12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਧੱਕੇਸ਼ਾਹੀ ਨਾਲ ਬਣੀ ਨਗਰ ਨਿਗਮ, ਲੋਕ ਨਹੀਂ ਕਰਨਗੇ ਸਵੀਕਾਰ-ਬਬਲੀ ਢਿੱਲੋਂ

ਅਜੀਤ ਡੈਸਕ 14-06-2026
ਬਠਿੰਡਾ, 13 ਜੂਨ (ਸ.ਰ.)-ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਨਗਰ ਨਿਗਮ ਬਠਿੰਡਾ ਦੇ ਮੇਅਰ ਵਜੋਂ ਮੁੜ ਚੁਣੇ ਗਏ ਪਦਮਜੀਤ ਸਿੰਘ ਮਹਿਤਾ ਦੀ ਚੋਣ 'ਤੇ ਸਵਾਲ ਖੜ੍ਹੇ ਕਰਦਿਆਂ ਦੋਸ਼ ਲਗਾਇਆ ਕਿ ਨਗਰ ਨਿਗਮ ਦਾ ਗਠਨ ਲੋਕਤਾਂਤਰਿਕ ਤਰੀਕੇ ਨਾਲ ਨਹੀਂ, ਸਗੋਂ ਧੱਕੇਸ਼ਾਹੀ ਤੇ ਪ੍ਰਸ਼ਾਸਨਿਕ ਦਬਾਅ ਰਾਹੀਂ ਕੀਤਾ ਗਿਆ ਹੈ | ਬਬਲੀ ਢਿੱਲੋਂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਦੌਰਾਨ ਸ਼ੁਰੂ ਤੋਂ ਹੀ ਲੋਕਤੰਤਰਿਕ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ | ਬਬਲੀ ਢਿੱਲੋਂ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਨੇ ਬਹੁਮਤ ਦੇ ਆਧਾਰ 'ਤੇ ਆਪਣਾ ਮੇਅਰ ਬਣਾਉਣ ਦਾ ਦਾਅਵਾ ਕੀਤਾ ਹੈ, ਪਰ ਇਹ ਜਿੱਤ ਲੋਕਾਂ ਦੇ ਭਰੋਸੇ ਦੀ ਨਹੀਂ, ਸਗੋਂ ਕਥਿਤ ਧਾਂਦਲੀਆਂ ਦਾ ਨਤੀਜਾ ਹੈ | ਅਕਾਲੀ ਆਗੂ ਨੇ ਕਿਹਾ ਕਿ ਬਠਿੰਡਾ ਦੇ ਲੋਕ ਧੱਕੇ ਨਾਲ ਬਣੇ ਮੇਅਰ ਨੂੰ ਕਦੇ ਵੀ ਦਿਲੋਂ ਸਵੀਕਾਰ ਨਹੀਂ ਕਰਨਗੇ |
ਪਿਛਲੀ ਖ਼ਬਰ ਢਿਪਾਲੀ ਰਜਵਾਹੇ ਦਾ ਨਵਾਂ ਉਸਾਰਿਆ ਢਾਂਚਾ ਸ਼ੁਰੂਆਤੀ ਮੌਕੇ ਹੋਇਆ ਬੇਵੱਸ ਅਗਲੀ ਖ਼ਬਰ ਜਗਦੀਪ ਸਿੰਘ ਮਲਕਾਣਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਰਾਮਾਂ ਸਰਕਲ ਦਿਹਾਤੀ ਦੇ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।