02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਕੰਬੋਜ ਭਾਈਚਾਰੇ ਦੇ ਪਿੰਡ ਵਿਚ 60 ਯੂਨਿਟ ਖੂਨਦਾਨ

ਅਜੀਤ ਡੈਸਕ 01-08-2026
ਡੱਬਵਾਲੀ, 31 ਜੁਲਾਈ (ਇਕਬਾਲ ਸਿੰਘ ਸ਼ਾਂਤ)-ਕੰਬੋਜ ਭਾਈਚਾਰੇ ਦੇ ਪਿੰਡ ਨਵਾਂ ਰਾਜਪੁਰਾ ਵਿੱਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਖੂਨਦਾਨ ਕੈਂਪ ਲਾਇਆ ਗਿਆ। ਸ਼ਹੀਦ ਊਧਮ ਸਿੰਘ ਯੂਥ ਕਲੱਬ ਵੱਲੋਂ ਲਗਾਏ ਕੈਂਪ ਵਿੱਚ ਕਰੀਬ 60 ਯੂਨਿਟ ਖੂਨ ਇਕੱਠਾ ਹੋਇਆ। ਜਿਆਦਾਤਰ ਕੰਬੋਜ ਭਾਈਚਾਰੇ ਦੇ ਲੋਕਾਂ ਨੇ ਖੂਨਦਾਨ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸਿਵਲ ਹਸਪਤਾਲ ਡੱਬਵਾਲੀ ਦੇ ਬਲੱਡ ਬੈਂਕ ਦੀ ਟੀਮ ਨੇ ਖੂਨ ਇਕਤਰ ਕੀਤਾ। ਕੈਂਪ ਦਾ ਉਦਘਾਟਨ ਡੱਬਵਾਲੀ ਦੇ ਐੱਸਪੀ ਜਸਲੀਨ ਕੌਰ ਨੇ ਕੀਤਾ। ਮਾਰਕੀਟ ਕਮੇਟੀ ਦੇ ਚੇਅਰਮੈਨ ਸਤੀਸ਼ ਜੱਗਾ, ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਕੁਲਦੀਪ ਸਿੰਘ ਜੰਮੂ, ਸਾਬਕਾ ਸਰਪੰਚ ਹੀਰਾ ਲਾਲ ਤੇ ਅਜਨੀਸ਼ ਕੈਨੇਡੀ, ਡਾ. ਵੀਰਚੰਦ ਗੁਪਤਾ, ਸੰਜੀਵ ਸ਼ਾਦ, ਸੁਖਵਿੰਦਰ ਚੰਦੀ ਅਤੇ ਰਾਕੇਸ਼ ਕੰਬੋਜ ਵੀ ਮੌਜੂਦ ਸਨ। ਐੱਸਪੀ ਜਸਲੀਨ ਕੌਰ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਮਨੁੱਖੀ ਸੇਵਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸ਼ਹੀਦ ਊਧਮ ਸਿੰਘ ਦੇ ਆਦਰਸ਼ਾਂ ’ਤੇ ਚੱਲਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨਸ਼ਾ-ਮੁਕਤ ਪਿੰਡ ਬਣਾਉਣ ਲਈ ਪਿੰਡ ਵਾਸੀਆਂ ਦੀ ਸ਼ਲਾਘਾ ਵੀ ਕੀਤੀ। ਕੁਲਦੀਪ ਸਿੰਘ ਜੰਮੂ ਅਤੇ ਸਤੀਸ਼ ਜੱਗਾ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਬਲਿਦਾਨ ਬਾਰੇ ਵਿਚਾਰ ਸਾਂਝੇ ਕੀਤੇ। ਕਿਸਾਨ ਆਗੂ ਮਿੱਠੂ ਕੰਬੋਜ ਨੇ ਜਲਿ੍ਹਆਂਵਾਲਾ ਬਾਗ ਕਾਂਡ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੇ ਸਾਹਸ ਅਤੇ ਬਲਿਦਾਨ ਨੂੰ ਯਾਦ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਬਲਰਾਜ ਛਾਬੜਾ ਨੇ ਬੱਚਿਆਂ ਦੀ ਪ੍ਰਸ਼ਨੋਤਰੀ ਕਰਵਾਈ। ਕੈਂਪ ਵਿੱਚ ਸਮੇਤ ਅਬੂਬਸ਼ਹਿਰ, ਸੁਖੇਰਾਖੇੜਾ ਤੇ ਗੋਬਿੰਦਗੜ੍ਹ ਤੋਂ ਵੀ ਖੂਨਦਾਨੀ ਪੁੱਜੇ। ਅੰਤ ਵਿੱਚ ਪ੍ਰਬੰਧਕਾਂ ਨੇ ਖੂਨਦਾਨੀਆਂ, ਸਹਿਯੋਗੀਆਂ ਦਾ ਸਨਮਾਨ ਕੀਤਾ।
ਪਿਛਲੀ ਖ਼ਬਰ ਸਰਕਾਰੀ ਸੈਕੰਡਰੀ ਸਕੂਲ ਭਾਗੀਵਾਂਦਰ ਦੇ ਸਕਾਊਟਸ ਨੇ ਲਾਇਆ ਹਾਈਕਿੰਗ ਟਰੈਕਿੰਗ ਅਤੇ ਐਡਵੈਂਚਰ ਕੈਂਪ ਅਗਲੀ ਖ਼ਬਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਬਾਬਾ ਸਾਹਿਬ ਸਿੰਘ ਦੀ ਬਰਸੀ ਮੌਕੇ ਲਗਾਇਆ ਖੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।