28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਪਿੰਡ ਦਿਆਲਪੁਰਾ ਭਾਈਕਾ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ 187ਵੀਂ ਬਰਸੀ ਮਨਾਈ

ਅਜੀਤ ਡੈਸਕ 29-06-2026

ਭਗਤਾ ਭਾਈਕਾ, 28 ਜੂਨ (ਸੁਖਪਾਲ ਸਿੰਘ ਸੋਨੀ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 187ਵੀਂ ਬਰਸੀ ਅੱਜ ਪਿੰਡ ਦਿਆਲਪੁਰਾ ਭਾਈਕਾ ਵਿਖੇ ਗੁਰਦੁਆਰਾ ਮੰਜੀ ਸਾਹਿਬ ਪਾਤਿਸ਼ਾਹੀ ਛੇਵੀਂ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ । ਸਵੇਰੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਉਪਰੰਤ ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਜੀਵਨ, ਸਿੱਖ ਰਾਜ ਦੀ ਸ਼ਾਨ, ਧਾਰਮਿਕ ਸਹਿਣਸ਼ੀਲਤਾ ਅਤੇ ਲੋਕ-ਭਲਾਈ ਲਈ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਸੰਗਤ ਨੂੰ ਉਨ੍ਹਾਂ ਦੇ ਦੱਸੇ ਮਾਰਗ ‘ਤੇ ਚੱਲਣ ਦਾ ਸੱਦਾ ਦਿੱਤਾ ਗਿਆ । ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜ਼ਾ, ਨੌਜਵਾਨ ਆਗੂ ਸੁਖਵਿੰਦਰ ਸਿੰਘ ਗਗਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਨਸਾਫ਼, ਬਰਾਬਰੀ ਅਤੇ ਆਪਸੀ ਭਾਈਚਾਰੇ ਦੀ ਮਿਸਾਲ ਸੀ । ਅੱਜ ਦੇ ਸਮੇਂ ਵਿੱਚ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣਾ ਸਮਾਜ ਦੀ ਵੱਡੀ ਲੋੜ ਹੈ। ਸਮਾਗਮ ਦੌਰਾਨ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਚਮਕੌਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ, ਅੰਮ੍ਰਿਤਪਾਲ ਸਿੰਘ ਜਲਾਲ ਕਾਰਜਕਾਰੀ ਕਮੇਟੀ ਮੈਂਬਰ, ਬਲੌਰ ਸਿੰਘ ਬਲਾਕ ਪ੍ਰਧਾਨ, ਨਛੱਤਰ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਆਲੀਕੇ ਬਲਾਕ ਪ੍ਰਧਾਨ, ਬੂਟਾ ਸਿੰਘ ਦਿਆਲਪੁਰਾ ਭਾਈਕਾ ਸਰਕਲ ਪ੍ਰਧਾਨ, ਡਾ.ਸੁਰਜੀਤ ਸਿੰਘ ਭਾਈਰੂਪਾ, ਯੋਧਾ ਸਿੰਘ ਯੂਥ ਪ੍ਰਧਾਨ, ਮੰਨਾ ਮਹਿਰਾਜ ਯੂਥ ਆਗੂ, ਨਛੱਤਰ ਸਿੰਘ ਮੀਤ ਪ੍ਰਧਾਨ, ਲਖਵੀਰ ਸਿੰਘ ਸਰਕਲ ਢਪਾਲੀ, ਦਰਸ਼ਨ ਸਿੰਘ ਭਗਤਾ, ਸੁਖਦੇਵ ਸਿੰਘ ਭਗਤਾ, ਪ੍ਰੀਤਮ ਸਿੰਘ ਸਰਕਲ ਇੰਚਾਰਜ, ਡਾ. ਪਰਗਟ ਸਿੰਘ ਬੁਰਜ ਲੱਧਾ, ਦਿਲਬਾਗ ਸਿੰਘ ਬੁਰਜ ਥਰੋੜ ਸਮੇਤ ਵੱਡੀ ਗਿਣਤੀ ਵਿੱਚ ਸੰਗਤ, ਪਾਰਟੀ ਵਰਕਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਪਾਵਨ ਯਾਦ ਨੂੰ ਨਮਨ ਕੀਤਾ।

ਪਿਛਲੀ ਖ਼ਬਰ 0-5 ਸਾਲ ਦੇ 620 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ ਅਗਲੀ ਖ਼ਬਰ ਝੋਨੇ ਦੀ ਬਿਜਾਈ ਲਈ ਲੋੜੀਂਦੀ ਬਿਜਲੀ ਤੇ ਨਹਿਰੀ ਪਾਣੀ ਦੇਣ ’ਚ ਅਸਫਲ ਰਹੀ ਸਰਕਾਰ- ਮਲੂਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।