02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸੀਵਰੇਜ ਓਵਰਫ਼ਲੋ ਕਾਰਨ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਕਈ ਹਿੱਸਿਆਂ ਦੇ ਲੋਕ ਸੜਾਂਦ ’ਚ ਰਹਿਣ ਲਈ ਮਜਬੂਰ

ਅਜੀਤ ਡੈਸਕ 14-07-2026

ਤਲਵੰਡੀ ਸਾਬੋ, 13 ਜੁਲਾਈ (ਰਣਜੀਤ ਸਿੰਘ ਰਾਜੂ)- ਪੰਜਾਬ ਸਰਕਾਰ ਵਲੋਂ ‘ਪਵਿੱਤਰ ਸ਼ਹਿਰ’ ਕਰਾਰ ਦਿੱਤੇ ਗਏ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਵਿਕਾਸ ਬਾਬਤ ਸਰਕਾਰ ਦੇ ਦਾਅਵੇ ਸਵਾਲਾਂ ‘ਚ ਘਿਰਦੇ ਨਜ਼ਰ ਆ ਰਹੇ ਹਨ ਕਿਉਂਕਿ ਨਗਰ ਦੀ ਵਰ੍ਹਿਆਂ ਪੁਰਾਣੀ ਸੀਵਰੇਜ ਓਵਰਫ਼ਲੋ ਦੀ ਸਮੱਸਿਆ ਹੱਲ ਹੋਣ ਦੀ ਥਾਂ ਇਕ ਵਾਰ ਫਿਰ ਵਿਕਰਾਲ ਰੂਪ ਧਾਰਦੀ ਨਜ਼ਰ ਆ ਰਹੀ ਹੈ ਤੇ ਓਵਰਫ਼ਲੋ ਕਾਰਨ ਨਗਰ ਦੇ ਕਈ ਹਿੱਸਿਆਂ ‘ਚ ਜਮਾਂ ਹੋਏ ਗੰਦੇ ਪਾਣੀ ਕਾਰਨ ਉਨ੍ਹਾਂ ਇਲਾਕਿਆਂ ਦੇ ਵਸਨੀਕ ਸੜ੍ਹਾਂਦ ‘ਚ ਰਹਿਣ ਲਈ ਮਜਬੂਰ ਹੋ ਗਏ ਹਨ। ਦੱਸਣਯੋਗ ਹੈ ਕਿ ਸੀਵਰੇਜ ਓਵਰਫ਼ਲੋ ਦੀ ਸਮੱਸਿਆ ਪਿਛਲੇ ਕਾਫ਼ੀ ਸਮੇਂ ਤੋਂ ਨਗਰ ਦੀਆਂ ਮੁੱਖ ਸਮੱਸਿਆਵਾਂ ‘ਚੋਂ ਇਕ ਬਣੀ ਹੋਈ ਹੈ, ਜਿਸ ਦਾ ਅੱਜ ਤੱਕ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਸਕਿਆ। ਹੁਣ ਇੱਕ ਵਾਰ ਫਿਰ ਨਗਰ ਦੇ ਕਈ ਹਿੱਸਿਆਂ ‘ਚ ਸੀਵਰੇਜ ਦਾ ਗੰਦਾ ਪਾਣੀ ਸੀਵਰੇਜ ਮੇਨਹੋਲਾਂ ਤੋਂ ਓਵਰਫ਼ਲੋ ਹੋ ਕੇ ਗਲੀਆਂ/ਮਹੱਲਿਆਂ ‘ਚ ਵੱਡੀ ਤਾਦਾਦ ‘ਚ ਜਮਾਂ ਹੋ ਗਿਆ ਹੈ। ਇਸ ਗੰਦੇ ਪਾਣੀ ਦੀ ਸੜ੍ਹਾਂਦ ਨੇ ਉਕਤ ਇਲਾਕਿਆਂ ਦੇ ਲੋਕਾਂ ਨੂੰ ਨਰਕਮਈ ਹਾਲਤ ਦਾ ਅਹਿਸਾਸ ਕਰਵਾ ਰੱਖਿਆ ਹੈ। ਹੋਰ ਤਾਂ ਹੋਰ ਸਬ ਡਵੀਜ਼ਨਲ ਹਸਪਤਾਲ ‘ਚ ਵੀ ਸੀਵਰੇਜ ਬਿਲਕੁਲ ਉਸ ਜਗ੍ਹਾ ਤੋਂ ਓਵਰਫ਼ਲੋ ਹੋਇਆ ਪਿਐ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਲੋਕ ਲਾਈਨ ‘ਚ ਲੱਗ ਕੇઠਓ.ਪੀ.ਡੀઠਪਰਚੀਆਂ ਕਟਵਾਉਂਦੇ ਹਨ। ਨਗਰ ‘ਚ ਕਈ ਥਾਵਾਂ ‘ਤੇ ਗਲੀਆਂ ‘ਚ ਫਿਰਦੇ ਸੀਵਰੇਜ ਦੇ ਗੰਦੇ ਪਾਣੀ ਕਾਰਣ ਉਕਤ ਇਲਾਕਿਆਂ ‘ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਐ। ਬੀ.ਡੀ.ਪੀ.ਓ ਦਫਤਰ ਤੋਂ ਗੁ: ਬੁੰਗਾ ਮਸਤੂਆਣਾ ਸਾਹਿਬ ਨੂੰ ਆਉਂਦੀ ਗਲੀ ਦੇ ਹਾਲਾਤ ਤਾਂ ਇਹ ਨੇ ਕਿ ਇੱਥੋਂ ਵਾਹਨਾਂ ਦਾ ਲੰਘਣਾ ਵੀ ਮੁਸ਼ਕਿਲ ਹੈ। ਇਨ੍ਹਾਂ ਗਲੀਆਂ ‘ਚੋਂ ਇਕ ਦੇ ਵਸਨੀਕ ਤੇ ਕਾਂਗਰਸੀ ਆਗੂ ਵਿਕਾਸ ਸ਼ਰਮਾ ਨੇ ਦੱਸਿਆ ਕਿ ਉਹ ਅਧਿਕਾਰੀਆਂ ਦੇ ਧਿਆਨ ‘ਚ ਲਿਆ ਚੁੱਕੇ ਹਨ ਪਰ ਮਸਲਾ ਹੱਲ ਨਹੀਂ ਹੋ ਰਿਹਾ। ਸੰਪਰਕ ਕਰਨ ‘ਤੇ ਨਗਰ ਕੌਂਸਲ ਦੇ ਜੇ.ਈ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਸਫ਼ਾਈ ਅਤੇ ਸੀਵਰੇਜ ਕਾਮਿਆਂ ਦੀ ਸੂਬਾ ਪੱਧਰੀ ਹੜਤਾਲ ਕਾਰਨ ਕੁਝ ਕੰਮ ਠੱਪ ਪਏ ਹਨ ਪਰ ਜਲਦ ਇਸ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ।

ਪਿਛਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਵਿਰਕ ਖ਼ੁਰਦ ਵਿਖੇ 85 ਪ੍ਰਤੀਸ਼ਤ ਫਾਰਮ ਭਰਨ ਦਾ ਕੰਮ ਮੁਕੰਮਲ ਅਗਲੀ ਖ਼ਬਰ ਸਹਾਰਾ ਸੰਸਥਾ ਵਲੋਂ ਸੜਕ ਦੁਰਘਟਨਾ ਵਿਚ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।