03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਚੇਅਰਮੈਨ ਮਾਨ ਨੇ ਪਿੰਡ ਸੇਲਬਰਾਹ ਦੇ ਮੰਦਰ ਦੀ ਕਾਰ ਸੇਵਾ ਲਈ ਟਰਾਲਾ ਬਰੇਤੀ ਦਾ ਦਾਨ ਕੀਤਾ

ਅਜੀਤ ਡੈਸਕ 15-07-2026

ਭਾਈਰੂਪਾ, 14 ਜੁਲਾਈ (ਵਰਿੰਦਰ ਲੱਕੀ)-ਹਲਕਾ ਰਾਮਪੁਰਾ ਫੂਲ ਦੇ ਪਿੰਡ ਸੇਲਬਰਾਹ ਵਿਖੇ ਉਸਾਰੀ ਅਧੀਨ ਸ਼ੀਤਲਾ ਮਾਈ ਮੰਦਰ ਦੇ ਲਈ ਕਾਰ ਸੇਵਾ ਵਿਚ ਵੱਡਾ ਯੋਗਦਾਨ ਪਾਉਂਦਿਆਂ ਮਾਰਕਫੈਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਇਕ ਘੋੜਾ ਟਰਾਲਾ ਬਰੇਤੀ ਦਾ ਭੇਂਟ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਉਹ ਚੇਅਰਮੈਨ ਇੰਦਰਜੀਤ ਸਿੰਘ ਮਾਨ ਕੋਲੇ ਮੰਦਰ ਦੀ ਕਾਰ ਸੇਵਾ ਲਈ ਗਏ ਤਾਂ ਉਨ੍ਹਾਂ ਨੇ ਤੁਰੰਤ ਇਕ ਟਰਾਲਾ ਬਰੇਤੀ ਦਾ ਭਰਿਆ ਹੋਇਆ ਭੇਟ ਕਰ ਦਿੱਤਾ, ਇਸ ਉੱਦਮ ਦੀ ਸ਼ਲਾਘਾ ਅਤੇ ਪ੍ਰਸ਼ੰਸਾ ਕਰਦਿਆਂ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਚੇਅਰਮੈਨ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਦਰ ਪ੍ਰਬੰਧਕ ਕਮੇਟੀ ਦੇ ਆਗੂਆਂ ਵਲੋਂ ਚੇਅਰਮੈਨ ਮਾਨ ਦਾ ਧੰਨਵਾਦ ਕੀਤਾ ਗਿਆ ।

ਪਿਛਲੀ ਖ਼ਬਰ ਮਿੰਟੂ ਭਗਤਾ ਨੂੰ ਭਾਜਪਾ ਐੱਸ. ਸੀ. ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਲੋਂ 21 ਨੂੰ ਵਿੱਤ ਮੰਤਰੀ ਦਫ਼ਤਰ ਅੱਗੇ ਧਰਨੇ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।