26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਹੜਤਾਲ ਕਾਰਨ ਸੂਬੇ ਦੇ ਸਰਕਾਰੀ ਥਰਮਲਾਂ ਦੇ 6 ਯੂਨਿਟਾਂ ਦਾ ਬਿਜਲੀ ਉਤਪਾਦਨ ਅੱਜ ਵੀ ਬੰਦ

ਅਜੀਤ ਡੈਸਕ 24-06-2026

ਲਹਿਰਾ ਮੁਹੱਬਤ, 23 ਜੂਨ (ਸੁਖਪਾਲ ਸਿੰਘ ਸੁੱਖੀ)- ਸੂਬੇ ਵਿਚ ਅੱਜ ਅੱਤ ਦੀ ਗਰਮੀ ਤੇ ਝੋਨੇ ਦੇ ਸੀਜ਼ਨ ਕਾਰਨ ਜਿੱਥੇ ਬਿਜਲੀ ਦੀ ਮੰਗ 15500 ਮੈਗਾਵਾਟ ਤੋਂ ਵੱਧ ਰਹੀ, ਜਿਸ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ 11000 ਮੈਗਾਵਾਟ ਦੇ ਕਰੀਬ ਬਾਹਰੋਂ ਬਿਜਲੀ ਖ਼ਰੀਦਣੀ ਪਈ ਤੇ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਅਣ-ਐਲਾਨੇ ਕੱਟ ਲਾਉਣੇ ਪਏ। ਕਿਉਂਕਿ ਬੀਤੇ ਕਈ ਦਿਨਾਂ ਤੋਂ ਸਰਕਾਰੀ ਥਰਮਲਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮ ਪਾਵਰਕਾਮ ਵਿੱਚ ਮਰਜ਼ ਹੋਣ ਲਈ 24 ਮਈ ਨੂੰ ਪਾਵਰਕਾਮ ਤੇ ਸਰਕਾਰ ਵਲੋਂ ਦਿੱਤੀ ਸਹਿਮਤੀ ਨੂੰ ਲਾਗੂ ਕਰਾਉਣ ਲਈ 16 ਜੂਨ ਤੋਂ ਹੜਤਾਲ ‘ਤੇ ਜਾਣ ਕਾਰਨ ਸਰਕਾਰੀ ਥਰਮਲਾਂ ਦੇ 10 ‘ਚੋਂ 6 ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ ਹੋਣ ਨਾਲ ਸੂਬੇ ਵਿੱਚ ਬਿਜਲੀ ਸੰਕਟ ਬਣਿਆ ਹੋਇਆ ਹੈ। ਇਸੇ ਤਹਿਤ ਲਹਿਰਾ ਮੁਹੱਬਤ ਥਰਮਲ ਦੇ ਕਰੀਬ 1800 ਤੇ ਰੋਪੜ ਦੇ 1400 ਤੋਂ ਵੱਧ ਆਊਟ ਸੋਰਸਡ ਠੇਕਾ ਮੁਲਾਜ਼ਮ ਕੰਮ ਛੱਡ ਕੇ ਬਾਹਰ ਆ ਗਏ ਹਨ। ਬੀਤੇ 22 ਜੂਨ ਨੂੰ ਸਾਰੀਆਂ ਜਥੇਬੰਦੀਆਂ ਨਾਲ ਪੰਜਾਬ ਵਿੱਤ ਮੰਤਰੀ ਹਰਪਾਲ ਚੀਮਾ, ਬਿਜਲੀ ਮੰਤਰੀ ਤੇ ਸੀ.ਐਮ.ਡੀ ਪਾਵਰਕਾਮ ਨਾਲ ਚੰਡੀਗੜ੍ਹ ਕਈ ਘੰਟੇ ਮੀਟਿੰਗ ਹੋਣ ਮਗਰੋਂ ਅਗਲੀ 30 ਜੂਨ ਤੱਕ ਸਮਾਂ ਦੇਣ ਦੀ ਗੱਲ ਸਮੇਤ ਸੀ.ਐਚ.ਬੀ ਕਾਮਿਆਂ ਦੀ ਪਾਲਿਸੀ ਤੋਂ ਇਲਾਵਾ ਨਵੇਂ ਆਰਡੀਨੈਂਸ ਨੂੰ ਕਾਨੂੰਨ ਬਣਾਉਣ ਤੱਕ ਦੋਹਾਂ ਚੋਂ ਇੱਕ ਵਿਚੋਂ ਇੱਕ ਲਾਗੂ ਕਰਨ ਲਈ ਪੰਜਾਬ ਸਰਕਾਰ ਦੇ ਜਰਨਲ ਐਡਵੋਕੇਟ ਨਾਲ ਸਲਾਹ ਕਰਕੇ ਅਗਲਾ ਫੈਸਲਾ ਲੈਣ ਦੀ ਗੱਲ ਨਾਲ ਸਰਕਾਰ ਨੇ ਸਮਾਂ ਮੰਗ ਕੇ ਹੜਤਾਲ ਖ਼ਤਮ ਕਰਨ ਦੀ ਗੱਲ ਆਖੀ। ਇਸ ਸਬੰਧੀ ਅੱਜ ਲਹਿਰਾ ਮੁਹੱਬਤ ਏਟਕ ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘ ਬਾਠ ਤੇ ਬਲਵਿੰਦਰ ਸਿੰਘ ਬੱਲੀ ਨੇ ਕਿਹਾ ਕਿ ਸਰਕਾਰ ਦੇ ਪਿਛਲੇ ਵਾਅਦੇ ਤੋਂ ਭੱਜਣ ਕਾਰਨ ਦੋਹਾਂ ਥਰਮਲਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਿਚ ਸਰਕਾਰ ਤੇ ਪਾਵਰਕਾਮ ਦੇ ਅਧਿਕਾਰੀ ਆਪਣਾ ਵਿਸ਼ਵਾਸ ਬਣਾਉਣ ਵਿੱਚ ਅਸਫਲ ਰਹੇ ਹਨ। ਜਿਸ ਕਰਕੇ ਵਿਭਾਗ ਵਲੋਂ ਜਾਰੀ ਪੱਤਰ ਵਿੱਚ ਡਿਊਟੀ 22 ਜੂਨ ਨੂੰ ਸ਼ਾਮ 8 ਵਜੇ ਤੱਕ ਜੁਆਇਨ ਕਰਨ ਤੇ ਅੱਜ ਲਹਿਰਾ ਥਰਮਲ ਮੈਨੇਜਮੈਂਟ ਵਲੋਂ ਠੇਕੇਦਾਰਾਂ ਰਾਹੀਂ ਅਗਲੀ ਕਾਰਵਾਈ ਕਰਨ ਦੀਆਂ ਦਿੱਤੀਆਂ ਧਮਕੀਆਂ ਤੋਂ ਠੇਕਾ ਮੁਲਾਜ਼ਮਾਂ ਵਿੱਚ ਰੋਹ ਨਜ਼ਰ ਆ ਰਿਹਾ ਹੈ, ਜਿਸ ਕਰਕੇ ਅੱਜ ਵੀ ਹੜਤਾਲ ਜਿਉ ਦੀ ਤਿਉਂ ਬਰਕਰਾਰ ਹੈ। ਪਰ ਸਰਕਾਰ ਦਾ ਅੜੀਅਲ ਰਵੱਈਆ ਦਿਨੋਂ ਦਿਨ ਪੰਜਾਬ ਨੂੰ ਵੱਡੇ ਬਿਜਲੀ ਸੰਕਟ ਵੱਲ ਧੱਕ ਰਿਹਾ ਹੈ। ਠੇਕਾ ਮੁਲਾਜ਼ਮਾਂ ਦੇ ਕਿਸੇ ਹੋਰ ਵੱਡੇ ਐਕਸ਼ਨ ਤੋਂ ਪਹਿਲਾਂ ਸਰਕਾਰ ਤੇ ਪਾਵਰਕਾਮ ਨੂੰ ਮਸਲੇ ਦਾ ਜਲਦ ਹੱਲ ਕਰਨਾ ਬਣਦਾ ਹੈ। ਜਾਣਕਾਰੀ ਅਨੁਸਾਰ ਲਹਿਰਾ ਮੁਹੱਬਤ ਦੇ 3 ਬੰਦ ਤੇ ਇੱਕ ਯੂਨਿਟ ਆਪਣੀ ਉਤਪਾਦਨ ਸਮਰੱਥਾ 210 ਤੋਂ ਘੱਟ ਕੇ 150 ਮੈਗਾਵਾਟ, ਰੋਪੜ ਦੇ 2 ਯੂਨਿਟ ਬੰਦ ਹਨ ਤੇ ਦੋ ਯੂਨਿਟ 120 ਤੇ 137 ਮੈਗਾਵਾਟ ਤੇ ਗੋਇੰਦਵਾਲ ਸਾਹਿਬ ਦਾ ਇੱਕ ਯੂਨਿਟ ਬੰਦ ਤੇ ਇੱਕ ਯੂਨਿਟ 245 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਇਨ੍ਹਾਂ 3 ਥਰਮਲਾਂ ਦਾ ਬਿਜਲੀ ਉਤਪਾਦਨ 2300 ਮੈਗਾਵਾਟ ‘ਚੋਂ ਸਿਰਫ਼ ਹੀ 656 ਮੈਗਾਵਾਟ ਬਿਜਲੀ ਬਣਾ ਰਹੇ ਹਨ। ਜੋ ਬਾਹਰੋਂ ਬਿਜਲੀ ਖ਼ਰੀਦ ਕੇ ਨਿਗਮ ਨੂੰ ਵਾਧੂ ਖਰਚਾ ਪਾਇਆ ਜਾ ਰਿਹਾ ਹੈ।

ਪਿਛਲੀ ਖ਼ਬਰ ‘ਮਾਮਲਾ ਭਾਜਪਾ ਆਗੂ ਡਾ. ਗਰਗ ਦੇ ਕਲੀਨਿਕ ’ਤੇ ਪੈਟਰੋਲ ਬੰਬ ਹਮਲੇ ਦਾ’-ਸਰੂਪ ਚੰਦ ਸਿੰਗਲਾ ਵਲੋਂ ਘਟਨਾ ਦੀ ਐਨ.ਆਈ.ਏ ਤੋਂ... ਅਗਲੀ ਖ਼ਬਰ ਪੰਜਾਬ ਦੇ ਪਿੰਡ ਦੇਸ਼ ’ਚ ਸਭ ਤੋਂ ਵੱਧ ਵਿਕਸਤ ਹੋਣਗੇ- ਮੁੱਖ ਮੰਤਰੀ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।