05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਫ਼ਾਈ ਕਾਮਿਆਂ ਦੇ ਹੱਕ ’ਚ ਭਗਤਾ ਭਾਈਕਾ ਮੁਕੰਮਲ ਬੰਦ

ਅਜੀਤ ਡੈਸਕ 31-07-2026
ਭਗਤਾ ਭਾਈਕਾ, 30 ਜੁਲਾਈ (ਸੁਖਪਾਲ ਸਿੰਘ ਸੋਨੀ)-ਬਰਨਾਲਾ ਲਾਠੀਚਾਰਜ ਉਪਰੰਤ ਸੂਬੇ ਭਰ ਦੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਵਾਜਿਬ ਮੰਗਾਂ ਦੀ ਪੂਰਤੀ ਲਈ ਅੱਜ ਬੰਦ ਦੇ ਸੱਦੇ ਨੂੰ ਵੱਖ-ਵੱਖ ਸ਼ਹਿਰਾਂ ਕਸਬਿਆਂ ਅੰਦਰ ਪੂਰਨ ਸਮਰਥਨ ਮਿਲਿਆ। ਬੰਦ ਦੇ ਸੱਦੇ ਦੌਰਾਨ ਬਾਜ਼ਾਰ ਬੰਦ ਰਹਿਣ ਦੇ ਨਾਲ-ਨਾਲ ਬੱਸਾਂ ਸਰਵਿਸ ਵੀ ਕਾਫੀ ਮੱਠੀ ਦੇਖਣ ਨੂੰ ਮਿਲੀ। ਅੱਜ ਬੰਦ ਦੇ ਸੱਦੇ ਦੌਰਾਨ ਸਥਾਨਿਕ ਸ਼ਹਿਰ ਅੰਦਰ ਸਵੇਰੇ ਤੋਂ ਹੀ ਬਾਜ਼ਾਰ ਮੁਕੰਮਲ ਬੰਦ ਰਹੇ, ਕੁਝ ਕੁ ਦੁਕਾਨਾਂ ਖੁੱਲ੍ਹੀਆਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ਨੂੰ ਸਫ਼ਾਈ ਸੇਵਕਾਂ ਨੇ ਅਰਜ ਬੇਨਤੀ ਕਰਕੇ ਬੰਦ ਕਰਵਾ ਦਿੱਤੀਆਂ ਗਈਆਂ। ਦੁਪਹਿਰ ਵਕਤ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਿਕ ਮੁੱਖ ਚੌਂਕ ਵਿਖੇ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਹਾਜ਼ਰ ਮਹਿਲਾਵਾਂ ਵਲੋਂ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ ਗਿਆ। ਆਗੂਆਂ ਨੇ ਬਰਨਾਲਾ ਲਾਠੀਚਾਰਜ ਦੀ ਨਿਖੇਧੀ ਕਰਦੇ ਹੋਏ ਸਬੰਧਿਤ ਡੀਐਸਪੀ ਨੂੰ ਮੁਅੱਤਲ ਕਰਨ, 10 ਸਾਲਾ ਸਿਸਟਮ ਅਤੇ ਠੇਕੇਦਾਰੀ ਸਿਸਟਮ ਬੰਦ ਕਰਕੇ ਸਫ਼ਾਈ ਕਾਮਿਆਂ ਨੂੰ ਤੁਰੰਤ ਪੱਕਾ ਕਰਨ ਦੀ ਮੰਗ ਕੀਤੀ। ਰੋਸ ਮੁਜ਼ਾਹਰੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮਹਿਲਾ ਆਗੂ ਮਾਲਣ ਕੌਰ ਕੋਠਾ, ਜਸਪਾਲ ਸਿੰਘ ਕੋਠਾ, ਅਵਤਾਰ ਸਿੰਘ ਤਾਰੀ, ਧੀਰਾ ਸਿੰਘ ਕੋਠਾ ਗੁਰੂ, ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤੀਰਥ ਸਿੰਘ ਕੋਠਾ, ਜੀਵਨ ਸਿੰਘ ਭਗਤਾ, ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਦੇ ਆਗੂ ਸੁਖਦੀਪ ਕੁਮਾਰ, ਸੈਕਟਰੀ ਕ੍ਰਿਸ਼ਨ ਕੁਮਾਰ, ਮੀਤ ਪ੍ਰਧਾਨ ਰਜੇਸ਼ ਲਾਲ, ਚੇਅਰਮੈਨ ਸਨੀ, ਕੈਸ਼ੀਅਰ ਰੂਪ ਲਾਲ, ਬਲਜਿੰਦਰ ਸਿੰਘ ਆਦਿ ਮਹਿਲਾਵਾਂ ਹਾਜ਼ਰ ਸਨ।
ਪਿਛਲੀ ਖ਼ਬਰ ‘ਪੰਜਾਬ ਬੰਦ’ ਦੇ ਸੱਦੇ ਤਹਿਤ ਸਫ਼ਾਈ ਕਾਮਿਆਂ ਨੇ ਰੋਡ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ ਅਗਲੀ ਖ਼ਬਰ ਵਿਰਕ ਖ਼ੁਰਦ ਦੇ ਸਕੂਲ ਨੇੜੇ ਅਧੂਰੇ ਪਏ ਪਾਰਕ ਵਿਚ ਪੱਥੀਆਂ ਜਾ ਰਹੀਆਂ ਨੇ ਪਾਥੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।