08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਭਾਕਿਯੂ (ਉਗਰਾਹਾਂ) ਨੇ ਪਿੰਡ ਚੱਠੇਵਾਲਾ ਅਤੇ ਲੇਲੇਵਾਲਾ ’ਚ ਨਵੀਆਂ ਕਮੇਟੀਆਂ ਦਾ ਕੀਤਾ ਗਠਨ

ਅਜੀਤ ਡੈਸਕ 17-07-2026

ਤਲਵੰਡੀ ਸਾਬੋ, 16 ਜੁਲਾਈ (ਰਣਜੀਤ ਸਿੰਘ ਰਾਜੂ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਤਲਵੰਡੀ ਸਾਬੋ ਇਕਾਈ ਵਲੋਂ ਬਲਾਕ ਦੇ ਪਿੰਡ ਚੱਠੇਵਾਲਾ ਅਤੇ ਲੇਲੇਵਾਲਾ ਵਿਖੇ ਪਿੰਡ ਕਮੇਟੀਆਂ ਦੀ ਨਵੇਂ ਸਿਰਿਉਂ ਚੋਣ ਕਰਵਾਈ ਗਈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਦੇ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਜਰਨਲ ਸਕੱਤਰ ਕਾਲਾ ਚੱਠੇਵਾਲਾ ਦੀ ਅਗਵਾਈ ਹੇਠ ਦੋਵਾਂ ਪਿੰਡਾਂ ਵਿਚ ਕਿਸਾਨਾਂ ਦਾ ਇਕੱਠ ਹੋਇਆ। ਪਿੰਡ ਦੇ ਕਿਸਾਨਾਂ ਨੇ ਸਰਵਸੰਮਤੀ ਨਾਲ ਪਿੰਡ ਇਕਾਈਆਂ ਦੀ ਚੋਣ ਕੀਤੀ। ਪਿੰਡ ਚੱਠੇਵਾਲਾ ਵਿਖੇ 13 ਮੈਂਬਰੀ ਕਮੇਟੀ ’ਚ ਪਿੰਡ ਪ੍ਰਧਾਨ ਸੁਖਦੇਵ ਸਿੰਘ ਚੱਠਾ, ਮੀਤ ਪ੍ਰਧਾਨ ਗੁਰਮੇਲ ਸਿੰਘ, ਖ਼ਜ਼ਾਨਚੀ ਬੂਟਾ ਸਿੰਘ, ਜਰਨਲ ਸਕੱਤਰ ਕੁਲਵਿੰਦਰ ਸਿੰਘ, ਪੈੱ੍ਰਸ ਸਕੱਤਰ ਨਿਰਮਲ ਸਿੰਘ ਆਦਿ ਨੂੰ ਚੁਣਿਆ ਗਿਆ। ਪਿੰਡ ਲੇਲੇਵਾਲਾ ਵਿਖੇ 17 ਮੈਂਬਰੀ ਕਮੇਟੀ ਚੁਣੀ ਗਈ, ਜਿਸ ’ਚ ਪਿੰਡ ਇਕਾਈ ਪ੍ਰਧਾਨ ਜਸਵੀਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਖ਼ਜ਼ਾਨਚੀ ਜਗਸੀਰ ਸਿੰਘ, ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਚਤਿੰਨ ਸਿੰਘ, ਪੈੱ੍ਰਸ ਸਕੱਤਰ ਰਣਜੀਤ ਸਿੰਘ ਆਦਿ ਚੁਣੇ ਗਏ। ਇਸ ਮੌਕੇ ਸੰਬੋਧਨ ਹੁੰਦਿਆਂ ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਅੱਜ ਸਰਕਾਰ ਭਾਵੇ ਪੰਜਾਬ ਦੀ ਹੋਵੇ ਜਾਂ ਕੇਂਦਰ ਦੀ, ਦੋਵਾਂ ਦਾ ਮਕਸਦ ਇੱਕੋ ਹੀ ਹੈ ਕਿਰਤੀ ਲੋਕਾਂ ਦੀ ਲੁੱਟ। ਪੰਜਾਬ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਆਪਣੇ ਮੈਨੀਫੈਸਟੋ ’ਚ ਵੱਡੇ-ਵੱਡੇ ਵਾਇਦੇ ਕੀਤੇ ਸਨ ਕਿ ਸਰਕਾਰ ਆਉਣ ਤੇ ਭਿ੍ਰਸ਼ਟਾਚਾਰ, ਨਸ਼ੇ ਤੇ ਬੇਰੁਜ਼ਗਾਰੀ ਦਾ ਖ਼ਾਤਮਾ ਕਰਾਂਗੇ ਅਤੇ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਵਾਂਗੇ ਪਰ ਸਰਕਾਰ ਬਣਨ ਤੋਂ ਬਾਅਦ ਸਭ ਕੁਝ ਬਦਲ ਗਿਆ।ਰਾਜਗੱਦੀ ਤੇ ਬੈਠਦਿਆਂ ਹੀ ਕਿਸਾਨਾਂ/ਮਜ਼ਦੂਰਾਂ, ਮੁਲਜ਼ਮਾਂ, ਅਧਿਆਪਕਾਂ ਅਤੇ ਕਿਰਤੀ ਲੋਕਾਂ ਉੱਪਰ ਲਾਠੀਚਾਰਜ ਆਰੰਭ ਦਿੱਤੇ। ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਕਰ ਮੁਕਤ ਸਮਝੌਤਾ ਕਰਕੇ ਵਿਦੇਸ਼ੀ ਨੀਤੀਆਂ ਧੱਕੇ ਨਾਲ ਥੋਪੀਆਂ ਜਾ ਰਹੀਆਂ ਹਨ ਤੇ ਅਮਰੀਕੀ ਖੇਤੀਬਾੜੀ ਨਾਲ ਸੰਬੰਧਿਤ ਵਸਤਾਂ ਨੂੰ ਭਾਰਤੀ ਬਾਜ਼ਾਰ ਵਿਚ ਲਿਆ ਕੇ ਭਾਰਤੀ ਕਿਸਾਨ ਨੂੰ ਖ਼ਤਮ ਕੀਤਾ ਜਾ ਰਿਹੈ ਜਿਸ ਲਈ ਕਿਸਾਨਾਂ ਤੇ ਹੋਰ ਤਬਕਿਆਂ ਨੂੰ ਸਿਰ ਜੋੜਕੇ ਇਸ ਦਾ ਸਾਹਮਣਾ ਕਰਨਾ ਪਵੇਗਾ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੀ ‘ਪੰਜਾਬ ਫੇਰੀ’ ਨੂੰ ਸਮਰਪਿਤ ਭਾਜਪਾ ਵਲੋਂ ਸਫ਼ਾਈ ਮੁਹਿੰਮ ਅਗਲੀ ਖ਼ਬਰ ਡਾਇਮੰਡ ਵੈੱਲਫ਼ੇਅਰ ਸੁਸਾਇਟੀ ਦੇ ਮਹਿਲਾ ਸਸ਼ਕਤੀਕਰਨ ਸਮਾਗਮ ਵਿਚ ਪੁੱਜੀ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।