਾਰੀ ਮੈਂਬਰ, ਜਸਪ੍ਰੀਤ ਸਿੰਘ ਖ਼ਾਲਸਾ ਸਰਕਲ ਇੰਚਾਰਜ ਭੁੱਚੋ, ਸੁਖਚੈਨ ਸਿੰਘ ਖ਼ਾਲਸਾ ਮੈਂਬਰ ਨੇ ਦੱਸਿਆ ਕਿ ਇਸ ਸਮੇਂ 60 ਮਰੀਜ਼ਾਂ ਦਾ ਅੱਖਾਂ ਦੇ ਮਾਹਿਰ ਡਾ. ਗੌਰਵ ਗੁਪਤਾ ਵਲੋਂ ਜਾਂਚ ਕਰਨ ਮਗਰੋਂ ਲੋੜਵੰਦ ਮਰੀਜ਼ਾਂ ਨੂੰ ਦਵਾਈ ਅਤੇ ਐਨਕ ਦਿੱਤੀਆਂ ਗਈਆਂ | ਜਿਨ੍ਹਾਂ ਮਰੀਜ਼ਾਂ ਨੇ ਅਪ੍ਰੇਸ਼ਨ ਕਰਵਾਉਣਾ ਉਨ੍ਹਾਂ ਨੂੰ ਅਪ੍ਰੇਸ਼ਨ ਦੀ ਸਲਿੱਪ ਦਿੱਤੀ ਗਈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਮਨੁੱਖਤਾ ਦੀ ਭਲਾਈ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੈਪ ਵੱਡੇ ਪੱਧਰ 'ਤੇ ਲੋੜਵੰਦ ਵਿਅਕਤੀਆਂ ਲਈ ਕੈਂਪ ਲਗਾਏ ਜਾਣਗੇ |

ਪਿਛਲੀ ਖ਼ਬਰ ਗੁਰਮਾਨ ਸਿੰਘ ਧਨੋਆ ਨੇ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ <br/> ਅਗਲੀ ਖ਼ਬਰ ਜ਼ਿਲ੍ਹੇ 'ਚ ਸਾਉਣੀ ਦੀ ਫਸਲ ਲਈ ਲੋੜੀਂਦੀ ਯੂਰੀਆ ਖਾਦ ਉਪਲੱਬਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।