05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਗੋਨਿਆਣਾ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੇ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫੂਕੀ

ਅਜੀਤ ਡੈਸਕ 18-07-2026
ਗੋਨਿਆਣਾ, 17 ਜੁਲਾਈ (ਲਛਮਣ ਦਾਸ ਗਰਗ)- ਸੂਬੇ ਵਿਚ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਸਮੂਹ ਸਫ਼ਾਈ ਸੇਵਕਾਂ ਨੇ ਪਿਛਲੇ 10 ਦਿਨ੍ਹਾਂ ਤੋਂ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਹੋਈ ਹੈ। ਜਿਸ ਤਹਿਤ ਗੋਨਿਆਣਾ ਮੰਡੀ ਵਿਚ ਵੀ ਸਫ਼ਾਈ ਸੇਵਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 8 ਜੁਲਾਈ ਤੋਂ ਲਗਾਤਾਰ ਪੂਰੇ ਸ਼ਹਿਰ ਵਿਚ ਹੜਤਾਲ ਕੀਤੀ ਹੋਈ ਹੈ। ਇਸ ਦੌਰਾਨ ਅੱਜ ਸਫਾਈ ਸੇਵਕਾਂ ਨੇ ਆਪਣੀਆਂ ਮੰਗਾਂ ਤਹਿਤ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਰੋਸ਼ ਵਜੋਂ ਸਾਰੇ ਸ਼ਹਿਰ ਵਿਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਅਤੇ ਸਥਾਨਕ ਬੱਸ ਅੱਡੇ ’ਤੇ ਸੂਬਾ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਆਗੂਆ ਦਾ ਕਹਿਣਾ ਹੈ ਕਿ ਅਤੇ ਅਤੇ ਸਰਕਾਰ ਸਫਾਈ ਸੇਵਕਾਂ ਨੂੰ ਪੱਕਾ ਕਰਨ ਵਿਚ ਨਜਾਇਜ ਤੌਰ ’ਤੇ ਦੇਰੀ ਕਰ ਰਹੀ ਹੈ, ਠੇਕੇਦਾਰੀ ਸਿਸਟਮ ਬੰਦ ਨਾ ਕਰਨਾ ਪੁਰਾਣੀ ਪੈਂਨਸਨ ਬਹਾਲ ਨਾ ਕਰਨਾ ਅਤੇ ਹੋਰ ਵੀ ਸਫਾਈ ਸੇਵਕਾਂ ਦੀਆਂ ਹੱਕੀ ਮੰਗਾਂ ਨਾਂ ਮੰਨਣ ਦੇ ਖਿਲਾਫ ਪਿਛਲੇ 10 ਦਿਨ੍ਹਾਂ ਤੋਂ ਕੰਮ ਛੋੜ ਹੜਤਾਲ ਕੀਤੀ ਹੋਈ ਹੈ। ਸਫਾਈ ਸੇਵਕਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨਣ ਵਿਚ ਹੋਰ ਦੇਰੀ ਕੀਤੀ ਤਾਂ ਸਫਾਈ ਸੇਵਕਾਂ ਵਲੋਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਨੀਲ ਕੁਮਾਰ, ਅਸ਼ੋਕ ਕੁਮਾਰ, ਵਿਨੋਦ ਕੁਮਾਰ, ਬਿਕਰਮ ਕੁਮਾਰ, ਰੋਕੀ, ਬੁੱਧ ਰਾਮ, ਸੁਰੇਸ਼ ਕੁਮਾਰ ਅਤੇ ਸਮੂਹ ਸਫਾਈ ਸੇਵਕ ਯੂਨੀਅਨ ਦੇ ਮੈਂਬਰ ਸਨ।
ਪਿਛਲੀ ਖ਼ਬਰ ਨੀਟ ਯੂ. ਜੀ. ’ਚ ‘ਐਲਨ ਬਠਿੰਡਾ’ ਦੀ ਸਟੂਡੈਂਟ ਭਾਵਿਕਾ ਗੁਪਤਾ ਨੇ ਆਲ ਇੰਡੀਆ 56ਵਾਂ ਰੈਂਕ ਕੀਤਾ ਹਾਸਿਲ ਅਗਲੀ ਖ਼ਬਰ ਪਾਣੀ ਛੱਡਣ ਤੋਂ ਬਾਅਦ ਖਸਤਾ ਹਾਲ ਮੱਮੜ ਨਹਿਰ ਫਿਰ ਟੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।