03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਰੁਚਿਕਾ ਗੋਇਲ ਦੇ ਨਗਰ ਕੌਂਸਲ ਰਾਮਾਂ ਦੀ ਪ੍ਰਧਾਨ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ

ਅਜੀਤ ਡੈਸਕ 26-06-2026

ਰਾਮਾਂ ਮੰਡੀ, 25 ਜੂਨ (ਤਰਸੇਮ ਸਿੰਗਲਾ)-‘ਮੇਰਾ ਸ਼ਹਿਰ ਮੇਰਾ ਪਰਿਵਾਰ’ ਮਿਸ਼ਨ ਦੇ ਤਹਿਤ ਵਾਰਡ ਨੰਬਰ 14 ਰਾਮਾਂ ਮੰਡੀ ਵਿਚੋਂ ਜੇਤੂ ਆਮ ਆਦਮੀ ਪਾਰਟੀ ਦੀ ਕੌਂਸਲਰ ਰੁਚਿਕਾ ਗੋਇਲ ਪਤਨੀ ਬੰਟੀ ਗਰਗ ਵਲੋਂ ਅੱਜ ਨਗਰ ਕੌਂਸਲ ਦੀ ਪ੍ਰਧਾਨ ਚੁਣੇ ਜਾਣ ਦੀ ਖੁਸ਼ੀ ਵਿਚ ਸਮਰਥਕਾਂ ਨਾਲ ਜਸ਼ਨ ਮਨਾਉਂਦਿਆਂ ਅਤੇ ਹੋਏ ਗੁਲਾਲ ਦੀ ਹੋਲੀ ਖੇਡੀ ਗਈ। ਇਸ ਦੌਰਾਨ ਰੁਚਿਕਾ ਗੋਇਲ ਅਤੇ ਬੰਟੀ ਗਰਗ ਨੇ ਪਹਿਲਾਂ ਵਾਰਡ ਵਿਚ ਡੋਰ ਟੂ ਡੋਰ ਜਾ ਕੇ ਵੋਟਾਂ ਮੰਗੀਆਂ ਸਨ ਅਤੇ ਅੱਜ ਢੋਲ ਵਜਾਉਂਦੇ ਹੋਏ ਅਤੇ ਆਤਿਸ਼ਬਾਜ਼ੀ ਕਰਦੇ ਹੋਏ ਡੋਰ ਟੂ ਡੋਰ ਜਾ ਕੇ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਰੁਚਿਕਾ ਗੋਇਲ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਸਾਰਾ ਸ਼ਹਿਰ ਮੇਰਾ ਪਰਿਵਾਰ ਹੈ। ਸ਼ਹਿਰ ਦੇ ਵਿਕਾਸ ਲਈ ਮੈਂ ਹਮੇਸ਼ਾ ਯਤਨਸ਼ੀਲ ਰਹਾਂਗੀ।

ਪਿਛਲੀ ਖ਼ਬਰ ਮੇਰੀ ਰਸੋਈ ਯੋਜਨਾ ਤਹਿਤ ਪਿੰਡ ਮੱਲਵਾਲਾ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਵੰਡੀਆਂ ਗਈਆਂ ਕਿੱਟਾਂ ਅਗਲੀ ਖ਼ਬਰ ਹਰਦੀਪ ਸਿੰਘ (ਦੀਪ ਜੰਡੂ) ਨਗਰ ਪੰਚਾਇਤ ਭਾਈਰੂਪਾ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।