02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਆਦੇਸ਼ ਹਸਪਤਾਲ ਬਠਿੰਡਾ ਵਿਖੇ ਸੀ ਯੂ ਐੱਸ ਏ ਮਸ਼ੀਨ ਦੀ ਵਰਤੋਂ ਕਰਕੇ 5 ਗੁੰਝਲਦਾਰ ਸਰਜਰੀਆਂ ਸਫਲਤਾਪੂਰਵਕ ਕੀਤੀਆਂ

ਰਾਮਪੁਰਾ ਫੂਲ, 1 ਅਗਸਤ (ਹੇਮੰਤ ਕੁਮਾਰ ਸ਼ਰਮਾ) ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵਿਖੇ ਫਾਦਰ ਟੀਵਰਸ਼ੀਓ ਫੈਰਾਓ ਮੈਮੋਰੀਅਲ ਅੰਤਰ-ਸਕੂਲ ਕੁਇਜ਼ ਚੈਪੀਅਨਸ਼ਿਪ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਮੁੱਖ-ਮਹਿਮਾਨ ਫਾਦਰ ਯੂਲਾਲੀਓ ਫਰਨਾਂਡਿਜ (ਪ੍ਰੈਜ਼ੀਡੈਂਟ ਆਫ਼ ਦਿੱਲੀ ਪ੍ਰੋਵਿੰਸ) (ਦਿੱਲੀ- ਹਰਿਆਣਾ) ਨੂੰ ਫਾਦਰ ਰੋਮੀ ਕਾਰਡੋਜੋ, ਫਾਦਰ ਪਾਸ਼ਾਓ, ਫਾਦਰ ਯੂਸੇਬੀਓ ਗੋਮਜ਼, ਫਾਦਰ ਸਿਡਲਾਓ, ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ, ਮੈਨੇਜਰ ਫਾਦਰ ਆਂਦਰੇ ਫਰਨਾਂਡਿਜ, ਕੋਆਰਡੀਨੇਟਰ ਪ੍ਰੇਮ ਲਤਾ ਅਤੇ ਅੰਜੂ ਬਾਲਾ ਮੰਚ ਉੱਤੇ ਲੈ ਕੇ ਆਏ।

ਭੋਗ ’ ਤੇ ਵਿਸ਼ੇਸ਼ 02-08-2026
ਰਾਮਪੁਰਾ ਫੂਲ, 1 ਅਗਸਤ (ਹੇਮੰਤ ਕੁਮਾਰ ਸ਼ਰਮਾ) ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵਿਖੇ ਫਾਦਰ ਟੀਵਰਸ਼ੀਓ ਫੈਰਾਓ ਮੈਮੋਰੀਅਲ ਅੰਤਰ-ਸਕੂਲ ਕੁਇਜ਼ ਚੈਪੀਅਨਸ਼ਿਪ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਮੁੱਖ-ਮਹਿਮਾਨ ਫਾਦਰ ਯੂਲਾਲੀਓ ਫਰਨਾਂਡਿਜ (ਪ੍ਰੈਜ਼ੀਡੈਂਟ ਆਫ਼ ਦਿੱਲੀ ਪ੍ਰੋਵਿੰਸ) (ਦਿੱਲੀ- ਹਰਿਆਣਾ) ਨੂੰ ਫਾਦਰ ਰੋਮੀ ਕਾਰਡੋਜੋ, ਫਾਦਰ ਪਾਸ਼ਾਓ, ਫਾਦਰ ਯੂਸੇਬੀਓ ਗੋਮਜ਼, ਫਾਦਰ ਸਿਡਲਾਓ, ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ, ਮੈਨੇਜਰ ਫਾਦਰ ਆਂਦਰੇ ਫਰਨਾਂਡਿਜ, ਕੋਆਰਡੀਨੇਟਰ ਪ੍ਰੇਮ ਲਤਾ ਅਤੇ ਅੰਜੂ ਬਾਲਾ ਮੰਚ ਉੱਤੇ ਲੈ ਕੇ ਆਏ। ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਮਨਮੋਹਕ ਆਵਾਜ਼ ਰਾਹੀਂ ਸਵਾਗਤੀ ਗੀਤ ਗਾ ਕੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਵਿਦਿਆਰਥੀਆਂ ਵਲੋਂ ਕਲਾਸੀਕਲ ਡਾਂਸ ,ਵੈਸਟਰਨ ਡਾਂਸ ਅਤੇ ਯੋਗਾ ਦੇ ਨਾਲ- ਨਾਲ ਡਾਂਸ ਪੇਸ਼ ਕਰਕੇ ਪੰਡਾਲ ਵਿਚ ਬੈਠੇ ਸਾਰੇ ਸਰੋਤਿਆਂ ਦਾ ਮਨ ਮੋਹ ਲਿਆ । ਮੁਕਾਬਲੇ ਦੀ ਸ਼ੁਰੂਆਤ ਜੋਤੀ ਪੂਜਨ ਕਰਕੇ ਕੀਤੀ। ਪਹਿਲਾ ਸਥਾਨ ਸੇਂਟ ਜ਼ੇਵੀਅਰਜ ਸਕੂਲ ਬਠਿੰਡਾ ਨੇ ਦੂਜਾ ਸਥਾਨ ਸੇਂਟ ਜ਼ੇਵੀਅਰਜ ਸਕੂਲ ਹਿਸਾਰ ਨੇ ਤੀਜਾ ਸਥਾਨ ਸੇਂਟ ਜ਼ੇਵੀਅਰਜ ਸਕੂਲ ਉਕਲਾਨਾ ਨੇ ਪ੍ਰਾਪਤ ਕੀਤਾ। ਮੁੱਖ ਮਹਿਮਾਨ ਫਾਦਰ ਯੂਲਾਲੀਓ ਫਰਨਾਂਡਿਜ ਨੇ ਆਪਣੇ ਬਹੁਮੁੱਲੇ ਅਤੇ ਪ੍ਰੇਰਣਾਦਾਇਕ ਭਾਸ਼ਣ ਰਾਹੀਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ। ਮੁੱਖ ਮਹਿਮਾਨ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਟਰਾਫ਼ੀਆਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ। ਟਰਾਫ਼ੀਆਂ ਜਿੱਤ ਕੇ ਜਾਣ ਵਾਲੇ ਵਿਦਿਆਰਥੀਆਂ ਦੇ ਚਿਹਰਿਆਂ ਉੱਤੇ ਇਕ ਆਤਮ ਵਿਸ਼ਵਾਸ ਵਾਲੀ ਜੇਤੂ ਮੁਸਕਾਨ ਖਿੱਚ ਦਾ ਕੇਂਦਰ ਰਹੀ। 01 ਬੀਟੀਡੀ20 ਸੇਂਟ ਜ਼ੇਵੀਅਰਜ ਸਕੂਲ ਵਿਖੇ ਅੰਤਰ- ਸਕੂਲ ਕੁਇਜ਼ ਚੈਂਪੀਅਨਸ਼ਿਪ ਦੇ ਆਯੋਜਨ ਦੀ ਤਸਵੀਰ। ਤਸਵੀਰ: ਹੇਮੰਤ ਸ਼ਰਮਾ
ਪਿਛਲੀ ਖ਼ਬਰ ‘ ਆਪ’ ਆਗੂ ਹਰਮੰਦਰ ਸਿੰਘ ਬਰਾੜ ਵਲੋਂ ਹਲਕਾ ਮੌੜ ’ਚ ਸਿਆਸੀ ਸਰਗਰਮੀਆਂ ਤੇਜ਼ ਅਗਲੀ ਖ਼ਬਰ ਜ਼ੋਨ ਪੱਧਰੀ ਖੇਡ ਮੁਕਾਬਲਿਆਂ ’ਚ ਸ਼ਿਵਾਲਿਕ ਹਿਲਜ਼ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।