02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਬ ਡਵੀਜ਼ਨ, ਭਗਤਾ ਭਾਈਕਾ ਵਿਖੇ ਮੁਲਾਜ਼ਮਾਂ ਵਲੋਂ ਰੋਸ ਰੈਲੀ

ਅਜੀਤ ਡੈਸਕ 15-07-2026

ਭਗਤਾ ਭਾਈਕਾ, 14 ਜੁਲਾਈ (ਸੁਖਪਾਲ ਸਿੰਘ ਸੋਨੀ)-ਜੁਇਟ ਫੋਰਮ ਦੇ ਸੱਦੇ ’ਤੇ ਸਬ ਡਵੀਜ਼ਨ, ਭਗਤਾ ਭਾਈਕਾ ਵਿਖੇ ਮੁਲਾਜਮਾਂ ਵਲੋਂ ਰੋਸ ਰੈਲੀ ਕੀਤੀ ਗਈ,ਜਿਸ ਦੌਰਾਨ ਐਸੋਸੀਏਸ਼ਨ ਆਫ਼ ਜੇ ਈ ਇੰਪਲਾਈਜ਼ ਫੈਡਰੇਸ਼ਨ ਐਮ ਐਸ ਯੂ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂਆਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਰੈਲੀ ਦੌਰਾਨ ਖਾਸ ਤੌਰ ਤੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵਿਸ਼ੇਸ਼ ਜਾਣਕਾਰੀ ਜੋਨ ਪ੍ਰਧਾਨ ਇੰਜੀਨੀਅਰ ਬਲਜੀਤ ਸਿੰਘ ਵਲੋਂ ਦਿੱਤੀ ਗਈ। ਇਸ ਤੋਂ ਉਪਰੰਤ ਅਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਤੋਂ ਪ੍ਰਗਟ ਰਾਮ ਸ਼ਰਮਾ ਅਤੇ ਐਮਐਸਯੂ ਤੋਂ ਐਮਐਸਯੂ ਤੋਂ ਸ਼ਸ਼ੀ ਸ਼ਰਮਾ, ਵਿਨੋਦ ਸਿੰਘ ਖਾਲਸਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਰੋਸ ਰੈਲੀ ਦੌਰਾਨ ਖਾਸ ਤੌਰ ਤੇ ਪੁਰਾਣੀ ਪੈਨਸ਼ਨ ਬਹਾਲੀ ਅਤੇ ਡੀਏ ਦੇ ਬਾਰੇਵਿਸ਼ੇਸ਼ ਚਾਨਣਾ ਪਾਇਆ। ਆਗੂਆਂ ਨੇ ਕਿਹਾ ਕਿ ਅਗਰ ਜੇਕਰ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਜਲਦੀ ਹੀ ਮੁਲਾਜਮ ਜੁਆਇੰਟ ਫੋਰਮ ਦੀ ਕਾਲ ਉੱਪਰ ਸਮੂਹਿਕ ਛੁੱਟੀ ਤੇ ਜਾਣਗੇ। ਆਗੂਆਂ ਨੇ ਭਵਿੱਖ ਵਿਚ ਜਥੇਬੰਦੀ ਵੱਲੋਂ ਹੋਰ ਸਖਤ ਤੇ ਤਿੱਖਾ ਸੰਘਰਸ਼ ਕਰਨ ਦਾ ਵੀ ਐਲਾਨ ਕੀਤਾ। ਇਸ ਸਮੇਂ ਡਿਵੀਜ਼ਨ ਜਨਰਲ ਸਕੱਤਰ ਕਮਲਦੀਪ ਸਿੰਘ, ਜੁਆਇੰਟ ਸਕੱਤਰ ਕੁਲਵਿੰਦਰ ਸਿੰਘ, ਸਬ ਡਿਵੀਜ਼ਨ ਜਨਰਲ ਸਕੱਤਰ ਜਸਵੀਰਸਿੰਘ, ਸਬ ਡਿਵੀਜ਼ਨ ਕੈਸ਼ੀਅਰ ਹਰਮਨ ਸਿੰਘ, ਜੇਈ ਵਿਕਾਸ ਜਿੰਦਲ, ਪਨੀਤ ਗੋਇਲ, ਅਮਨਦੀਪ ਸਿੰਘ ਜੇਈ, ਹਰਦੀਪ ਸਿੰਘ ਸੰਗੂਏ.ਏ.ਈ.ਅਤੇ ਰਿਟੈਰੀ ਯੂਨੀਅਨ ’ਚੋਂ ਸੁਖਵਿੰਦਰ ਸਿੰਘ ਚੀਦਾ ਆਦਿ ਸ਼ਾਮਲ ਸਨ।

ਪਿਛਲੀ ਖ਼ਬਰ ਬਠਿੰਡਾ ’ਚ ਸ਼ਾਤਰ ਲੁਟੇਰਾ ਗਰੋਹ ਔਰਤਾਂ ਨੂੰ ਬਣਾ ਰਹੇ ਨਿਸ਼ਾਨਾ, ਇਕੋ ਦਿਨ ਦੋ ਥਾਵਾਂ ’ਤੇ ਲੁੱਟ ਦੀਆਂ ਵਾਰਦਾਤਾਂ ਅਗਲੀ ਖ਼ਬਰ ‘ਸਤਲੁਜ’ ਫ਼ਿਲਮ ਰਿਲੀਜ਼ ਅਤੇ ਖਾਲੜਾ ਕੇਸ ਦੇ ਮੁਜ਼ਰਮ ਨੂੰ ਜੇਲ੍ਹ ’ਚ ਸੁੱਟਣ, ਟਰੁੱਥ ਕਮਿਸ਼ਨ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।