28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਫੋਟੋਗ੍ਰਾਫੀ ਐਸੋਸੀਏਸ਼ਨ ਬਠਿੰਡਾ ਦੀ ਚੋਣ, ਹਰੀਸ਼ ਗਰਗ ਬਣੇ ਪ੍ਰਧਾਨ

ਅਜੀਤ ਡੈਸਕ 24-06-2026

ਅੰਮ੍ਰਿਤਪਾਲ ਲਵਲੀ ਨੂੰ ਪ੍ਰੈਸ ਸਕੱਤਰ ਚੁਣਿਆ
ਬਠਿੰਡਾ, 23 ਜੂਨ (ਸੱਤਪਾਲ ਸਿੰਘ ਸਿਵੀਆਂ)- ਫੋਟੋਗ੍ਰਾਫੀ ਐਸੋਸੀਏਸ਼ਨ ਬਠਿੰਡਾ (ਪੀ.ਪੀ.ਏ.) ਇਕਾਈ ਦੀ ਚੋਣ ਕੀਤੀ ਗਈ, ਜਿਸ ਵਿਚ ਫੋਟੋਗ੍ਰਾਫਰਾਂ, ਵੀਡੀਓਗ੍ਰਾਫਰਾਂ ਤੇ ਡਿਜੀਟਲ ਆਰਟਿਸਟਾਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ। ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਧੂ ਅਤੇ ਸਰਪ੍ਰਸਤ ਗਿਆਨ ਚੰਦ ਸ਼ਰਮਾ ਬੁਢਲਾਡਾ ਦੀ ਨਿਗਰਾਨੀ ਹੇਠ ਹੋਈ ਇਸ ਚੋਣ ਵਿਚ ਪ੍ਰਧਾਨਗੀ ਲਈ ਵੋਟ ਪ੍ਰਕਿਰਿਆ ਹੋਈ, ਜਦਕਿ ਬਾਕੀ ਅਹੁਦੇਦਾਰਾਂ ਬਿਨ੍ਹਾਂ ਵੋਟਾਂ ਦੇ ਸਰਬਸੰਮਤੀ ਨਾਲ ਚੁਣੇ ਗਏ। ਚੋਣ ਨਿਗਰਾਨਾਂ ਨੇ ਦੱਸਿਆ ਕਿ ਪ੍ਰਧਾਨਗੀ ਦੇ ਅਹੁਦੇ ਲਈ ਕੁਲ 40 ਵੋਟਾਂ ’ਚੋਂ 33 ਵੋਟਾਂ ਪੋਲ ਹੋਈਆਂ, ਜਿਨ੍ਹਾਂ ‘ਚੋਂ ਪ੍ਰਧਾਨਗੀ ਦੇ ਉਮੀਦਵਾਰ ਹਰੀਸ਼ ਗਰਗ ਨੇ 18 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ ਤੇ ਉਹ ਨਵੇਂ ਪ੍ਰਧਾਨ ਚੁਣੇ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਬਸੰਮਤੀ ਦੇ ਨਾਲઠਗੁਲਜ਼ਾਰ ਸਿੰਘ ਬਾਜ਼ ਨੂੰ ਸੀਨੀਅਰ ਉੱਪ-ਪ੍ਰਧਾਨ, ਅੰਮ੍ਰਿਤਪਾਲ ਸਿੰਘ ਲਵਲੀ ਨੂੰ ਪ੍ਰੈਸ ਸਕੱਤਰ, ਕੁਲਵਿੰਦਰ ਸਿੰਘ ਗੋਰਾ ਨੂੰ ਜੁਆਇੰਟ ਸਕੱਤਰ, ਹਰਪ੍ਰੀਤ ਸਿੰਘ ਪਿੰਟਾ ਨੂੰ ਸਕੱਤਰ ਅਤੇ ਜਸਪਾਲ ਸਿੰਘ ਜੱਸੀ ਨੂੰ ਖ਼ਜ਼ਾਨਚੀ ਚੁਣਿਆ ਗਿਆ, ਜਿਨ੍ਹਾਂ ਦਾ ਸਾਥੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਦਿਆਂ ਵਧਾਈ ਦਿੱਤੀ। ਨਵੇਂ ਚੁਣੇ ਅਹੁਦੇਦਾਰਾਂ ਨੇઠਕਿਹਾ ਕਿ ਫੋਟੋਗ੍ਰਾਫੀ ਭਾਈਚਾਰੇ ਦੀ ਮਜ਼ਬੂਤੀ, ਏਕਤਾ ਅਤੇ ਪੇਸ਼ੇਵਰ ਹਿੱਤਾਂ ਦੀ ਰੱਖਿਆ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਪਿਛਲੀ ਖ਼ਬਰ ਐਕਟਿਵਾ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਈ-ਰਿਕਸ਼ਾ ਪਲਟਣ ਕਾਰਨ ਦੋ ਜ਼ਖ਼ਮੀ ਅਗਲੀ ਖ਼ਬਰ ਪੰਜਾਬੀਆਂ ’ਤੇ ਗਲਤ ਟਿੱਪਣੀ ਕਰਨ ਵਾਲਾ ਆਗੂ ਮੁਆਫ਼ੀ ਮੰਗੇ : ਮਾਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।