02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਨਗਰ ਪੰਚਾਇਤ ਮਹਿਰਾਜ ਦੀ ਸੀਵਰੇਜ ਮੋਟਰ ਚੋਰੀ, 60 ਮੀਟਰ ਤਾਰ ਵੀ ਲੈ ਗਏ ਚੋਰ

ਅਜੀਤ ਡੈਸਕ 28-07-2026

ਮਹਿਰਾਜ, 27 ਜੁਲਾਈ (ਸੁਖਪਾਲ ਮਹਿਰਾਜ)-ਨਗਰ ਪੰਚਾਇਤ ਮਹਿਰਾਜ ਦੀ ਸੀਵਰੇਜ ਪ੍ਰਣਾਲੀ ਲਈ ਲੱਗੀ ਡੱਡੂ ਮੋਟਰ ਅਤੇ ਕਰੀਬ 60 ਮੀਟਰ ਬਿਜਲੀ ਦੀ ਤਾਰ ਬੀਤੀ ਰਾਤ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ। ਇਹ ਮੋਟਰ ਨਗਰ ਪੰਚਾਇਤ ਦਫ਼ਤਰ ਤੋਂ ਥੋੜ੍ਹੀ ਦੂਰੀ ’ਤੇ ਮਹਿਰਾਜ–ਰਾਮਪੁਰਾ ਸੜਕ ਕਿਨਾਰੇ ਸਥਿਤ ਮੇਨਹੋਲ ਵਿਚ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਤਿੰਨ ਵਿਅਕਤੀ ਕਰੀਬ ਚਾਰ ਮਿੰਟਾਂ ਵਿਚ ਮੋਟਰ ਉਤਾਰ ਕੇ ਲੈ ਗਏ ਅਤੇ ਪਾਈਪ ਨੂੰ ਉਸੇ ਤਰ੍ਹਾਂ ਮੇਨਹੋਲ ਵਿਚ ਰੱਖ ਗਏ, ਤਾਂ ਜੋ ਪਹਿਲੀ ਨਜ਼ਰ ਵਿਚ ਚੋਰੀ ਦਾ ਪਤਾ ਨਾ ਲੱਗੇ। ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਲਾਕੇ ਵਿਚ ਇਸ ਚੋਰੀ ਦੀ ਚਰਚਾ ਹੈ।

ਪਿਛਲੀ ਖ਼ਬਰ 119.9 ਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਨਸ਼ੇ ਦੇ ਧੰਦੇ ਨਾਲ ਜੁੜੀ ਔਰਤ ਦੇ ਗੈਰ-ਕਾਨੂੰਨੀ ਤੌਰ ’ਤੇ ਉਸਾਰੇ ਘਰ ’ਤੇ ਚੱਲਿਆ ਬੁਲਡੋਜ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।