ਭਗਤਾ ਭਾਈਕਾ, 31 ਜੁਲਾਈ (ਸੁਖਪਾਲ ਸਿੰਘ ਸੋਨੀ)-ਸਥਾਨਕ ਸ਼ਹਿਰ ਵਿਖੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਅੱਜ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਹਰ ਵਰਗ ਦੇ ਲੋਕਾਂ ਨੂੰ ਗੁਣਵਣਤਾ ਭਰੀਆਂ ਸਿਹਤ ਸਹੂਲਤਾਂ ਅਤੇ ਅਤਿ ਆਧੁਨਿਕ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਆਦੇਸ਼ ਨਾਲ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਭਗਤਾ ਭਾਈਕਾ ਵਿਖੇ ਸਿਹਤ ਕੇਂਦਰ ਵਿਚ ਹੋਰ ਸਿਹਤ ਸਹੂਲਤਾਂ ਦੇਣ ਦਾ ਵੀ ਭਰੋਸਾ ਦਵਾਇਆ। ਵਿਧਾਇਕ ਸਿੱਧੂ ਨੇ ਕਿਹਾ ਇਹ ਕਲੀਨਿਕ ਖੁੱਲਣ ਨਾਲ ਭਗਤਾ ਭਾਈਕਾ ਦੇ ਵੱਡੀ ਗਿਣਤੀ ਲੋਕਾਂ ਨੂੰ ਸਿਹਤ ਸਹੂਲਤਾਂ ਆਪਣੇ ਘਰ ਨੇੜੇ ਹੀ ਉਪਲੱਬਧ ਹੋ ਜਾਣਗੀਆਂ। ਇਸ ਸਮੇਂ ਸੀਨੀਅਰ ਆਪ ਆਗੂ ਸੁਰੇਸ਼ ਕੁਮਾਰ ਕਾਲਾ ਸੇਤੀਆ, ਪ੍ਰਧਾਨ ਰਕੇਸ਼ ਕੁਮਾਰ ਅਰੋੜਾ ਨੇ ਸ਼ਹਿਰ ਅੰਦਰ ਆਮ ਆਦਮੀ ਕਲੀਨਿਕ ਸਥਾਪਿਤ ਕਰਨ ’ਤੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਬਲਕਾਰ ਸਿੱਧੂ ਦਾ ਧੰਨਵਾਦ ਕੀਤਾ। ਇਸ ਮੌਕੇ ਨਗਰ ਪੰਚਾਇਤ ਭਗਤਾ ਭਾਈਕਾ ਦੇ ਪ੍ਰਧਾਨ ਜਗਸੀਰ ਸਿੰਘ ਪੰਨੂ, ਸੀਨੀਅਰ ਮੈਡੀਕਲ ਅਫਸਰ ਡਾਕਟਰ ਸੀਮਾ ਗੁਪਤਾ, ਡਾ ਅਰਵਿੰਦਰ ਸਿੰਘ ਐਮਡੀ, ਸੀਐਚਓ ਉਸ਼ਾ ਰਾਣੀ, ਸੀਐਚਓ ਵੀਰਪਾਲ ਕੌਰ, ਨਰਸਿੰਗ ਸਿਸਟਰ ਕਰਮਜੀਤ ਕੌਰ, ਅਬਨੀਸ ਕੁਮਾਰ ਬੀਐਸਏ, ਜਸਵਿੰਦਰ ਸਿੰਘ ਜੱਸ, ਕਾਕਾ ਖਾਨਦਾਨ ਸਰਪੰਚ ਕੋਠੇ ਭਾਈਆਣਾ, ਬਿੰਦਰ ਸਿੰਘ ਖਾਨਦਾਨ, ਰਾਜਵਿੰਦਰ ਸਿੰਘ ਭਗਤਾ,ਸੰਜੀਵ ਕੁਮਾਰਬੰਟੀ, ਏਕਮ ਸਿੰਘ ਸਿੱਧੂ,ਅਜੈਬ ਸਿੰਘ ਸਾਬਕਾ ਐਮ.ਸੀ, ਡਾ. ਕੇਵਲ ਸਿੰਘ ਆਦਿ ਹਾਜ਼ਰ ਸਨ।