02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਰਿਟਾਇਰਡ ਟੀਚਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ, 17 ਜੁਲਾਈ ਦੇ ਧਰਨੇ ਵਿਚ ਸ਼ਮੂਲੀਅਤ ਦਾ ਸੱਦਾ

ਅਜੀਤ ਡੈਸਕ 14-07-2026

ਰਾਮਪੁਰਾ ਫੂਲ, 13 ਜੁਲਾਈ (ਹੇਮੰਤ ਕੁਮਾਰ ਸ਼ਰਮਾ): ਰਿਟਾਇਰਡ ਟੀਚਰਜ਼ ਐਸੋਸੀਏਸ਼ਨ ਰਾਮਪੁਰਾ ਫੂਲ ਦੀ ਮਹੀਨਾਵਾਰ ਮੀਟਿੰਗ ਸਤਪਾਲ ਗਰਗ ਦੀ ਅਗਵਾਈ ਅਤੇ ਅੰਗਰੇਜ਼ ਸਿੰਘ ਕੈਂਥ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਐਮੀਨੈਂਸ ਸਕੂਲ, ਮੰਡੀ ਫੂਲ (ਡੱਗੀ ਵਾਲਾ) ਵਿਖੇ ਹੋਈ। ਇਸ ਮੀਟਿੰਗ ਦੀ ਸ਼ੁਰੂਆਤ ਦੌਰਾਨ ਵਿੱਛੜੇ ਸਾਥੀ ਹਰਬੰਸ ਲਾਲ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਜਨਕ ਰਾਜ ਨੇ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਅਤੇ ਬਕਾਇਆ ਰਾਸ਼ੀ ਸੰਬੰਧੀ ਜਾਣਕਾਰੀ ਦਿੱਤੀ ਤੇ ਨਾਲ ਹੀ ਮਾਸਟਰ ਲਾਭ ਸਿੰਘ ਭੁੱਲਰ ਨੇ ਲੇਹ-ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਟੂਰ ਦੇ ਤਜਰਬੇ ਸਾਂਝੇ ਕਰਦਿਆਂ ਸੈਰ-ਸਪਾਟੇ ਦੇ ਮਹੱਤਵ ਬਾਰੇ ਵਿਚਾਰ ਰੱਖੇ। ਰਿਟਾਇਰਡ ਹੈੱਡ ਮਾਸਟਰ ਹਰਿੰਦਰ ਸਿੰਘ ਭੁੱਲਰ ਅਤੇ ਸੁਖਮੰਦਰ ਸਿੰਘ ਨੇ ਸਿਹਤ ਸੰਬੰਧੀ ਸੁਝਾਅ ਦਿੱਤੇ, ਜਦਕਿ ਗੁਰਚਰਨ ਸਿੰਘ ਨੇ ਸ਼ਹੀਦ ਬੇਰੁਜ਼ਗਾਰ ਅਧਿਆਪਕ ਯਾਦਗਾਰੀ ਟਰੱਸਟ ਦੇ ਕਾਰਜਾਂ ਬਾਰੇ ਜਾਣਕਾਰੀ ਦੇ ਕੇ ਸਹਿਯੋਗ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਚਿਮਨ ਲਾਲ ਅਤੇ ਅੰਗਰੇਜ਼ ਸਿੰਘ ਕੈਂਥ ਨੇ ਵੀ ਸੰਬੋਧਨ ਕੀਤਾ ਤੇ ਮੀਟਿੰਗ ਵਿਚ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਪੈਨਸ਼ਨਰ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਅੰਤ ਵਿਚ ਸਤਪਾਲ ਗਰਗ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਪੰਦਰਾਂ ਕਿੱਲੋ ਤੋਂ ਵੱਧ ਚੂਰਾ ਪੋਸਤ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ, ਨਗਰ ਕੌਂਸਲ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।