02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਮਹਿਮਾ ਸਰਜਾ ’ਚ ਬਰਸਾਤ ਨੇ ਢਾਹਿਆ ਮਜ਼ਦੂਰ ਦਾ ਘਰ, ਖੁੱਲ੍ਹੇ ਅਸਮਾਨ ਹੇਠ ਕੱਟ ਰਿਹਾ ਰਾਤਾਂ

ਅਜੀਤ ਡੈਸਕ 24-07-2026

ਮਹਿਮਾ ਸਰਜਾ, 23 ਜੁਲਾਈ (ਬਲਦੇਵ ਸੰਧੂ)- ਪਿਛਲੇ ਦੋ ਦਿਨਾਂ ਦੌਰਾਨ ਹੋਈ ਬਰਸਾਤ ਨੇ ਪਿੰਡ ਮਹਿਮਾ ਸਰਜਾ ਦੇ ਇਕ ਗਰੀਬ ਮਜ਼ਦੂਰ ਪਰਿਵਾਰ ਦੇ ਘਰ ਦੇ ਕਮਰਿਆਂ ਦੀਆਂ ਛੱਤਾਂ ਡਿੰਗੀਆਂ। ਭਾਂਵੇ ਇਸ ਹਾਦਸੇ ਵਿਚ ਜਾਨੀ ਨੁਕਸਾਨ ਦਾ ਬਚਾਅ ਰਿਹਾ, ਪਰ ਘਰ ਵਿਚ ਪਿਆ ਕੀਮਤੀ ਸਮਾਨ ਮਲਬੇ ਹੇਠ ਦੱਬ ਕੇ ਤਬਾਹ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਮਹਿਮਾ ਸਰਜਾ ਵਿਖੇ ਦੋ ਦਿਨ ਹੋਈ ਬਰਸਾਤ ਦੌਰਾਨ ਪੀੜਤ ਬੋਹੜ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਇਕ ਕਮਰੇ ਦੀ ਛੱਤ ਦੀ ਡਾਟ ਡਿੱਗ ਗਈ ਸੀ, ਜਿਸ ਹੇਠ ਘਰੇਲੂ ਸਮਾਨ, ਮੰਜੇ, ਬਿਸਤਰੇ ਅਤੇ ਇੱਕ ਪੇਟੀ ਦੱਬ ਗਏ। ਇਸ ਤੋਂ ਬਾਅਦ ਦੂਜੇ ਕਮਰੇ ਦੀ ਛੱਤ ਵਿਚ ਵੀ ਡੂੰਘੀਆਂ ਤਰੇੜਾਂ ਪੈ ਗਈਆਂ ਸਨ। ਉਹ ਕਮਰਾ ਵੀ ਅਗਲੇ ਦਿਨ ਢਹਿ-ਢੇਰੀ ਹੋ ਗਿਆ, ਜਿਸ ਕਾਰਨ ਪਰਿਵਾਰ ਕੋਲ ਰਹਿਣ ਲਈ ਕੋਈ ਸੁਰੱਖਿਅਤ ਥਾਂ ਨਹੀਂ ਬਚੀ। ਘਰ ਤਬਾਹ ਹੋਣ ਮਗਰੋਂ ਬੋਹੜ ਸਿੰਘ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਖੁੱਲ੍ਹੇ ਅਸਮਾਨ ਹੇਠ ਤੰਬੂ ਲਾ ਕੇ ਰਹਿਣ ਲਈ ਮਜਬੂਰ ਹੈ। ਬਰਸਾਤੀ ਮੌਸਮ ਵਿਚ ਉਨ੍ਹਾਂ ਨੂੰ ਖਾਣ-ਪੀਣ, ਸੌਣ ਅਤੇ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀੜਤ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲ ਮਦਦ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਤੁਰੰਤ ਆਰਥਿਕ ਸਹਾਇਤਾ ਅਤੇ ਆਵਾਸ ਯੋਜਨਾ ਦਾ ਲਾਭ ਦਿੱਤਾ ਜਾਵੇ, ਤਾਂ ਜੋ ਉਹ ਆਪਣਾ ਘਰ ਮੁੜ ਉਸਾਰ ਕੇ ਸੁਰੱਖਿਅਤ ਜੀਵਨ ਬਤੀਤ ਕਰ ਸਕਣ।

ਪਿਛਲੀ ਖ਼ਬਰ ਵੱਖ-ਵੱਖ ਵਿਭਾਗਾਂ ਦੇ ਕਲੈਰੀਕਲ ਕਾਮਿਆਂ ਵਲੋਂ ਮੁੜ ਤੋਂ ਕਲਮਛੋੜ ਹੜਤਾਲ ਸ਼ੁਰੂ ਅਗਲੀ ਖ਼ਬਰ ਬਰਨਾਲਾ ਲਾਠੀਚਾਰਜ ਦੇ ਵਿਰੋਧ ’ਚ ਭਗਤਾ ਭਾਈ ਦੇ ਸਫ਼ਾਈ ਕਰਮੀਆਂ ਵਲੋਂ ਮੁੱਖ ਚੌਕ ’ਚ ਅਰਥੀ ਫੂਕ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।