12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮੀਂਹ ਤੋਂ ਬਾਅਦ ਨਰਕ ਦੀ ਹਾਲਤ 'ਚ ਪਹੁੰਚ ਚੁੱਕਾ ਨਗਰ ਦਾ ਬੱਸ ਅੱਡਾ <br/>

ਅਜੀਤ ਡੈਸਕ 14-06-2026
ਤਲਵੰਡੀ ਸਾਬੋ, 13 ਜੂਨ (ਰਣਜੀਤ ਸਿੰਘ ਰਾਜੂ)- ਆਪਣੇ ਨਿਰਮਾਣ ਸਮੇਂ ਸੂਬੇ ਦੇ ਖ਼ੂਬਸੂਰਤ ਬੱਸ ਅੱਡਿਆਂ 'ਚ ਸ਼ੁਮਾਰ ਰਿਹਾ ਇਤਿਹਾਸਿਕ ਨਗਰ ਤਲਵੰਡੀ ਸਾਬੋ ਦਾ ਬੱਸ ਅੱਡਾ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਅਤੇ ਅਧਿਕਾਰੀਆਂ ਦੀ ਟੇਢੀ ਨਿਗ੍ਹਾ ਕਾਰਨ ਜਿੱਥੇ ਪਹਿਲਾਂ ਹੀ ਬਦਤਰ ਸਥਿਤੀ 'ਚ ਹੈ, ਉੱਥੇ ਲੰਘੇ ਦਿਨ ਪਏ ਮੀਹਾਂ ਤੋਂ ਬਾਅਦ ਬੱਸ ਅੱਡਾ ਨਰਕਮਈ ਹਾਲਤ 'ਚ ਪਹੁੰਚ ਚੁੱਕਾ ਹੈ, ਜਿਸ ਕਾਰਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਤੇ ਸਵਾਰੀਆਂ ਨੂੰ ਚਿੱਕੜ 'ਚੋਂ ਲੰਘਣਾ ਪੈ ਰਿਹਾ ਹੈ, ਜਿਸ ਕਾਰਨ ਇਕ ਵਾਰ ਫਿਰ ਅੱਡੇ ਦੀ ਦਸ਼ਾ ਸੁਧਾਰਨ ਦੀ ਮੰਗ ਉੱਠੀ ਹੈ | ਜ਼ਿਕਰਯੋਗ ਹੈ ਕਿ ਸਿੱਖਾਂ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਬਣੇ ਇਸ ਇਕਲੌਤੇ ਬੱਸ ਅੱਡੇ ਦਾ ਨਿਰਮਾਣ ਸੰਨ 2000 'ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਤਿਹਾਸਿਕ ਪੱਖ ਦੇ ਮੱਦੇਨਜ਼ਰ ਵਿਸ਼ੇਸ਼ ਇਮਾਰਤੀ ਸ਼ੈਲੀ ਨਾਲ ਕਰਵਾਇਆ ਸੀ ਜਿਸ 'ਚ ਹਰੇਕ ਆਧੁਨਿਕ ਸਹੂਲਤ ਉਪਲਬਧ ਸੀ | ਨਿਰਮਾਣ ਸਮੇਂ ਤੋਂ ਬਾਅਦ ਇਸ ਬੱਸ ਅੱਡੇ ਨੂੰ ਸੂਬੇ ਦੇ ਸਭ ਤੋਂ ਵਧੀਆ ਬੱਸ ਅੱਡਿਆਂ 'ਚ ਸ਼ੁਮਾਰ ਕੀਤਾ ਗਿਆ, ਪ੍ਰੰਤੂ ਜਿਉਂ-ਜਿਉਂ ਸਮਾਂ ਲੰਘਦਾ ਗਿਆ ਸਰਕਾਰਾਂ ਦੇ ਨੁਮਾਇੰਦਿਆਂ ਤੇ ਸਬੰਧਿਤ ਅਧਿਕਾਰੀਆਂ ਨੇ ਬੱਸ ਅੱਡੇ ਦੀ ਸਾਂਭ-ਸੰਭਾਲ ਖੁਣੋਂ ਅੱਖਾਂ ਹੀ ਫੇਰ ਲਈਆਂ ਤੇ ਪਿਛਲੇ ਸਮਿਆਂ 'ਚ ਅੱਡੇ ਦੀ ਹਾਲਤ ਬਦਤਰ ਬਣ ਗਈ | ਵਾਰ-ਵਾਰ ਅੱਡੇ ਦੀ ਦਸ਼ਾ ਸੁਧਾਰਨ ਦੀ ਪੁਕਾਰ ਕਰਨ ਵਾਲੇ ਲੋਕ ਆਖਿਰ ਅੱਕ ਕੇ ਚੱੁਪ ਕਰ ਗਏ ਪਰ ਲੰਘੇ ਦਿਨ ਆਏ ਮੀਂਹਾਂ ਕਾਰਨ ਅੱਡੇ ਦੀ ਨਰਕ ਵਰਗੀ ਬਣੀ ਸਥਿਤੀ ਤੋਂ ਹੁਣ ਜਿੱਥੇ ਫੇਰ ਬੱਸ ਆਪ੍ਰੇਟਰਾਂ ਨੇ ਗੁਹਾਰ ਲਗਾਈ ਹੈ, ਉੱਥੇ ਸ਼ਹਿਰ ਦੇ ਮੁਹਤਬਰਾਂ ਨੇ ਵੀ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖ ਸ਼ਰਧਾਲੂਆਂ ਦੀ ਵੱਡੇ ਪੱਧਰ 'ਤੇ ਆਮਦ ਤੇ ਇਤਿਹਾਸਿਕ ਮਹੱਤਤਾ ਨੂੰ ਦੇਖਦਿਆਂ ਬੱਸ ਅੱਡੇ ਦੀ ਦਸ਼ਾ ਸੁਧਾਰਨ ਲਈ ਉਚੇਚੇ ਯਤਨ ਕੀਤੇ ਜਾਣ |

ਪਿਛਲੀ ਖ਼ਬਰ ਸਾਬਕਾ ਮੰਤਰੀ ਮਲੂਕਾ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਨੌਜਵਾਨ ਸ਼੍ਰੋਮਣੀ ਅਕਾਲੀ ਦਲ (ਬ) 'ਚ ਸ਼ਾਮਿਲ <br/> ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਤੇਲ ਤੇ ਗੈਸ ਦੀਆਂ ਕੀਮਤਾਂ ਦੀ ਕਾਂਗਰਸੀ ਆਗੂਆਂ ਵਲੋਂ ਨਿਖੇਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।