08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਨੰਦਗੜ੍ਹ ਵਿਖੇ ਰੁਜ਼ਗਾਰ ਮੇਲੇ ’ਚ ਵੱਖ-ਵੱਖ 16 ਕੰਪਨੀਆਂ ਵਲੋਂ 139 ਪ੍ਰਾਰਥੀ ਸ਼ਾਰਟਲਿਸਟ

ਅਜੀਤ ਡੈਸਕ 17-07-2026

ਬਠਿੰਡਾ, 16 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਇਸੇ ਲੜੀ ਤਹਿਤ ਅੱਜ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ, ਪਿੰਡ ਨੰਦਗੜ੍ਹ ਵਿਖੇ ਲਗਾਈ ਗਏ ਰੋਜ਼ਗਾਰ ਮੇਲੇ ਦੌਰਾਨ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਬਠਿੰਡਾ ਰਾਜੇਸ਼ ਧੀਮਾਨ ਨੇ ਕੀਤਾ। ਰੋਜ਼ਗਾਰ ਮੇਲੇ ਦਾ ਉਦਘਾਟਨ ਸਪੋਰਟਕਿੰਗ ਇੰਡੀਆ ਲਿਮਟਿਡ ਤੋਂ ਜੀ. ਐਮ. ਰਜਿੰਦਰ ਕੁਮਾਰ ਨੇ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਡੀ.ਬੀ.ਈ.ਈ. ਬਠਿੰਡਾ ਕੰਚਨ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਐਲ.ਆਈ.ਸੀ. ਆਫ਼ ਇੰਡੀਆ, ਐਕਸਪਰਟ ਸਲਿਓਸ਼ਨ, ਏ.ਵੀ.ਸੀ. ਮਹਿੰਦਰਾ, ਅਗਰਵਾਲ ਟਫਐਂਡ ਐਂਡ ਗਲਾਸਸ, ਸਕਾਈ ਅਚੀਵਰਸ, ਸ਼੍ਰੀਰਾਮ ਫਾਇਨਾਂਸ, ਸਤਿਨ ਕਰੈਡਿਟ ਕੇਅਰ ਨੈਟਵਰਕ ਲਿਮਟਿਡ, ਇੰਡੀਆਂ ਜੌਬ ਕਾਰਟ, ਬਰਦਜ਼ ਆਥੋਰਾਈਜ਼ਡ ਸਰਵਿਸ ਸੈਂਟਰ, ਗਲੋਬਲ ਫਾਈਨਾਂਸ, ਗੁਰਬਚਨ ਸਿੰਘ ਕੰਨਸਟਰਕਸ਼ਨ ਪ੍ਰਾਈਵੇਟ ਲਿਮਟਿਡ, ਏ. ਪੀ. ਸਕਿਊਰੀਟੀਸ ਪ੍ਰਾਈਵੇਟ ਲਿਮਟਿਡ, ਫੋਨਪੇਅ, ਫਲਿੱਪਕਾਰਟ, ਬਰਗਰ ਕਿੰਗ ਕੰਪਨੀਆਂ ਵਲ਼ੋਂ ਸ਼ਿਰਕਤ ਕੀਤੀ ਗਈ। ਸੀ-ਪਾਈਟ ਸੈਂਟਰ ਮੁਖੀ ਕੈਪਟਨ ਲਖਵਿੰਦਰ ਸਿੰਘ ਵਲੋਂ ਸੀ-ਪਾਈਟ ’ਚ ਕਰਵਾਈਆਂ ਜਾ ਰਹੀਆਂ ਟਰੇਨਿੰਗਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ। ਡਿਪਟੀ ਡਾਇਰੈਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ 16 ਕੰਪਨੀਆਂ ਵਲੋਂ 139 ਪ੍ਰਾਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਕਰੀਅਰ ਕੌਸ਼ਲਰ ਵਿਸ਼ਾਲ ਚਾਵਲਾ ਨੇ ਦੱਸਿਆ ਕਿ ਵੱਖ-ਵੱਖ ਕੰਪਨੀਆਂ ਵਲੋਂ ਮਹਿਲਾ ਕਰੀਅਰ ਏਜੰਟ, ਟੈਲੀਕਾਲਰ, ਸਰਵਿਸ ਅਡਵਾਈਜ਼ਰ, ਬੈਕਐਂਡ ਆਫਿਸ, ਵੈਲਨੇਸ ਅਡਵਾਈਜ਼ਰ, ਟੀਮ ਲੀਡਰ, ਸੇਲਜ਼ ਐਗਜੀਕਿਉਟਿਵ, ਬ੍ਰਾਂਚ ਮੈਨੇਜਰ, ਡਿਵੈਲਪਮੈਂਟ ਮੈਨੇਜਰ, ਕੰਪੀਓਟਰ ਓਪਰੇਟਰ, ਅਕਾਊਟੈਂਟ, ਸਕਿਓਰਿਟੀ ਗਾਰਡ, ਅਕਾਊਟੈਂਟ, ਟਰੇਨਰ, ਸਟੋਰ ਮੈਨੇਜਰ, ਡਿਜੀਟਲ ਕੌਨਟੈਂਟ ਕਰੀਏਟਰ ਦੀਆਂ ਅਸਾਮੀਆਂ ਲਈ ਸਿਲੈਕਸ਼ਨ ਕੀਤੀ ਗਈ। ਪ੍ਰਬੰਧਕੀ ਸ਼ਾਖਾ ਤੋਂ ਬਲਤੇਜ ਸਿੰਘ ਨੇ ਦੱਸਿਆ ਕਿ ਵੱਖ-ਵੱਖ ਅਸਾਮੀਆਂ ਲਈ ਪ੍ਰਾਰਥੀਆਂ ਨੂੰ 10,000/- ਰੁਪਏ ਤੋਂ ਲੈ ਕੇ 40,000/- ਰੁਪਏ ਪ੍ਰਤੀ ਮਹੀਨਾਂ ਦੀ ਤਨਖਾਹ ਦੇ ਆਫਰ ਦਿੱਤੇ ਗਏ। ਰੋਜ਼ਗਾਰ ਮੇਲੇ ਦੌਰਾਨ ਟਰੇਨਿੰਗ ਅਫ਼ਸਰ ਡਾ: ਹਰਮਨਦੀਪ ਕੌਰ, ਅਸਿਸਟੈਂਟ ਡਾਇਰੈਕਟਰ ਡਾ: ਵਨੀਤ ਚਾਵਲਾ, ਸੰਦੀਪ ਸਿੰਗਲਾ, ਅੰਕੁਰ, ਰਾਜੀਪਾਲ ਆਦਿ ਹਾਜ਼ਰ ਸਨ ਅਤੇ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਡਾਇਰੈਕਟਰ ਡਾ. ਦੇਵਾਨੰਦ ਉੱਤਮ ਵਲੋਂ ਆਏ ਹੋਏ ਪਤਵੰਤਿਆਂ ਦਾ ਸੁਆਗਤ ਕੀਤਾ ਗਿਆ।

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਪਹਿਲ ਨਾਲ ਪਿੰਡ ਗਿਆਨਾ ਵਿਚ ਬਣੇ ਜਿੰਮ ਅਤੇ ਆਧੁਨਿਕ ਲਾਇਬ੍ਰੇਰੀ ਨੇ ਬਦਲੀ ਨੌਜਵਾਨਾਂ... ਅਗਲੀ ਖ਼ਬਰ ਮੋਟਰਸਾਈਕਲ ਅਤੇ ਸਕੂਟਰ ਦੀ ਟੱਕਰ ’ਚ ਸਕੂਟਰ ਸਵਾਰ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।