28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਕੰਨਿਆ ਪਾਠਸ਼ਾਲਾ ਵਿਖੇ ਯੋਗ ਦਿਵਸ ਮਨਾਇਆ

ਅਜੀਤ ਡੈਸਕ 24-06-2026

ਰਾਮਪੁਰਾ ਫੂਲ, 23 ਜੂਨ (ਹੇਮੰਤ ਕੁਮਾਰ ਸ਼ਰਮਾ): ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿਚ ਸਥਾਨਕ ਕੰਨਿਆ ਪਾਠਸ਼ਾਲਾ ਸਕੂਲ ਵਿਖੇ ਕੇਕ ਕੱਟ ਕੇ ਯੋਗ ਦਿਵਸ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਇਕ ਮਹੀਨੇ ਤੋਂ ਯੋਗ ਅਧਿਆਪਕਾ ਪਰਵੀਨ ਸ਼ਰਮਾ ਜੋ ਸੰਗਰੂਰ ਤੋਂ ਆ ਕੇ ਹਰ ਰੋਜ਼ ਸੈਂਕੜੇ ਔਰਤਾਂ ਨੂੰ ਯੋਗ ਦੇ ਵੱਖ-ਵੱਖ ਆਸਣਾਂ ਰਾਹੀਂ ਉਨ੍ਹਾਂ ਨੂੰ ਤੰਦਰੁਸਤ ਰੱਖਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਯੋਗ ਦੇ ਕੈਂਪ ਲਗਾ ਕੇ ਯੋਗ ਪ੍ਰਤੀ ਲਾਮਬੰਦ ਕਰ ਰਹੀ ਹੈ ਤਾਂ ਜੋ ਯੋਗ ਸਾਧਣਾ ਰਾਹੀਂ ਮਨ ਤੇ ਤਨ ਤੰਦਰੁਸਤ ਰਹਿ ਸਕੇ। ਸੀ.ਐਮ. ਦੀ ਯੋਗਸ਼ਾਲਾ ਵਲੋਂ ਨਿਯੁਕਤ ਯੋਗ ਅਧਿਆਪਕਾ ਪਰਵੀਨ ਸ਼ਰਮਾ ਵਲੋਂ ਯੋਗ ਦੇ ਵੱਖ-ਵੱਖ ਆਸਣਾਂ ਤੋਂ ਇਲਾਵਾ ਸਮੇਂ-ਸਮੇਂ ’ਤੇ ਕੁਝ ਯੋਗ ਨਾਲ ਸਬੰਧਿਤ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਰਾਹੀ ਹੱਸਣ ਖੇਡਣ ਵੀ ਹੋ ਜਾਂਦਾ ਹੈ। ਯੋਗ ਕੈਂਪ ਵਿਚ ਭਾਗ ਲੈਣ ਵਾਲੀਆਂ ਔਰਤਾਂ ਨੇ ਦੱਸਿਆ ਕਿ ਜਦੋਂ ਦਾ ਅਸੀਂ ਇਹ ਯੋਗ ਕੈਂਪ ’ਚ ਆਉਣਾ ਸ਼ੁਰੂ ਕੀਤਾ ਹੈ ਤਾਂ ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਨੂੰ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਈਏ।

ਪਿਛਲੀ ਖ਼ਬਰ ਰਣਜੀਤ ਸਿੰਘ ਸੰਧੂ ਦੂਸਰੀ ਵਾਰ ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਬਣੇ ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਮਲੂਕਾ ਵਲੋਂ ਨਵੇਂ ਬਣੇ ਕੌਂਸਲਰਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।